ਬੋਹਾ, 5 ਫਰਵਰੀ (ਸੰਤੋਖ ਸਾਗਰ)-ਸ਼ਹੀਦ ਊਧਮ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਜ ਸਲਾਨਾ ਦੋ-ਰੋਜ਼ਾ ਐਥਲੈਟਿਕਸ ਐਂਡ ਸਪੋਰਟਸ ਮੀਟ ਦੇ ਪਹਿਲੇ ਦਿਨ ਵੱਖ-ਵੱਖ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਦੇ ਮੁੱਖ ਮਹਿਮਾਨ ਏ. ਐਸ. ਆਈ. ਰਾਮ ਸਿੰਘ ਨੇ ਬੋਲਦਿਆਂ ਕਿਹਾ ਕਿ ਖੇਡਾ ਬੱਚਿਆਂ ਦਾ ਸਰਭਪੱਖੀ ਵਿਕਾਸ ਕਰਦੀਆਂ ਹਨ ਅਤੇ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਸਹਾਇਕ ਕ੍ਰਿਆਵਾਂ ਨੂੰ ਅਪਣਾਉਣਾ ਚਾਹੀਦੀਆਂ ਹਨ। ਖੇਡਾਂ ਵਿਅਕਤੀ ਨੂੰ ਨਸ਼ਾ-ਮੁਕਤ ਅਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਦੂਰ ਰੱਖਦੀਆਂ ਹਨ। ਵੱਖ-ਵੱਖ ਹਾਊਸਾਂ ਦੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁੱਖ ਮਹਿਮਾਨ ਏ. ਐਸ. ਆਈ. ਰਾਮ ਸਿੰਘ ਨੇ ਮਾਰਚ-ਪਾਸਟ ਤੋਂ ਸਲਾਮੀ ਲਈ ਤੇ ਝੰਡਾ ਲਹਿਰਾਇਆ ਗਿਆ। ਉਹਨਾਂ ਦੇ ਨਾਲ ਹੋਲਦਾਰ ਕਸ਼ਮੀਰ ਸਿੰਘ,ਸੀ.ਆਈ.ਡੀ ਅਫਸਰ ਪਰਮਜੀਤ ਸਿੰਘ ਝੁਨੀਰ, ਸਕੂਲ ਮੁਖੀ ਡਾ. ਮਹਿੰਦਰ ਕੌਰ, ਮੈਡੀਕਲ ਅਫ਼ਸਰ ਗਗਨਦੀਪ ਭੁਟਾਲ, ਵਾਇਸ ਪ੍ਰਿੰਸੀਪਲ ਹਰਬੰਸ ਕੌਰ, ਐਸ. ਐਮ. ਸੀ. ਕਮੇਟੀ ਦੇ ਚੇਅਰਮੈਨ ਸੁਰਜਨ ਸਿੰਘ ਮੱਲ ਸਿੰਘ ਵਾਲਾ ਉਚੇਚੇ ਤੌਰ ਤੇ ਮੌਜੂਦ ਸਨ। ਇਸ ਮੌਕੇ ਸਕੂਲ ਮੁਖੀ ਡਾ. ਮਹਿੰਦਰ ਕੌਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਦਾ ਇਹ ਹਰ ਸਾਲ ਕਰਵਾਇਆ ਜਾਣ ਵਾਲਾ ਅਹਿਮ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਬੀਰ, ਰੋਹਿਤ ਕੁਮਾਰ, ਮੈਡਮ ਕੰਵਲਜੀਤ ਕੌਰ, ਵੀਰਪਾਲ ਕੌਰ, ਸਮੇਤ ਸਮੁੱਚੇ ਅਧਿਆਪਕ ਹਾਜ਼ਰ ਸਨ।
ਖੇਡਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਦੀਆਂ ਨੇ : ਥਾਣੇਦਾਰ ਰਾਮ ਸਿੰਘ



