Skip to content
Independent perspectives. Global stories.
BREAKING

ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 3 ਮੈਂਬਰ ਨਸ਼ੀਲੇ ਪਦਾਰਥ ਸਮੇਤ ਕਾਬੂ

Share this story

ਜਲੰਧਰ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ ਆਈ.ਪੀ.ਐਸ., ਐਸ.ਪੀ (ਇੰਨਵੈਸਟੀਗੇਸ਼ਨ), ਡਾ. ਮੁਕੇਸ਼ ਕੁਮਾਰ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਨਕੋਦਰ, ਇੰਸ. ਹਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਜਲੰਧਰ ਦਿਹਾਤੀ ਅਤੇ ਐਸਆਈ ਅਮਰਜੀਤ ਸਿੰਘ 1444/ਝੳਲ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕਪੂਰਥਲਾ ਪੁਲੀ ਨਕੋਦਰ ਮੌਜੂਦ ਸੀ ਕਿ ਇੱਕ ਸਮਾਜ ਸੇਵਕ ਵਿਅਕਤੀ ਨੇ ਇਤਲਾਹ ਦਿੱਤੀ ਕਿ ਮੁਹੱਲਾ ਲਾਈਏਵਾਲ ਸੜਕ ’ਤੇ ਸ਼ਮਸ਼ਾਨ ਘਾਟ ਵਿੱਚ ਹਰਵਿੰਦਰ ਕੁਮਾਰ ਉਰਫ ਮਨੀ ਪੁੱਤਰ ਪਰਮਜੀਤ ਵਾਲੀ ਮੁਹੱਲਾ ਰਹਿਮਾਨਪੁਰਾ ਨਕੋਦਰ, ਗੁਰਦੀਪ ਸਿੰਘ ਉਰਫ ਸਾਬੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਰਸਾਲਾ ਥਾਣਾ ਸਦਰ ਜਮਸ਼ੇਰ ਜਲੰਧਰ ਅਤੇ ਨੀਰਜ ਕੁਮਾਰ ਉਰਫ ਸੋਨੂੰ ਪੁੱਤਰ ਅਸ਼ੋਕ ਕੁਮਾਰ ਪੰਡਿਤ ਵਾਸੀ ਰੰਧਾਵਾ ਮਸੰਦਾਂ ਥਾਣਾ ਮਕਸੂਦਾਂ ਜ਼ਿਲ੍ਹਾ ਜਲੰਧਰ ਜੋ ਆਪਣੇ ਵਹੀਕਲ ਮੋਟਰਸਾਇਕਲ ਤੇ ਜਾਅਲੀ ਨੰਬਰ ਲਗਾ ਕੇ ਦਿਨ ਅਤੇ ਰਾਤ ਸਮੇਂ ਰਾਹ ਜਾਂਦੇ ਵਿਅਕਤੀਆਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਦੇ ਹਨ ਤੇ ਨਸ਼ੀਲਾ ਪਦਾਰਥ ਵੀ ਵੇਚਦੇ ਹਨ।

WRITTEN BY