Skip to content
Independent perspectives. Global stories.
BREAKING

‘ਆਪ’ ਨੂੰ ਸ਼ੀਲਾ ’ਤੇ ਕਾਰਵਾਈ ਤੋਂ ਬਾਅਦ ਵੀ ਦੇਵਾਂਗੇ ਸਮਰਥਨ : ਰਾਹੁਲ ਗਾਂਧੀ

Share this story

image ਨਵੀਂ ਦਿ¤ਲੀ, 28 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਉ¤ਪ-ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ‘ਆਪ‘ ਸਰਕਾਰ ਘੁਟਾਲਿਆਂ ਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ’ਤੇ ਕਾਰਵਾਈ ਕਰਦੀ ਹੈ ਤ¤ਦ ਵੀ ਕਾਂਗਰਸ ‘ਆਪ‘ ਤੋਂ ਸਮਰਥਨ ਵਾਪਸ ਨਹੀਂ ਲਵੇਂਗੀ। ਇ¤ਕ ਟੀਵੀ ਸਮਾਚਾਰ ਚੈਨਲ ਨਾਲ ਇੰਟਰਵਿਊ ‘ਚ ਰਾਹੁਲ ਗਾਂਧੀ ਤੋਂ ਪੁ¤ਛੇ ਗਏ ਇਕ ਸਵਾਲ ਦੇ ਜਵਾਬ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ‘ਆਪ‘ ਸਰਕਾਰ ਰਾਸ਼ਟਰਮੰਡਲ ਖੇਡਾਂ ਮਾਮਲੇ ‘ਚ ਸ਼ੀਲਾ ਦੀਕਸ਼ਤ ਦੇ ਖਿਲਾਫ ਕਾਰਵਾਈ ਕਰਦੀ ਹੈ ਤਾਂ ਵੀ ਕਾਂਗਰਸ ਸਰਮਥਨ ਵਾਪਸ ਨਹੀਂ ਲਵੇਂਗੀ। ਕਾਂਗਰਸ ਉਪ-ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਪਾਰਟੀ ਜਿਸ ਤਰ੍ਹਾਂ ਲੋਕਾਂ ਤ¤ਕ ਪਹੁੰਚ ਰਹੀ ਹੈ, ਉਹ

ਵਧੀਆ ਹੈ। ਉਨ੍ਹਾਂ ‘ਚ ਕੁ¤ਝ ਅਜਿਹੀ ਚੀਜ ਤਾਂ ਹੈ ਜਿਸ ਦੇ ਨਾਲ ਉਹ ਲੋਕਾਂ ਤ¤ਕ ਪੁ¤ਜਦੇ ਹਨ। ‘ਆਪ‘ ਨੂੰ ਸਮਰਥਨ ਦੇਣ ਦੇ ਕਾਂਗਰਸ ਦੇ ਫ਼ੈਸਲਾ ਦੇ ਬਾਰੇ ’ਚ ਪੁੱਛੇ ਜਾਣ ’ਤੇ ਰਾਹੁਲ ਨੇ ਕਿਹਾ ਕਿ ਕਾਂਗਰਸ ਮਹਿਸੂਸ ਕਰਦੀ ਹੈ ਕਿ ‘ਆਪ‘ ਨੂੰ ਆਪਣੇ ਨੂੰ ਸਾਬਤ ਕਰਨ ਦਾ ਮੌਕਾ ਦਿ¤ਤਾ ਜਾਣਾ ਚਾਹੀਦਾ ਹੈ ਤੇ ਅਸੀ ਚਾਹੁੰਦੇ ਹੈ ਕਿ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।

WRITTEN BY