Skip to content
Independent perspectives. Global stories.
BREAKING

ਜਲਾਲਬਾਦ ਨੇੜੇ ਸੜਕ ਹਾਦਸੇ ’ਚ ਔਰਤ ਸਮੇਤ 3 ਜ਼ਖਮੀ, 1 ਗੰਭੀਰ

Share this story

ਜਲਾਲਾਬਾਦ, 6 ਫਰਵਰੀ (ਸੰਦੀਪ ਮਹੰਤ)- ਸਥਾਨਕ ਪੈਨਸੀਆ ਸਕੂਲ ਨਜ਼ਦੀਕ ਬੀਤੀ ਰਾਤ ਕਰੀਬ 9.30 ਜਲਾਲਾਬਾਦ ਤੋਂ ਘਰ ਵਾਪਸ ਜਾ ਰਿਹੇ ਮੋਟਰਸਾਇਕਲ ਸਵਾਰ ਤਿੰਨ ਲੋਕ ਜਿੰਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ਟਰਾਲੀ ਦੀ ਫੇਟ ਵੱਜਣ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਵਿੱਚ ਪੂਰਨ ਸਿੰਘ ਪੁੱਤਰ ਭਗਵਾਨ ਚੰਦ ਅਤੇ ਕਾਲਾ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਮੋਹਕਮ ਅਰਾਈਆ ਅਤੇ ਰਾਣੋ ਬਾਈ ਪਤਨੀ ਦਰਸ਼ਨ ਸਿੰਘ ਵਾਸੀ ਰਾਣੀਆਂ (ਸਿਰਸਾ) ਸ਼ਾਮਿਲ ਹਨ ਜਿੰਨ੍ਹਾਂ ਨੂੰ ਇਲਾਜ ਲਈ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ’ਚ ਕਾਲਾ ਸਿੰਘ ਦੀ ਹਾਲਤ ਗੰਭੀਰ ਦੱਸਦੇ ਹੋਏ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਾਨਕਾਰੀ ਦਿੰਦੇ ਹੋਏ ਪੂਰਨ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਮੋਹਕਮ ਅਰਾਈਆਂ ਜਾ ਰਿਹੇ ਸਨ ਅਤੇ ਪੈਨਸੀਆ ਸਕੂਲ ਨੇੜੇ ਜਦ ਉਹ ਪਹੁੰਚੇ ਤਾਂ ਟਰੈਕਟਰ-ਟਰਾਲੀ ਦੀ ਫੇਟ ਲੱਗਣ ਉਹ ਡਿੱਗ ਪਏ ਅਤੇ ਜਖਮੀ ਹੋ ਗਏ। ਜ਼ਖਮੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ’ਚ ਕਾਲਾ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।

WRITTEN BY