Skip to content
Independent perspectives. Global stories.
BREAKING

ਇੰਸਪਾਇਰਿੰਗ ਕੈਂਪ ’ਚ ਛਾਏ ਆਕਸਫੋਰਡ ਸਕੂਲ ਦੇ ਵਿਦਿਆਰਥੀ

Share this story

ਭਗਤਾ ਭਾਈ ਕਾ, 8 ਫਰਵਰੀ (ਸਵਰਨ ਸਿੰਘ ਭਗਤਾ)-ਬੀਤੇ ਦਿਨੀਂ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (ਮੋਹਾਲੀ) ਵਿਖੇ ਕਰਵਾਏ ਗਏ ਇੰਸਪਾਇਰ ਕੈਂਪ-2018 ਵਿੱਚ ਆਕਸਫੋਰਡ ਦੇ 20 ਵਿਦਿਆਰਥੀਆਂ ਨੇ ਭਾਗ ਲਿਆ। ਇਹ ਉਹ ਵਿਦਿਆਰਥੀ ਸਨ ਜਿੰਨ੍ਹਾਂ ਨੇ ਦਸਵੀਂ ਜਮਾਤ ਵਿੱਚ 10 ਸੀ.ਜੀ.ਪੀ.ਏ ਪ੍ਰਾਪਤ ਕੀਤੇ ਸਨ। ਸਕੂਲ ਦੇ 20 ਵਿਦਿਆਰਥੀਆਂ ਦਾ ਇਸ ਕੈਂਪ ਲਈ ਚੁਣੇ ਜਾਣਾ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਇਹ ਪੰਜ ਰੋਜਾ ਕੈਂਪ ਮਿਤੀ 21 ਜਨਵਰੀ ਤੋਂ 25 ਜਨਵਰੀ ਤੱਕ ਕਰਵਾਇਆ ਗਿਆ।ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਭਾਰਤ ਦੇ ਮੰਨੇ-ਪ੍ਰਮੰਨੇ ਵਿਗਿਆਨੀਆਂ ਅਤੇ ਪ੍ਰੋਫੈਸਰਾਂ ਦੁਆਰਾ ਵੱਖ-ਵੱਖ ਵਿਸ਼ਿਆਂ ਉਪਰ ਚਾਨਣਾ ਪਾਇਆ ਗਿਆ। ਡਾ. ਐਮ. ਐਸ. ਸੈਨੀ ਨੇ ਪੰਜਾਬ ਦੇ ਵਾਤਾਵਰਨ , ਡਾ. ਅਮਰਿੰਦਰ ਸਿੰਘ ਨੇ ਮੈਥਸ ਵਿਸ਼ੇ , ਡਾ. ਹਰਵਿੰਦਰ ਸਿੰਘ ਨੇ ਕੈਮਿਸਟਰੀ ਐਕਸਪੈਰੀਮੈਂਟਲ ਇਨਸਟਰੂਮੈਂਟਸ ਬਾਰੇ ਜਾਣਕਾਰੀ ਦਿੱਤੀ। ਏਨਾ ਹੀ ਨਹੀਂ , ਡਾ. ਕੇ.ਕੇ. ਕਾਨਨ ਨੇ ਬਾਇਓਲੌਜੀਕਲ ਕੰਪੋਨੈਂਟਸ ਆੱਫ ਫੂਡ, ਡਾ. ਐਸ. ਐਸ ਸਹਿਗਲ ਨੇ ਇਨੋਵੇਸ਼ਨ ਅਤੇ ਕਰੀਏਟੀਵਿਟੀ ਉਪਰ, ਪ੍ਰੋਫੈਸਰ ਆਰ. ਐਸ ਬਾਵਾ (ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਐਂਡ ਨੈਸ਼ਨਲ ਹਾਕੀ ਖਿਡਾਰੀ) ਨੇ ਸਾਇੰਟੀਫਿਕ ਟੈਂਪਰ ਡਿਸਕਵਰੀ ਐਂਡ ਇਨੋਵੇਸ਼ਨ , ਡਾ. ਹਿਮੇਂਦਰ ਭਾਰਤੀ ਨੇ ਇਨਟਰੈਕਟਿਵ ਸੈਸ਼ਨ ਆੱਨ ਐਵੋਲਿਊਸ਼ਨ, ਡਾ. ਪ੍ਰੇਮ ਸਿੰਘ (ਆਈ. ਆਈ. ਟੀ. ਕਾਨਪੁਰ) ਨੇ ਮਾਡਲ ਅਤੇ ਪ੍ਰੈਕਟੀਕਲ ਐਪਲੀਕੇਸ਼ਨਜਫ ਆੱਫ ਫਿਜੀਕਸ ਸੰਬੰਧੀ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ। ਗਿਆਰਵੀਂ ਜਮਾਤ ਦੀ ਵਿਦਿਆਰਥਣ ਪਰਮਜੀਤ ਕੌਰ ਨੇ ਚੰਡੀਗੜ੍ਹ ਯੂਨੀਵਰਸਿਟੀ ਅੰਬੈਸਡਰ ਦਾ ਇਨਾਮ ਜਿੱਤਿਆ, ਜਿਸ ਦੇ ਤਹਿਤ ਉਹ ਜਦੋਂ ਵੀ ਚਾਹੇ ਯੂਨੀਵਰਸਿਟੀ ਵਿੱਚ ਦੌਰਾ ਕਰ ਸਕਦੀ ਹੈ। ਇਸ ਤੋਂ ਇਲਾਵਾ ਵਿਲੱਖਣ ਸੋਚ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ 260 ਵਿਦਿਆਰਥੀਆਂ ਨੇ ਭਾਗ ਲਿਆ ਜਿੰਨਾਂ ਵਿਚੋਂ 10 ਵਿਦਿਆਰਥੀ ਚੁਣੇ ਗਏ। ਸਮੂਹ ਮੈਂਨੇਜਮੈਂਟ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।

WRITTEN BY