Skip to content
Independent perspectives. Global stories.
BREAKING

ਗੁਰੂ ਨਾਨਕ ਭਲਾਈ ਟਰਸਟ ਹਾਂਗਕਾਂਗ ਨੇ ਮਹੀਨਾਵਾਰ ਰਾਸ਼ਨ ਵੰਡਿਆ

Share this story

ਫਰੀਦਕੋਟ, 5 ਫਰਵਰੀ (ਗੁਰਜੀਤ ਰੋਮਾਣਾ)-ਗੁਰੂ ਨਾਨਕ ਭਲਾਈ ਟਰ¤ਸਟ ਹਾਂਗਕਾਂਗ ਵ¤ਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਰਮਿਆਨ ਅ¤ਜ ਜਿਲ੍ਹਾ ਫਰੀਦਕੋਟ ਦੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਅਤੇ ਜਤਿੰਦਰ ਸਿੰਘ ਬਰਾੜ ਨੇ ਦ¤ਸਿਆ ਕਿ ਜਿਲ੍ਹਾ ਫਰੀਦਕੋਟ ਦੀਆਂ ਵਿਧਵਾਵਾਂ ਅਤੇ ਅੰਗਹੀਣਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਟਰ¤ਸਟ ਵ¤ਲੋਂ ਕੀਤੀ ਜਾਂਦੀ ਹੈ।ਹਾਂਗਕਾਂਗ ਵਿ¤ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਦੇ ਮੈਂਬਰ ਸਾਂਝੇ ਰੂਪ ਵਿ¤ਚ ਦਸਵੰਧ ਕ¤ਢਦੇ ਹਨ ਅਤੇ ਪੰਜਾਬ ਵਿ¤ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਪੜ੍ਹਾਈ ਅਤੇ ਇਲਾਜ ਆਦਿ ਵਿ¤ਚ ਮ¤ਦਦ ਕੀਤੀ ਜਾਂਦੀ ਹੈ।ਭਾਈ ਘਨ੍ਹ¤ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਸ਼ਿਵਜੀਤ ਸਿੰਘ ਨੇ ਦ¤ਸਿਆ ਕਿ ਟਰ¤ਸਟ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹਾ ਫਰੀਦਕੋਟ ਦੇ 21 ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਸੇਵਾ ਕੀਤੀ ਜਾ ਰਹੀ ਹੈ, ਜਿਸ ਵਿ¤ਚ ਰਸੋਈ ਦਾ ਸਾਰਾ ਲੋੜੀਂਦਾ ਸਮਾਨ ਦਿ¤ਤਾ ਜਾਂਦਾ ਹੈ।ਇਹਨਾਂ ਵਿ¤ਚ ਫਰੀਦਕੋਟ ਸ਼ਹਿਰ ਦੇ 8, ਕੋਟਕਪੂਰਾ ਦੇ 4, ਰ¤ਤੀਰੋੜੀ ਟਿ¤ਬੀਆਂ ਦੇ 2, ਜੀਵਨਵਾਲਾ, ਜੰਡਵਾਲਾ, ਮਿ¤ਡੂਮਾਨ, ਝੋਟੀਵਾਲਾ, ਪ¤ਖੀ ਖੁਰਦ, ਦਾਨਾ ਰੁਮਾਣਾ ਅਤੇ ਹ¤ਸਣਭ¤ਟੀ ਪਿੰਡਾਂ ਦੇ ਪਰਿਵਾਰ ਸ਼ਾਮਲ ਹਨ।ਅ¤ਜ ਦਾ ਰਾਸ਼ਨ ਵੰਡ ਸਮਾਗਮ ਭਾਈ ਘਨ੍ਹ¤ਈਆ ਨਿਸ਼ਕਾਮ ਕੰਪਿਊਟਰ ਸੈਂਟਰ ਫਰੀਦਕੋਟ ਵਿਖੇ ਹੋਇਆ ਜਿਸ ਵਿ¤ਚ ਵਿਸ਼ੇਸ਼ ਤੌਰ ‘ਤੇ ਹਾਊਸਫੈ¤ਡ ਫਰੀਦਕੋਟ ਦੇ ਜਿਲ੍ਹਾ ਮੈਨੇਜਰ ਨਛ¤ਤਰ ਸਿੰਘ ਸ਼ਾਮਲ ਹੋਏ।ਭਾਈ ਘਨ੍ਹ¤ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਟਰ¤ਸਟ ਦੇ ਸਮੂਹ ਸੇਵਾਦਾਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜਿਲ੍ਹਾ ਮੈਨੇਜਰ ਹਾਊਸਫੈ¤ਡ ਫਰੀਦਕੋਟ ਦਾ ਵਿਸ਼ੇਸ਼ ਰੂਪ ਵਿ¤ਚ ਧੰਨਵਾਦ ਕੀਤਾ।ਇਸ ਸਮਾਗਮ ਵਿ¤ਚ ਗੁਰਮੀਤ ਸਿੰਘ ਬਰਾੜ, ਹਰਗੋਬਿੰਦ ਸਿੰਘ ਕੋਚ, ਹਰਬੰਸ ਸਿੰਘ ਕੋਚ, ਹਰਵਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਬਾਰੜ, ਇੰਜ. ਵਜਿੰਦਰ ਵਿਨਾਇਕ, ਜਗਜੀਵਨ ਸਿੰਘ ਸਰਾਫ, ਸੁਖਜੀਤ ਸਿੰਘ ਢਿ¤ਲਵਾਂ, ਮਨੀ ਧਾਲੀਵਾਲ, ਰਛਪਾਲ ਸਿੰਘ ਪਿਪਲੀ ਅਤੇ ਅਨੰਦਪਾਲ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

WRITTEN BY