Skip to content
Independent perspectives. Global stories.
BREAKING

ਬਿਨਾਂ ਦਹੇਜ ਦੇ ਹੋਏ ਵਿਆਹ ਦੀ ਲੋਕਾਂ ’ਚ ਚਰਚਾ

Share this story

ਕਾਹਨੂੰਵਾਨ, 5 ਫਰਵਰੀ (ਡਾ.ਜਸਪਾਲ ਸਿੰਘ ਭਿ¤ਟੇਵ¤ਡ)-ਦੁਨੀਆਂ ਚ ਵਿਆਹਾਂ ਅਤੇ ਹੋਰ ਸਮਾਜਿਕ ਰਸਮਾਂ ਤੇ ਬੇ ਹਤਾਸਾ ਖਰਚੇ ਨੇ ਸਮਾਜ ਚ ਕਈ ਤਰਾਂ ਦੀਆਂ ਮੁਸ਼ਕਿਲਾਂ ਪੈਦਾ ਕਰ ਦਿ¤ਤੀਆਂ ਨੇ।ਇਹਨਾਂ ਸਮ¤ਸਿਆਵਾਂ ਨੂੰ ਨੇੜਿਓਂ ਤ¤ਕਣ ਵਾਲੇ ਨੌਜਵਾਨ ਵਰਗ ਵ¤ਲੋਂ ਸਾਦੇ ਅਤੇ ਵਿਖਾਵੇ ਦੀਆਂ ਰਸਮਾਂ ਤੋਂ ਪਾਸਾ ਵ¤ਟ ਲਿਆ ਹੈ।ਅਜਿਹਾ ਹੀ ਇ¤ਕ ਵਿਆਹ ਬੀਤੇ ਦਿਨ ਭੈਣੀ ਮੀਆਂ ਖਾਂ ਦੇ ਇ¤ਕ ਨੌਜਵਾਨ ਅਮਰਿੰਦਰ ਸਿੰਘ ਪੁ¤ਤਰ ਰਸ਼ਪਾਲ ਸਿੰਘ ਦਾ ਮਨਪ੍ਰੀਤ ਕੌਰ ਪੁ¤ਤਰੀ ਕੁਲਵਿੰਦਰ ਸਿੰਘ ਵਾਸੀ ਬਿਆਨਪੁਰ ਨਾਲ ਹੋਇਆ।ਜਿਸ ਵਿਚ ਬਰਾਤ ਦੇ ਵ¤ਡੇ ਕਾਫਲੇ ਦੀ ਬਜਾਏ ਗਿਣਤੀ ਦੇ ਰਿਸ਼ਤੇਦਾਰ ਅਤੇ ਪਤਵੰਤੇ ਸ¤ਜਣ ਸਨ।ਇਸ ਬਾਰੇ ਵਿਚੋਲੇ ਜਤਿੰਦਰ ਸਿੰਘ ਅਤੇ ਸਮਾਜਸੇਵੀ ਜਸਬੀਰ ਸਿੰਘ ਨੇ ਕਿਹਾ ਕਿ ਬਰਾਤ ਦੀਆਂ ਮਿਲਣੀਆਂ ਵੀ ਸਿਰੋਪਿਆਂ ਨਾਲ ਹੋਈ।ਇਸ ਤੋਂ ਇਲਾਵਾ ਵਿਆਹ ਵਾਲੇ ਲੜਕੇ ਅਤੇ ਲੜਕੀ ਨੇ ਵੀ ਗਹਿਣਿਆਂ ਦੀ ਥਾਂ ਵਰਮਾਲਾ ਦੀ ਥਾਂ ਸਿਰੋਪਿਆਂ ਨਾਲ ਵਿਆਹ ਦੀ ਰਸਮ ਨਿਭਾਈ।ਬਰਾਤ ਦੀ ਸਾਦੀ ਰੋਟੀ ਵੀ ਖਰਚਿਆਂ ਤੋਂ ਦੂਰ ਸੀ।ਵਿਆਹ ਵਾਲੇ ਲੜਕੇ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿਆਹ ਉਸਦੇ ਆਦਰਸ਼ ਰਹੇ ਹਨ।ਦੁਲਹਨ ਬਣੀ ਮਨਪ੍ਰੀਤ ਕੌਰ ਨੇ ਕਿਹਾ ਕਿ ਉ¤ਚ ਵਿ¤ਦਿਆ ਪ੍ਰਾਪਤ ਨਵੀਂ ਪੀੜੀ ਨੂੰ ਮਹਿੰਗੇ ਵਿਆਹਾਂ ਅਤੇ ਫੋਕਟ ਰਸਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।ਇਸ ਵਿਆਹ ਦੀ ਮਾਸਟਰ ਗੁਰਨਾਮ ਸਿੰਘ,ਰਜਿੰਦਰ ਤਿਵਾੜੀ,ਜਸਬੀਰ ਸਿੰਘ, ਮਨਜੀਤ ਸਿੰਘ,ਜਗਤਾਰ ਸਿੰਘ ਨੇ ਬਹੁਤ ਸਿਫਤ ਕੀਤੀ ਹੈ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਅਜਿਹੇ ਨੌਜਵਾਨਾਂ ਦੀ ਹੌਸਲਾਫਜਾਈ ਕਰਨੀ ਬਣਦੀ ਹੈ।

WRITTEN BY