ਮਾਨਸਾ, 7 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਬਲਜੀਤ ਪਾਲ, ਸੁਖਜਿੰਦਰ ਸਿੱਧੂ)- ਕਿਸਾਨ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਪਿੰਡ ਖਿਆਲਾ ਕਲਾਂ ਨੇੜੇ ਬਠਿੰਡਾ ਪਟਿਆਲਾ ਰੋਡ ਤੇ ਧਰਨਾ ਦੇ ਕੇ ਦੋ ਘੰਟਿਆ ਲਈ ਆਵਾਜਾਈ ਠੱਪ ਕੀਤੀ। ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਦੇ ਸਿਰ ਚੜੇ ਸਮੁੱਚੇ ਕਰਜੇ ਖਤਮ ਕਰਨ ਅਤੇ ਕਰਜਿਆਂ ਕਾਰਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦਾ ਮੁਆਵਜਾ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਬੀ.ਕੇ.ਯੁੂ. ਡਕੌਂਦਾ ਦੇ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਕੁਝ ਦੇਣ ਦੀ ਬਜਾਏ ਸਗੋਂ ਖੇਤੀ ਮੋਟਰਾਂ ਦੇ ਬਿਲ ਲਾਉਣ ਲਈ ਰਾਹ ਲੱਭ ਰਹੀ ਹੈ। ਬੀ.ਕੇ.ਯੂ. ਉਗਰਾਹਾਂ ਦੇ ਜਗਦੇਵ ਸਿੰਘ ਭੈਣੀ ਬਾਘਾ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਹਰਿੰਦਰ ਸਿੰਘ ਟੋਨੀ ਭੈਣੀ ਬਾਘਾ, ਬੀ.ਕੇ.ਯੂ ਡਕੌਂਦਾ ਦੇ ਰਾਜ ਸਿੰਘ ਅਕਲੀਆ, ਬਲਦੇਵ ਸ਼ਰਮਾ, ਮੱਖਣ ਸਿੰਘ ਭੈਣੀ ਬਾਘਾ ਨੇ ਸੰਬੋਧਨ ਕੀਤਾ।
ਝੁਨੀਰ ਵਿਪਨ ਗੋਇਲ ਅਨੁਸਾਰ- ਪੰਜਾਬ ਦੇ ਸਰਿਆਂ ਜਿਲਿਆਂ ਅੰਦਰ ਬਲਾਕ ਪੱਧਰ ਤੇ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਉਪਰ ਧਰਨੇ ਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਏਕਤਾ (ਉਗਰਾਹਾਂ) ਅਤੇ ਡਕੌਂਦਾ ਵੱਲੋਂ ਅੱਜ ਝੁਨੀਰ ਵਿਖੇ ਮਾਨਸਾ ਸਰਸਾ ਰੋਡ ਤੇ ਦੋ ਘੰਟੇ ਧਰਨਾ ਦਿਤਾ ਗਿਆ ਅਤੇ ਬਲਾਕ ਆਗੂ ਕਸਮੀਰ ਸਿੰਘ ਭੰਮੇ ਖੁਰਦ ਦੀ ਅਗਵਾਈ ਵਿਚ ਭੰਮੇ ਕਲਾਂ ਬੱਸ ਅੱਡੇ ਉਪਰ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ। ਇਸ ਧਰਨੇ ਨੂੰ ਸੰਬੋਧਨ ਕਰੋਿਦਆਂ ਜ਼ਿਲ੍ਹਾ ਜਰਨਲ ਸਕੱਤਰ ਇੰਦਰਜੀਤ ਸਿੰਘ ਝੱਬਰ,ਬਲਾਕ ਆਗੂ ਪੰਜਾਬ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿਚ ਕਿਸਾਨਾਂ ਲਈ ਕੋਈ ਖਾਸ ਤਜਵੀਜ ਨਹੀ ਰੱਖੀ ਗਈ। ਇਸ ਮੌਕੇ ਉਤਮ ਸਿੰਘ ਰਾਮਾਂਨੰਦੀ, ਕਸਮੀਰਾ ਸਿੰਘ ਭੰਮਾ, ਮਲਕੀਤ ਸਿੰਘ ਭੰਮਾ,ਕੌਰ ਸਿੰਘ ਪ੍ਰਧਾਨ ਰਣਜੀਤ ਸਿੰਘ ਭੰਮਾ,ਗੁਰਬਚਨ ਸਿੰਘ, ਬਲਵਿੰਦਰ ਸਿੰਘ, ਕੋਰ ਸਿੰਘ, ਗੁਰਮੇਲ ਸਿੰਘ ਸਾਹਨੇਵਾਲੀ, ਮਨਜੀਤ ਸਿੰਘ, ਬਿੰਦਰ ਸਿੰਘ ਝੰਡਾ ਆਦਿ ਹਾਜਿਰ ਸਨ।
ਬੁਢਲਾਡਾ ਬਲਵਿੰਦਰ ਜਿੰਦਰ ਅਨੂਸਾਰ- ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਬੁਢਲਾਡਾ-ਭੀਖੀ ਰੋਡ ਤੇ ਧਰਨਾ ਲਾ ਦਿੱਤਾ। ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ, ਬਲਾਕ ਆਗੂ ਜਗਸੀਰ ਸਿੰਘ ਦੋਦੜਾ, ਡਕੌਂਦਾ ਦੇ ਸੂਬਾ ਕਮੇਟੀ ਆਗੂ ਕੁਲਵੰਤ ਸਿੰਘ, ਰਾਮਫਲ ਸਿੰਘ ਬਹਾਦਰਪੁਰ, ਮਹਿੰਦਰ ਸਿੰਘ ਕੁਲਰੀਆ ਅਤੇ ਉਗਰਾਹਾਂ ਦੇ ਮੇਜ ਸਿੰਘ ਗੋਬਿੰਦਪੁਰਾ ਅਤੇ ਡਕੌੰਦਾ ਦੇ ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸੇਰ ਸਮੇਤ ਸੈਕੜੇ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਜ਼ਿਲ੍ਹਾ ਮਾਨਸਾ ਅੰਦਰ ਵੱਖ-ਵੱਖ ਥਾਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਲਾ ਕੇ ਸੜਕਾਂ ਜਾਮ



