ਚਿਤੌੜਗੜ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਯਸ਼ੋਦਾ ਬੇਨ ਅਜ ਇਕ ਸੜਕ ਦੁਰਘਟਨਾ ‘ਚ ਵਾਲ-ਵਾਲ ਬਚ ਗਈ ਜਦੋਂਕਿ ਉਨ੍ਹਾਂ ਦੇ ਚਚੇਰੇ ਭਰਾ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਸਰਕੁਲਰ ਅਧਿਕਾਰੀ ਰਾਕੇਸ਼ ਰਾਜੋਰਾ ਨੇ ਦਸਿਆ ਕਿ ਯਸ਼ੋਦਾ ਬੇਨ ਆਪਣੇ ਚਚੇਰੇ ਭਰਾ ਬਸੰਤ ਭਾਈ ਅਤੇ ਇਕ ਹੋਰ ਦੇ ਨਾਲ ਕਲ੍ਹ ਬਾਰਾਂ ਜ਼ਿਲੇ ਦੇ ਅਟਰੂ ‘ਚ ਆਯੋਜਿਤ ਵਿਆਹ ਸਮਾਰੋਹ ‘ਚ ਹਿਸਾ ਲੈ ਕੇ ਵਾਪਸ ਅਹਿਮਦਾਬਾਦ ਆ ਰਹੀ ਸੀ।
ਮੋਦੀ ਦੀ ਪਤਨੀ ਹਾਦਸੇ ’ਚ ਜ਼ਖਮੀ-ਇਕ ਦੀ ਮੌਤ



