ਅਮਰਗੜ੍ਹ, 8 ਫਰਵਰੀ (ਸੁਖਵਿੰਦਰ ਸਿੰਘ ਅਟਵਾਲ)-ਵਿਦਿਆਰਥੀਆਂ ਨੂੰ ਸੇਵਾ ਅਤੇ ਸਵੱਛਤਾ ਨਾਲ ਜੋੜਨ ਦੇ ਮਨਸੂਬੇ ਤਹਿਤ ਸਥਾਨਕ ਕਾਲਜ ਵਿਖੇ ਪ੍ਰਿੰ: ਮੰਗਤ ੰਿਸੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਾਇਸ ਪ੍ਰਿੰ: ਜਗਜੀਤ ਸਿੰਘ ਹਰੀ ਦੀ ਯੋਗ ਅਗਵਾਈ ਹੇਠ ਯੂਨਿਟ-1 ਅਤੇ 2 ਵੱਲੋਂ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ।ਜਿਸ ਵਿੱਚ ਇੱਕ ਸੌ ਤੋਂ ਜਿਆਦਾ ਵਿਦਿਆਰਥੀਆਂ ਨੇਂ ਜਿੱਥੇ ਹੋਰ ਉਸਾਰੂ ਗਤੀਵਿਧੀਆਂ ’ਚ ਭਾਗ ਲਿਆ ਉਥੇ ਹੀ ਉਨ੍ਹਾਂ ਆਪਣੀ ਅਣਥੱਕ ਮਿਹਨਤ ਸਦਕਾ ਖੇਡ ਮੈਦਾਨ ਸਮੇਤ ਪੂਰੇ ਕਾਲਜ ਦੀ ਨੁਹਾਰ ਬਦਲ ਕੇ ਰੱਖ ਦਿੱਤੀ।ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਸਵਰਨਜੀਤ ਸਿੰਘ ਐੱਮ.ਡੀ ਦਸਮੇਸ਼ ਮਕੈਨੀਕਲ ਨੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿੱਥੇ ਸਾਰੇ ਕੈਂਪ ਵਲੰਟੀਅਰਾਂ ਦੀ ਹੌਸ਼ਲਾ ਅਫਜਾਈ ਕੀਤੀ ਉਥੇ ਹੀ ਉਨ੍ਹਾਂ ਕਾਲਜ ਦੀ ਮਾਲੀ ਮਦਦ ਕਰਦਿਆਂ ਪ੍ਰਿੰ: ਅਤੇ ਸਮੂਹ ਸਟਾਫ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਉਹ ਇਲਾਕੇ ਦੇ ਵਿਦਿਆਰਥੀਆਂ ਨੂੰ ਵਿੱਦਿਆ ਵੰਡਣ ਵਾਲੇ ਇਸ ਕਾਲਜ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹਮੇਸਾਂ ਹਾਜ਼ਰ ਹਨ।ਪ੍ਰਿੰ: ਮੰਗਤ ਸਿੰਘ ਨੇਂ ਮੁੱਖ ਮਹਿਮਾਨ ਸਮੇਤ ਪਹੁੰਚੇ ਸਮੁਹ ਪਤਵੰਤਿਆਂ ਨੂੰ ਜੀ ਆਇਆਂ ਆਖਦਿਆਂ ਕੈਂਪ ਦੌਰਾਨ ਕੀਤੇ ਕੰਮਾਂ ਲਈ ਵਿਦਿਆਰਥੀਆ ਦੀ ਭਰਪੂਰ ਸਲਾਘਾ ਕੀਤੀ।ਪ੍ਰੋਗਰਾਮ ਅਫਸਰ ਪ੍ਰੋਫੈਸਰ ਕਮਲਜੀਤ ਸਿੰਘ ਨੇਂ ਕਾਲਜ ਵਿੱਚ ਕੰਮ ਕਰਦੇ ਐਨ.ਐਸ.ਐਸ ਯੂਨਿਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਪ੍ਰੋ: ਜਗਜੀਤ ਸਿੰਘ ਨੇਂ ਕੈਂਪ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹ ਕੇ ਸੁਣਾਈ।ਇਸ ਉਪਰੰਤ ਵਿਦਿਆਰਥੀਆ ਨੇਂ ਗਿੱਧਾ, ਭੰਗੜਾ, ਲੋਕ ਗੀਤ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨਾਲ ਦੇਖਣ ਵਾਲਿਆਂ ਨੂੰ ਮੰਤਰਮੁਗਧ ਕਰ ਦਿੱਤਾ।ਕੈਂਪ ਵਲੰਟੀਅਰਾਂ ਵਿੱਚੋਂ ਗੁਰਦੀਪ ਸਿੰਘ ਅਤੇ ਰਮਨਜੀਤ ਕੌਰ ਨੂੰ ਸਰਵੋਤਮ ਵਲੰਟੀਅਰ ਚੁਣਿਆ ਗਿਆ ਅਤੇ ਵਧੀਆ ਕਾਰਜਕਾਰੀ ਦਿਖਾਉਣ ਵਾਲੇ ਹੋਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਐਨ.ਐਸ.ਐਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਬਦਲੀ ਕਾਲਜ ਦੀ ਨੁਹਾਰ



