ਪਾਤੜਾਂ, 7 ਫਰਵਰੀ (ਹਰਭਜਨ ਸਿੰਘ ਮਹਿਰੋਕ)- ਅੱਜ ਸੁਖਦੇਵ ਸਿੰਘ ਨਾਗਪਾਲ ਨੂੰ ਵਧੀਆ ਕਾਰਗੁਜਾਰੀ ਕਾਰਨ ਪੁਲਿਸ ਵਿਭਾਗ ਵੱਲੋਂ ਤਰੱਕੀ ਦੇ ਕੇ ਥਾਣੇਦਾਰ ਬਣਾਉਣ ’ਤੇ ਉਨ੍ਹਾਂ ਨੂੰ ਡੀ.ਆਈ.ਜੀ. ਡਾ. ਸੁਖਚੈਨ ਸਿੰਘ ਗਿੱਲ, ਇੰਸ. ਪੁਨੀਤ ਸਿੰਘ ਚਹਿਲ ਤੇ ਰਾਜੀਵ ਮਲਹੋਤਰਾ ਸੁਪਰਡੈਂਟ ਵੱਲੋਂ ਸਟਾਰ ਲਗਾਏ ਗਏ। ਸ੍ਰੀ ਨਾਗਪਾਲ ਆਪਣੇ ਕੰਮ ਪ੍ਰਤੀ ਬਹੁਤ ਮਿਹਨਤੀ ਅਫਸਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀ ਇਮਾਨਦਾਰੀ ਅਤੇ ਨਿਮਰਤਾ ਦੀ ਲੋਕ ਮਿਸਾਲ ਦਿੰਦੇ ਹਨ। ਉਨ੍ਹਾਂ ਦੀ ਤਰੱਕੀ ਉਪਰ ਲੋਕਾਂ ਵੱਲੋਂ ਵਧਾਈਾਂ ਮਿਲ ਰਹੀਆਂ ਹਨ।
ਸੀਨੀਅਰ ਅਫਸਰਾਂ ਨੇ ਵਧੀਆ ਕਾਰਗੁਜ਼ਾਰੀ ਕਰਨ ’ਤੇ ਸ੍ਰੀ ਨਾਗਪਾਲ ਨੂੰ ਥਾਣੇਦਾਰ ਬਣਾਇਆ



