Skip to content
Independent perspectives. Global stories.
BREAKING

ਕਾਂਗਰਸ ਪਾਰਟੀ ਨੇ ਲੋਕਾਂ ਨੂੰ ਦਿਤਾ ਧੋਖਾ : ਪਿਰਮਲ ਸਿੰਘ ਖਾਲਸਾ

Share this story

ਮਮਦੋਟ, 8 ਫਰਵਰੀ (ਲਸ਼ਮਣ ਸਿੰਘ ਸੰਧੂ)-ਕਾਂਗਰਸ ਪਾਰਟੀ ਨੇ ਪੰਜਾਬ ’ਚ ਸਰਕਾਰ ਬਣਾਉਣ ਤੋਂ ਬਾਅਦ ਲੋਕਾਂ ਨੂੰ ਧੋਖਾ ਦਿਤਾ ਹੈ ਅਤੇ ਹਰ ਫਰੰਟ ਤੇ ਫੇਲ੍ਹ ਸਾਬਤ ਹੋਈ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਭਦੌੜ ਤੋਂ ਐਮ ਐਲ ਏ ਸ.ਪਿਰਮਲ ਸਿੰਘ ਖਾਲਸਾ ਨੇ ਕੀਤਾ ਉਹ ਇਥੇ ਓਹਨਾ ਦੀ ਬੇਰੋਜਗਾਰ ਲਾਈਨਮੈਨ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦੇਵ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਆਏ ਸਨ,ਓਹਨਾ ਨਾਲ ਜਗਦੀਪ ਸਿੰਘ ਰਾਮਪੁਰਾ ,ਤਜਿੰਦਰ ਸਿੰਘ ਢਿਲਵਾਂ, ਗੁਰਪ੍ਰੀਤ ਸਿੰਘ ਬਠਿੰਡਾ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਕਰਮਜੀਤ ਸਿੰਘ ਵੀ ਵਿਸ਼ੇਸ਼ ਤੋਰ ਤੇ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਓਹਨਾ ਨਾਲ ਹਰਪ੍ਰੀਤ ਸਿੰਘ ਪੀ ਏ ,ਸੋਮਾ ਸਿੰਘ,ਪਾਲਾ ਰਾਮ ਡਾ ਮਲਕੀਤ ਥਿੰਦ ਜਿਲਾ ਪ੍ਰਧਾਨ ਫਿਰੋਜਪੁਰ ,ਸੁਖਰਾਜ ਸਿੰਘ ਗੋਰਾ ਉਪ ਪ੍ਰਧਾਨ ਮਾਲਵਾ ਜੋਨ 1 ਜਾਗੀਰ ਸਿੰਘ ਹਜਾਰਾਂ ਜਰਨੈਲ ਸਕਤਰ ਮਾਲਵਾ ਜੋਨ 1 ,ਨਿਰਵੈਰ ਸਿੰਘ ਸਿੰਧੀ ਜਿਲਾ ਜੋਇੰਟ ਸੈਕਟਰੀ ਫਿਰੋਜਪੁਰ, ਜਗਤਾਰ ਸਿੰਘ , ਬਲਰਾਜ ਸਿੰਘ ਸੰਧੂ ,ਬਗੀਚਾ ਸਿੰਘ, ਕੈਪਟਨ ਸਿੰਘ ਭੁਲਰ, ਸਤਨਾਮ ਸਿੰਘ ,ਗੁਰਮੁਖ ਸਿੰਘ, ਦਰਸ਼ਨ ਨਾਰੰਗ, ਗੁਰਨਾਮ ਚੰਦੜ, ਗੁਰਪ੍ਰੀਤ ਬਰਾੜ, ਅਤੇ ਵਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਵਰਕਰ ਹਾਜਰ ਸਨ।

WRITTEN BY