ਬਟਾਲਾ, 7 ਫਰਵਰੀ (ਅਰਵਿੰਦਰ ਮਠਾਰੂ)- ਪਿੰਡ ਰਾਜਪੁਰ ਵਿਖੇ ਪੀਰ ਬਾਬਾ ਭੁੱਧੂ ਸ਼ਾਹ ਜੀ ਦੀ ਦਰਗਾਹ ਤੇ ਸਾਲਾਨਾ ਕੱਵਾਲੀ ਤੇ ਜਾਗਰਣ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੇਲੇ ਦੇ ਪ੍ਰਮੋਟਰ ਸ਼੍ਰੀ ਜੰਗ ਬਹਾਦੁਰ ਪੱਪੂ ਪ੍ਰਧਾਨ ਨੇ ਰਿਬਨ ਕੱਟ ਕੇ ਕੀਤਾ। ਮੇਲੇ ਦੀ ਸ਼ੁਰੂਆਤ ਮੰਨਾ ਕੱਵਾਲ ਨੇ ਸੂਫੀ ਨਾਵਾਂ ਗਾ ਕੇ ਕੀਤੀ। ਜਾਗਰਣ ਦੀ ਸ਼ੁਰੂਆਤ ਭਗਤ ਜਸਬੀਰ ਜੱਸਾ ਨੇ ਗਣੇਸ਼ ਵੰਦਨਾ ਨਾਲ ਕੀਤੀ। ਬਅਦ ਵਿੱਚ ਵਾਰੋ ਵਾਰੀ ਆਈ ਗਾਇਕਾ ਸਰਵਣ ਚੀਮਾ ਨੇ ਆਪਣੀਆਂ ਦਰਜਨਾਂ ਭੇਟਾਂ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਇਨਾਮਾਂ ਦੀ ਵੰਡ ਮਗਰੋਂ ਮੁੱਖ ਮਹਿਮਾਨ ਸ਼੍ਰੀ ਜੰਗ ਬਹਾਦੁਰ ਪੱਪੂ ਪ੍ਰਧਾਨ, ਮੈਡਮ ਬਲਜੀਤ ਕੌਰ ਪੱਪੂ, ਜੈਦੀਪ ਬਹਾਦੁਰ, ਮੈਂਬਰ ਜਸਬੀਰ ਕੌਰ, ਜਗਜੀਤ ਸਿੰਘ, ਫੌਜੀ ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਮਨਜੀਤ ਕੌਰ ਆਦਿ ਮੌਕੇ ਤੇ ਸ਼ਾਮਲ ਸਨ।
ਪਿੰਡ ਰਾਜਪੁਰ ਵਿਖੇ ਪੀਰ ਬਾਬਾ ਬੁੱਧੂ ਸ਼ਾਹ ਦੀ ਦਰਗਾਹ ’ਤੇ ਸਾਲਾਨਾ ਜਾਗਰਣ



