ਰੁੜਕਾ ਕਲਾਂ, 5 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ,ਬਾਲੜੀ ਕੌਮੀ ਦਿਹਾੜਾ ਮਨਾਇਆ ਗਿਆ । ਇਹ ਸਾਂਝਾ ਉਪਰਾਲਾ ਰੁੜਕਾ ਕਲਾਂ ਪ੍ਰਾਇਮਰੀ ਸਕੂਲ ਤੇ ਸੀ ਡੀ ਪੀ ਓ ਰੁੜਕਾ ਕਲਾਂ ਵੱਲੋਂ ਕੀਤਾ ਗਿਆ । ਇਸ ਸਮਾਗਮ ਵਿੱਚ ਬੀ ਪੀ ਈ ਓ ਗੁਰਾਇਆ-1 ਸ ਕਮਲਜੀਤ ਸਿੰਘ, ਸੁਖਵਿੰਦਰ ਕੌਰ ਸੰਧੂ, ਸੁਪਰਵਾਇਜ਼ਰ ਦਫਤਰ ਰੁੜਕਾ ਕਲਾਂ ਉਚੇਚੇ ਤੌਰ ਤੇ ਪੁੱਜੇ ।
ਬਲਾਕ ਸਿੱਖਿਆ ਅਧਿਕਾਰੀ ਜੀ ਨੇ ਬੱਚੀਆਂ ਪ੍ਰਤੀ ਸਮਾਜ ਦੀ ਸੁਹਿਰਦ ਨਜ਼ਰ ਤੇ ਬਰਾਬਰ ਮੌਕੇ ਦੇਣ ਦੀ ਗੱਲ ਕਹੀਂ ।ਜਿਸ ਨਾਲ ਸਮਾਜ ਦਾ ਬੇਹਤਰ ਵਿਕਾਸ ਤੇ ਤਰੱਕੀ ਹੋ ਸਕੇ ।ਸੁਖਵਿੰਦਰ ਕੌਰ ਸੰਧੂ ਜੀ ਨੇ ਵੀ ਬੱਚੀਆਂ ਦੀ ਚੜ੍ਹਦੀ ਕਲਾ ਤੇ ਆਉਣ ਵਾਲੇ ਜੀਵਨ ਵਿੱਚ ਤੰਦਰੁਸਤੀ ਦੀ ਕਾਮਨਾ ਕੀਤੀ ।ਸਕੂਲ ਚੇਅਰਪਰਸਨ ਸੁਰਿੰਦਰ ਕੁਮਾਰੀ ਵੀ ਨਵ ਜੰਮੀਆਂ ਨੂੰ ਅਸ਼ੀਰਵਾਦ ਦੇਣ ਹਿੱਤ ਮੌਜੂਦ ਸਨ ।ਇਸ ਸਮੇਂ ਦਫਤਰ ਸੀ ਡੀ ਪੀ ਓ ਰੁੜਕਾ ਕਲਾਂ ਦੇ ਆਂਗਨਵਾੜੀ ਵਰਕਰ ਵੀ ਭਾਰੀ ਗਿਣਤੀ ਵਿੱਚ ਮੌਜੂਦ ਸਨ ।ਸਕੂਲ ਮੁੱਖੀ ਤੇ ਪ੍ਰਵੀਨ ਮੈਨੀ ਮਨੀ ਟਰਾਂਸਫਰ,ਬਸੰਤ ਕੁਮਾਰ, ਰਾਣਾ ਕਲਾਥ ਹਾਊਸ ਜੀ ਦੇ ਸਹਿਯੋਗ ਨਾਲ ਇਹਨਾਂ ਬੱਚੀਆਂ ਨੂੰ ਤੋਹਫੇ ਤਕਸੀਮ ਕੀਤੇ ਗਏ । ਇਸ ਸਮੇਂ ਸਕੂਲ ਦੀਆਂ ਬੱਚੀਆਂ ਵੱਲੋਂ ਵੀ ਸੱਭਿਆਚਾਰਕ ਪੇਸ਼ਕਾਰੀ ਕੀਤੀ ਗਈ । ਇਸ ਸਮੇਂ ਭਾਰੀ ਗਿਣਤੀ ਵਿੱਚ ਮਾਪੇ,ਸਕੂਲੀ ਬੱਚੀਆਂ ਦੇ ਨਾਲ ਨਾਲ ਪਿੰਡ ਦੇ ਪੱਤਵੰਤੇ ਕੈਲਾਸ਼ ਸ਼ਰਮਾਂ, ਸੰਤੋਸ਼ ਕੁਮਾਰੀ, ਅਜਮੇਰ ਕੌਰ, ਬਸੰਤ ਕੁਮਾਰ, ਪ੍ਰਵੀਨ ਮੈਨੀ, ਰਾਣਾ, ਪ੍ਰੇਮ ਕੁਮਾਰ, ਮਨਵੀਰ ਸਿੰਘ, ਸਰਬਜੀਤ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਰਾਮ, ਮਨਪ੍ਰੀਤ ਕੌਰ, ਪ੍ਰਵੀਨ ਕੌਰ, ਕੁਲਵਿੰਦਰ ਕੌਰ ਤੇ ਸਕੂਲ ਸਟਾਫ ਵਿੱਚ ਸਰਬਜੀਤ ਸਿੰਘ, ਮੋਨਿਕਾ, ਰਣਜੀਤ ਕੌਰ, ਗੀਤਾ, ਮਨਜੀਤ ਕੌਰ ਤੇ ਨੀਲਮ ਕੁਮਾਰੀ ਆਦਿ ਹਾਜ਼ਰ ਸਨ ।
ਰੁੜਕਾ ਕਲਾਂ ਪ੍ਰਾਇਮਰੀ ਸਕੂਲ ਤੇ ਸੀ. ਡੀ.ਪੀ.ਓ. ਨੇ ਮਿਲ ਕੇ ਮਨਾਇਆ ਬਾਲੜੀ ਦਿਹਾੜਾ



