ਜਲੰਧਰ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜਲੱਦੀ ਹੀ ਰਿਲੀਜ਼ ਹੋਣ ਵਾਲੀ ਫ਼ਿਲਮ ਪੈਡਮੈਨ ਵਿੱਚ ਮਾਹਵਾਰੀ ਦੇ ਦਿੱਤੀ ਸਿੱਖਿਆ ਨੂੰ ਸਹਿਯੋਗ ਦੇਣ ਦੇ ਸਬੰਧ ਵਿੱਚ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਪੈਡਮੈਨ ਚੈਲੇਂਜ ਨੂੰ ਸਪੋਰਟ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਦੇ ਹੱਥ ਵਿੱਚ ਸੈਨੇਟਰੀ ਪੈਡ ਵੀ ਫੜਾਏ ਗਏ। ਸੀਟੀ ਪਬਲਿਕ ਸਕੂਲ ਵਿਖੇ ਮਾਹਵਾਰੀ ’ਤੇ ਸੈਮਿਨਾਰ ਆਯੋਜਿਤ ਕੀਤਾ ਗਿਆ। ਇਸ ਸੈਮਿਨਾਰ ਵੱਚ ਛੇਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਾਹਵਾਰੀ ਦੀ ਸਿਹਤ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਸੈਮਿਨਾਰ ਦੀ ਮੁੱਖ ਮਹਿਮਾਨ ਗਲੋਬਲ ਹਸਪਤਾਲ ਦੀ ਗਾਇਨੀਕਲੋਜਿਸਟ ਅਤੇ ਪ੍ਰਸੂਤੀ ਵਿਗਆਨੀ ਡਾ. ਨਿਹਾਰੀਕਾ ਜੋਸ਼ੀ ਮੁੱਖ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਸਨ। ਡਾ. ਜੋਸ਼ੀ ਨੇ ਵਿਦਿਆਰਥਣਾ ਨੂੰ ਮਾਹਵਾਰੀ ਵਿਸ਼ੇ ਦੇ ਸਿੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਦੀ ਸਿਹਤ ਇੱਕ ਰਾਸ਼ਟਰ ਦੀ ਸਿਹਤ ਦੇ ਬਰਾਬਰ ਹੈ। ਅੱਜ ਦੇ ਸਮੇਂ ਵਿੱਚ ਕਈ ਇਸ ਤਰ੍ਹਾਂ ਦੇ ਸ਼ਹਿਰ ਅਤੇ ਦੇਸ਼ ਵੀ ਹਨ ਜਿੱਥੇ ਮਾਹਵਾਰੀ ਨੂੰ ਨਿਸ਼ੇਧ ਕੀਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਦੇ ਹਾਲਤਾਂ ਕਰਕੇ ਔਰਤਾਂ ਦੀ ਹਾਲਸ ਵਿਗੜਦੀ ਜਾ ਰਹੀ ਹੈ। ਮੈਡੀਕਲ ਸਹਾਇਤਾ ਨ ਮਿਲਣ ਕਰਕੇ ਵੀ ਔਰਤਾਂ ਦੀ ਮੌਤਾਂ ਹੁੰਦੀਆਂ ਪਈਆ ਹਨ। ਮਾਹਵਾਰੀ ਦੀ ਪਰੇਸ਼ਾਨੀ ਨਾਲ ਗਰਭ ਦੇ ਪ੍ਰਭਾਵ ਵੀ ਪੈਂਦਾ ਹੈ। ਸਹੀ ਇਲਾਜ ਨਾ ਹੋਣ ਕਾਰਨ ਔਰਤਾਂ ਦੀ ਆਬਾਦੀ ਘਟਦੀ ਜਾ ਰਹੀ ਹੈ। 41 ਤੋਂ 60 ਸਾਲ ਦੀ ਉਮਰ ਦੀ ਔਰਤਾਂ ਨੂੰ ਪ੍ਰਜਣਨ, ਮੀਨੋਪੌਜ਼, ਜਣਨ ਅੰਗ ਚਕਰ, ਅਸਧਾਰਨ ਗਰੱਭਾਸ਼ਯ ਖੂਨ ਨਿਕਲਣਾ, ਜਣਨ ਵਿਗਿਆਨ ਅਤੇ ਰੇਸ਼ੇਦਾਰ ਬੱਚੇਦਾਨੀ ਦੇ ਰੋਗਾਂੰ ਨਾਲ ਜੁਝਨਾ ਪੈਂਦਾ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਕਸੂਦਾਂ ਕੈਂਪਸ ਦੀ ਡਾਇਰੈਕਟਰ ਡਾ. ਜਸਦੀਪ ਕੌਰ ਧਾਮੀ ਨੇ ਕਿਹਾ ਕਿ ਨ ਹੀ ਪੁਰਸ਼ ਅਤੇ ਨ ਹੀ ਔਰਤਾਂ ਇਸ ਸਬੰਧ ਵਿੱਚ ਗੱਲ ਕਰਨ ਨੂੰ ਤਿਆਰ ਹੁੰਦੇ ਹਨ। ਇਸ ਤਰਾਂ ਦੀ ਟੈਬੂ ਨਾਲ ਸਮਾਜ ਚੱਲ ਰਿਹਾ ਹੈ ਅਤੇ ਹੁਣ ਸਾਨੂੰ ਸਿੱਖਿਅਕ ਸੰਸਥਾ ਦੇ ਹੋਣ ਕਰਕੇ ਇਸ ਸਮਾਜ ਨੂੰ ਸੁਧਾਰਨਾ ਚਾਹੀਦਾ ਹੈ। ਸਾਨੂੰ ਕੁੜੀਆਂ ਅਤੇ ਮੁੰਡਿਆ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਦੇ ਵਿਦਿਆਰਥੀ ਪੈਡਮੈਨ ਚੈਲੇਂਜ ਨੂੰ ਸਵੀਕਾਰ ਕਰਦੇ ਹਨ। ਸੀਟੀ ਪਬਲਿਕ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਡਾ. ਜੋਸ਼ੀ ਦਾ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ।
ਸੀਟੀ ਗਰੁੱਪ ਦੇ ਵਿਦਿਆਰਥੀਆਂ ਨੇ ਪੈਡਮੈਨ ਚੈਲੇਂਜ ਦੀ ਕੀਤੀ ਸ਼ਲਾਘਾ



