Skip to content
Independent perspectives. Global stories.
BREAKING

ਮੰਡੀ ਕਲਾਂ ਵਿਖੇ ਕਵੀਸਰੀ ਅਤੇ ਨਾਟਕ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੂਰਨ

Share this story

ਰਾਮਪੁਰਾ ਫੂਲ, 6 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਸ਼੍ਰੋਮਣੀ ਕਵੀਸ਼ਰ ਕਰਨੈਲ ਪਾਰਸ ਤੇ ਕਰਤਾਰ ਸਿੰਘ ਮੰਡੀ ਕਲਾਂ ਦੀ ਯਾਦ ਚ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪ੍ਰਧਾਨਗੀ ਹੇਠ ਗਿਆਨੀ ਕਰਤਾਰ ਸਿੰਘ ਕਵੀਸ਼ਰੀ ਯਾਦਗਾਰੀ ਸਭਾ ਵੱਲੋਂ ਕਰਵਾਏ ਗਏ ਨਾਟਕ ਮੇਲਾ ਪਿੰਡ ਦੀ ਤਾਜੋਕੀ ਪੱਤੀ ਧਰਮਾਸਾਲਾ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ  ਫਿਲਮੀ ਐਕਟਰ ਤੇ ਪੰਜਾਬੀ ਗਾਇਕ ਹਰਭਜਨ ਮਾਨ, ਹਰਦੇਵ ਮਾਈਨੰਗਲ, ਗੋਰਾ ਚੱਕ ਵਾਲਾ, ਗੁਰਵਿੰਦਰ ਬਰਾੜ, ਗੁਰਦਾਸ ਸੰਧੂ, ਕਵੀਸ਼ਰ ਚਮਕੌਰ ਸਿੰਘ ਸੇਖੋਂ, ਕਵਿਤਰੀ ਰਿਤੂ ਵਾਸੂਦੇਵ, ਤਲਵਿੰਦਰ ਸਿੰਘ ਯੂਕੇ, ਗੀਤਕਾਰ ਭਿੰਦਰ ਡੱਬਵਾਲੀ ਅਤੇ ਮਾਲਵੇ ਦੇ ਕਵੀਸ਼ਰਾ ਨੇ ਵਿਸ਼ੇਸ਼ ਤੌਰ ਹਾਜਰੀ ਭਰੀ। ਆਏ ਹੋਏ ਮਹਿਮਾਨਾਂ ਨੂੰ ਸਭਾ ਦੇ ਬੁਲਾਰੇ ਨਵਦੀਪ ਸਿੰਘ ਨੇ ਜੀਓ ਆਇਆਂ ਨੂੰ ਆਖਿਆ। ਕਵੀਸ਼ਰੀ ਮੇਲੇ ਦੀ ਸ਼ੁਰੂਆਤ ਪ੍ਰੀਤ ਕਵੀਸ਼ਰੀ ਜਥਾ ਢੱਡੇ ਵੱਲੋਂ ਦੇਸ਼ ਭਗਤਾ ਅਤੇ ਸਮਾਜਿਕ ਕੁਰੀਤੀਆਂ ਤੇ ਅਧਾਰਤ ਕਵੀਸ਼ਰੀ ਗਾ ਕੇ ਕੀਤੀ। ਸਮਾਗਮ ਵਿੱਚ ਪੰਜਾਬ ਦੇ ਨਾਮਵਰ ਨਾਟਕਕਾਰ ਕੀਰਤੀ ਕਿਰਪਾਲ ਵੱਲੋਂ ਸਾਰੰਗੀ ਤੇ ਸੁਦਾਗਰ ਨਾਟਕ ਖੇਡੇ ਗਏ। ਫਿਲਮੀ ਅਦਾਕਾਰਾਂ ਹਰਭਜਨ ਮਾਨ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਿਲਮੀ ਅਦਾਕਾਰਾਂ ਨਾਲੋਂ ਜਿਆਦਾ ਔਖਾ ਕੰਮ ਲਾਇਵ ਨਾਟਕ ਪੇਸ਼ ਕਰਨਾ ਅਤੇ ਲਾਇਵ ਗਾਉਣਾ ਹੁੰਦਾ ਹੈ ਪੁਰਣੇ ਸਮੇਂ ਵਿੱਚ ਕਵੀਸ਼ਰ ਸਟੇਜਾਂ ਤੇ ਸੈਂਕੜੇ ਕਵੀਸਰੀਆਂ ਅਤੇ ਗੀਤ ਜਵਾਨੀ ਯਾਦ ਰੱਖ ਕੇ ਗਾਉਾਂਦੇ ਸਨ ਉਨ੍ਹਾਂ ਮਹਾਨ ਕਵੀਸ਼ਰਾਂ ਵਿੱਚੋਂ ਇਕ ਸੀ ਕਵੀਸ਼ਰ ਕਰਤਾਰ ਸਿੰਘ ਸਿੱਧੂ ਜਿਨ੍ਹਾਂ ਦਿੱਤੀ ਗਈ ਗਾਇਕੀ ਦੀ ਗੁੜ੍ਹਦੀ ਸਦਕਾ ਹੀ ਉਹ ਤੇ ਉਨ੍ਹਾਂ ਦੇ ਭਰਾ ਗੁਰਸੇਵਕ ਮਾਨ ਅੱਜ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਹਰਭਜਨ ਮਾਨ ਨੇ ਕਵੀਸ਼ਰ ਚਮਕੌਰ ਸਿੰਘ ਸੇਖੋਂ ਕਨੇਡਾ ਅਤੇ ਨਵਦੀਪ ਸਿੰਘ ਮੰਡੀ ਕਲਾ- ਨਾਲ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਅਧਾਰਤ ਕਵੀਸ਼ਰੀ ਪੇਸ਼ ਕੀਤੀ। ਗਾਇਕ ਗੁਰਵਿੰਦਰ ਬਰਾੜ ਵੱਲੋਂ ਜੀਹਨੂੰ ਬੈਕ ਨਾ ਟਰਾਲੀ ਲਾਉਣੀ ਆਈ ਕਾਹਦਾ ਉਹ ਪੱਤ ਜੱਟ, ਹਰਦੇਵ ਮਾਹੀਨੰਗਰ ਵੱਲੋਂ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਆਦਿ ਗੀਤ ਰਾਹੀ ਸਰੋਤਿਆਂ ਦਾ ਮਨੋਰੰਜਨ ਕੀਤਾ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਕਰਤਾਰ ਸਿੰਘ ਮੰਡੀ ਕਲਾ ਨਾਲ ਬਿਤਾਏ ਦਿਨ ਯਾਦ ਕਰਦਿਆਂ ਕਿਹਾ ਕਿ ਮੰਡੀ ਕਲਾ ਤਾਂ ਉਨਾਂ ਉਨ੍ਹਾਂ ਦਾ ਪੇਕੇ ਪਿੰਡ ਹੈ ਜਿਥੋਂ ਉਨ੍ਹਾਂ ਜ਼ਿੰਦਗੀ ਦੇ ਬਹੁਤੇ ਦਿਨ ਵਤੀਤ ਕੀਤੇ ਹਨ।ਆਏ ਹੋਏ ਮਹਿਮਾਨਾਂ ਦਾ ਧੰਨਵਾਦ ਇਕਬਾਲ ਸਿੰਘ ਭਾਈਕਾ ਵੱਲੋਂ ਕੀਤਾ ਗਿਆ।

WRITTEN BY