May 2, 2026 7:27 am

‘ਆਪ’ ਨੇਤਾ ਨਹੀਂ ਦੇ ਰਹੇ ਪਾਰਟੀ ਚੰਦੇ ਦੀ ਜਾਣਕਾਰੀ : ਕੇਂਦਰ

ਨਵੀਂ ਦਿੱਲੀ, 29 ਜਨਵਰੀ (ਵਿਸ਼ਵ ਵਾਰਤਾ) : ਕੇਂਦਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਨੇਤਾਵਾਂ ਨੇ ਪਾਰਟੀ ਨੂੰ ਮਿਲੇ ਚੰਦੇ ਬਾਰੇ ਉਸ ਵੱਲੋਂ ਮੰਗੀ ਗਈ ਜਾਣਕਾਰੀ ਉਪਲਬਧ ਨਹੀਂ ਕਰਵਾਈ ਹੈ। ਗ੍ਰਹਿ ਮੰਤਰਾਲੇ ਵੱਲੋਂ ਪੈਰਵੀ ਕਰ ਰਹੇ ਐਡੀਸ਼ਨਲ ਸਾਲਿਸਟਰ ਜਨਰਲ ਰਾਜੀਵ ਮਹਿਰਾ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ 4 ਨਵੰਬਰ 2013 ਦੇ ਆਪਣੇ ਪੱਤਰ ਵਿਚ ਉਨ੍ਹਾਂ ਤੋਂ ਬੈਂਕ ਖਾਤਿਆਂ ਬਾਰੇ ਕੁਝ ਖਾਸ ਵੇਰਵਾ ਅਤੇ ਹੋਰ ਸੂਚਨਾ ਦੇਣ ਨੂੰ ਕਿਹਾ ਹੈ। ਅਸੀਂ ਉਨ੍ਹਾਂ ਨੂੰ ਇਕ ਹੋਰ ਪੱਤਰ ਭੇਜਿਆ ਸੀ, ਪਰ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਦੌਰਾਨ ਜਸਟਿਸ ਪ੍ਰਦੀਪ ਨੂੰ ਦਰਾਜੋਗ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਟੀਸ਼ਨਕਰਤਾ ਐਡਵੋਕੇਟ ਐਮ.ਐਲ. ਸ਼ਰਮਾ ਨੂੰ ਉਨ੍ਹਾਂ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿਚ ‘ਆਪ’ ਨੂੰ ਵੀ ਪ੍ਰਤੀਵਾਦੀ ਬਣਾਉਣ ਲਈ ਕਿਹਾ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਕਾਨੂੰਨ ਦੀ ਉ¦ਘਣਾ ਕਰ ਰਹੇ ਕਥਿਤ ਵਿਦੇਸ਼ੀ ਚੰਦਾ ਹਾਸਲ ਕਰਨ ਦੇ ਮਾਮਲੇ ਵਿਚ ਕੇਜਰੀਵਾਲ ਸਮੇਤ ਪਾਰਟੀ ਦੇ ਸੰਸਥਾਪਕ ਮੈਂਬਰਾਂ ਦੇ ਖਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਆਪ ਇਕ ਸਿਆਸੀ ਦਲ ਹੈ। ਆਪ ਨੇ ਉਸ ਨੂੰ ਇਕ ਪੱਖ ਕਿਉਂ ਨਹੀਂ ਬਣਾਇਆ। ਸੁਣਵਾਈ ਦੀ ਅਗਲੀ ਤਾਰੀਕ 5 ਫਰਵਰੀ ਨੂੰ ਪੱਖਾਂ ਦਾ ਸੋਧ ਮੰਗ ਪੱਤਰ ਦਾਇਰ ਕਰੇਗੀ। ਪਟੀਸ਼ਨਕਰਤਾ ਨੇ ਕੇਜਰੀਵਾਲ ਦੇ ਐਡੀਸ਼ਨਲ ‘ਆਪ’ ਨੇਤਾਵਾਂ ਮਨੀਸ਼ ਸਿਸੋਦੀਆ, ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਨੂੰ ਆਪਣੀ ਜਨਹਿੱਤ ਪਟੀਸ਼ਨ ਵਿਚ  ਪਾਰਟੀ ਬਣਾਇਆ ਹੈ। ਹਾਈ ਕੋਰਟ ਨੇ ਪਹਿਲਾਂ ਕੇਂਦਰ ਨੂੰ ਕਿਹਾ ਸੀ ਕਿ ਉਹ ਆਪ ਦੇ ਗਠਨ ਤੋਂ ਉਸ ਨੂੰ ਮਿਲੇ ਧਨ ਦੇ ਸਰੋਤ ਦਾ ਪਤਾ ਲਗਾਉਣ ਲਈ ਨਵੇਂ ਸਿਰੇ ਤੋਂ ਪਾਰਟੀ ਖਾਤਿਆਂ ਨੂੰ ਦੇਖਣ।

Send this to a friend