Skip to content
Independent perspectives. Global stories.
BREAKING

ਪ੍ਰੀ-ਪ੍ਰਾਇਮਰੀ ਜ਼ਿਲ੍ਹਾ ਰਿਸੋਰਸ ਪਰਸਨ ਦੀ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਸ਼ੁਰੂ

Share this story

ਐਸ.ਏ.ਐਸ. ਨਗਰ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਂਕਟਰ ਰਾਜ  ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਅਗਵਾਈ ’ਚ 3-6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਸਿੱਖਿਆ ਦੇਣ ਲਈ ਜ਼ਿਲ੍ਹਾ ਰਿਸੋਰਸ ਗਰੁੱਪ ਦੇ ਅਧਿਆਪਕਾਂ ਦੀ ਚਾਰ-ਚਾਰ ਦਿਨਾਂ ਦੀ ਸਿਖਲਾਈ ਵਰਕਸ਼ਾਪ ਚੰਡੀਗੜ੍ਹ ਦੇ ਖੇਤਰੀ ਸਹਿਕਾਰੀ ਪ੍ਰਬੰਧ ਸੰਸਥਾ (ਆਰ.ਆਈ.ਸੀ.ਐਂਮ.) ਸੈਂਕਟਰ 32 ਚੰਡੀਗੜ੍ਹ ਵਿਖੇ ਪੰਜ ਗੇੜਾਂ ਵਿੱਚ ਕਰਵਾਈ ਜਾ ਰਹੀ ਹੈਂ। ਇਸ ਸਿਖਲਾਈ ਵਰਕਸ਼ਾਪ ਦਾ ਪਹਿਲਾ ਗੇੜ ਮਿਤੀ 7 ਤੋਂ 10 ਫਰਵਰੀ ਤੱਕ ਹੈਂ। ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਸਟੇਟ ਰਿਸੋਰਸ ਗਰੁੱਪ ਨੇ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਪਹੁੰਚੇ  250 ਦੇ ਕਰੀਬ ਅਧਿਆਪਕਾਂ ਨੂੰ  ਪ੍ਰੀ-ਪ੍ਰਾਇਮਰੀ ਦੀਆਂ ਤਿੰਨ ਸ਼੍ਰੇਣੀਆਂ ਨਰਸਰੀ, ਲੋਅਰ ਕੇ.ਜੀ. ਅਤੇ ਅਪਰ ਕੇ.ਜੀ. ਨੂੰ ‘ਖੇਡ ਮਹਿਲ’ ਦਾ ਨਾਮ ਦਿੱਤਾ ਗਿਆ ਹੈਂ ਬਾਰੇ ਜਾਣਕਾਰੀ ਦਿੱਤੀ। ਅਧਿਆਪਕਾਂ ਨੂੰ ਛੋਟੇ/ਮਾਈਕਰੋ ਗਰੁੱਪ ਬਣਾ ਕੇ ਸਿਖਲਾਈ ਦਿੱਤੀ ਜਾ ਰਹੀ ਹੈਂ। ਸਿਖਲਾਈ ਵਰਕਸ਼ਾਪ ‘ਚ ਭਾਗ ਲੈਂ ਰਹੇ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ‘ਖੇਡ ਮਹਿਲ’ ਦੇ ਬੱਚਿਆਂ ਲਈ ਤਿਆਰ ਕੀਤੀ ਸਿੱਖਣ-ਪੜ੍ਹਣ ਸਮੱਗਰੀ ਬਾਰੇ ਵੀ ਵਿਸਤਾਰ ‘ਚ ਜਾਣਕਾਰੀ ਦਿੱਤੀ ਜਾ ਰਹੀ ਹੈਂ।

WRITTEN BY