Skip to content
Independent perspectives. Global stories.
BREAKING

ਪ੍ਰੋ. ਭੁੱਲਰ ਦੀ ਫਾਂਸੀ ਨੂੰ ਉਮਰਕੈਦ ’ਚ ਬਦਲਣ ਦੇ ਕੇਸ ਦੀ ਸੁਣਵਾਈ ਸ਼ੁੱਕਰਵਾਰ ਨੂੰ

Share this story

image ਨਵੀਂ ਦਿੱਲੀ, 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਹਿੰਦੁਸਤਾਨ ਦੀ ਸਰਵਉ¤ਚ ਅਦਾਲਤ ਅੱਜ ਪ੍ਰੋ. ਦਵਿੰਦਰ ਪਾਲ ਸਿੰਘ ਭੱਲਰ ਦੀ ਫਾਸੀ ਦੀ ਸਜਾ ਨੂੰ ਉਮਰਕੈਦ ਵਿੱਚ ਬਦਲਣ ਲਈ ਭੁੱਲਰ ਸਾਹਿਬ ਦੀ ਧਰਮਪਤਨੀ ਬੀਬੀ ਨਵਨੀਤ ਕੌਰ ਵੱਲੋਂ ਦਾਖਿਲ ਅਪੀਲ ਨੂੰ ਸੁਣਨ ਲਈ ਰਾਜੀ ਹੋ ਗਈ ਹੈ। ਮੁੱਖ ਜੱਜ ਪੀ. ਸ਼ਦਾਸਿਵਮ ਅਤੇ ਜੱਜ ਆਰ.ਐਮ ਲੋਢਾ, ਐਚ ਐਲ ਦਾਤੂ ਤੇ ਐਸ ਜੇ ਮੁੱਖੋਪਾਧਿਆਏ ਦੀ ਬੇਂਚ ਵਲੋਂ ਪ੍ਰੋ ਭੁਲੱਰ ਦੇ ਕੇਸ ਦੀ ਸੁਣਵਾਈ ਸ਼ੁਕਰਵਾਰ ਨੂੰ ਕੀਤੀ ਜਾਏਗੀ। ਦੇਸ਼ ਦੀ ਸਰਵਉ¤ਚ ਅਦਾਲਤ ਵਲੋਂ 21 ਜਨਵਰੀ ਨੂੰ ਦਿੱਤੇ ਗਏ ਇਕ ਕੇਸ ਵਿਚ ਫੈਸਲੇ ਦੇ ਅਧਾਰ ਤੇ ਕਿ ਕੇਸ ਦੇ ਫੈਸਲੇ ਵਿਚ ਜਿਆਦਾ ਦੇਰੀ ਅਤੇ ਮਾਨਸਿਕ ਰੋਗੀ ਨੂੰ ਫਾਂਸੀ ਨਹੀ ਦਿੱਤੀ ਜਾਣੀ ਚਾਹੀਦੀ ਇਸ ਕੇਸ ਵਿਚ ਤਬਦੀਲੀ ਲਿਆ ਸਕਦਾ ਹੈ।

ਸਤੰਬਰ 1993 ਵਿਚ ਨਵੀਂ ਦਿੱਲੀ ਵਿਖੇ  ਹੋਏ ਇਕ ਕਾਰ ਧਮਾਕੇ ਵਿਚ ਕਾਗਰਸ ਦੇ ਯੁਵਾ ਮੋਰਚੇ ਦੇ ਮੁੱਖੀ ਐਮ ਐਸ ਬਿੱਟਾ ਸਮੇਤ 25 ਜ਼ਖਮੀ ਅਤੇ ਨੋ ਮਾਰੇ ਗਏ ਸਨ। ਜਿਸ ਵਿਚ ਪ੍ਰੋ. ਭੁਲੱਰ ਨੂੰ ਇਕ ਵੀ ਗਵਾਹ ਨਾ ਹੋਣ ਦੇ ਬਾਵਜੁਦ ਵੀ ਦੋਸ਼ੀ ਗਰਦਾਨਿਆ ਗਿਆ ਸੀ। ਪ੍ਰੋ ਭੁੱਲਰ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਪਿਛਲੇ ਦੋ ਸਾਲ ਤੋ ਦਿੱਲੀ ਦੇ ਇਕ ਅਸਪਤਾਲ ਇਬਹਾਸ ਵਿਚ ਇਲਾਜ਼ ਕਰਵਾ ਰਹੇ ਹਨ। ਉ¤ਚ ਅਦਾਲਤ ਵਲੋਂ 26 ਮਾਰਚ 2002 ਨੂੰ ਹੇਠਲੀ ਅਦਾਲਤ ਵਲੋਂ ਦਿਤੇ ਫੈਸਲੇ ਨੂੰ ਕਾਇਮ ਰਖਦਿਆਂ ਪ੍ਰੋ ਭੁਲਰ ਦੀ ਅਪੀਲ ਨੂੰ ਖਾਂਰਿਜ ਕਰ ਦਿੱਤਾ ਸੀ ਉਪਰੰਤ 17 ਦਸੰਬਰ 2002 ਅਤੇ 12 ਮਾਰਚ 2003 ਨੂੰ ਵੀ ਫਾਸੀ ਦੇ ਫੈਸਲੇ ਨੂੰ ਕਾਇਮ ਰਖਿਆ ਗਿਆ ਸੀ। 14 ਜਨਵਰੀ 2003 ਨੂੰ ਪ੍ਰੋ ਭੁਲਰ ਦੇ ਪਰਿਵਾਰ ਵਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਇਕ ਅਪੀਲ ਦਾਖਿਲ ਕੀਤੀ ਗਈ ਸੀ, ਜਿਸ ਤੇ ਫੈਸਲੇ ਵਿਚ 8 ਸਾਲ ਬਿਨਾ ਵਜਿਹ ਦੀ ਦੇਰੀ ਹੋਣ ਕਰਕੇ ਇਹ ਮਾਮਲਾ ਮੁੜ ਤੋਂ ਸਰਵਉ¤ਚ ਅਦਾਲਤ ਵਿਚ ਨਜਰਸ਼ਾਨੀ ਲਈ ਚਲਾ ਗਿਆ ਸੀ ਜਿਥੇ ਪ੍ਰੋ ਭੁੱਲਰ ਦੀ ਅਪੀਲ ਨੂੰ ਰੱਦ ਕਰਦਿਆਂ ਹੋਇਆ ਫਾਂਸੀ ਦੀ ਸਜਾ ਨੂੰ ਕਾਇਮ ਰਖਿਆ ਸੀ। ਹੁਣ ਸਰਵਉ¤ਚ ਅਦਾਲਤ ਵਲੋਂ ਵੀਰਪੱਨ ਦੇ ਕੇਸ ਵਿਚ (ਬਿਨਾ ਕਿਸੇ ਵਜਿਹ ਤੋਂ ਕੇਸ ਦਾ ਫੈਸਲਾ ਦੇਰੀ ਨਾਲ ਦੇਣ ਤੇ) ਇਤਿਹਾਸਿਕ ਫੈਸਲਾ ਦੇਦੇਂ ਹੋਏ ਵੀਰਪੱਨ ਦੇ ਚਾਰ ਸਹਿਯੋਗੀਆਂ ਨੂੰ ਫਾਂਸੀ ਤੋ ਰਾਹਤ ਦੇਦੇ  ਹੋਏ ਉਮਰਕੈਦ ਵਿਚ ਸਜਾ ਤਬਦੀਲ ਕਰ ਦਿੱਤੀ ਸੀ ਇਸੇ ਅਧਾਰ ਤੇ ਹੁਣ ਪ੍ਰੋ. ਭੁਲੱਰ ਨੂੰ ਵੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ।

WRITTEN BY