Skip to content
Independent perspectives. Global stories.
BREAKING

ਵੱਖ-ਵੱਖ ਪਾਰਟੀਆਂ ਦੇ ਆਗੂ ਕੋਹਾੜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ

Share this story

ਸ਼ਾਹਕੋਟ, 5 ਫਰਵਰੀ (ਸੁਰਿੰਦਰ ਸਿੰਘ ਖਾਲਸਾ)-ਚਾਰ ਦਹਾਕਿਆਂ ਤੱਕ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਜਾਂਦੇ ਰਹੇ ਅਤੇ ਪਿਛਲੇ 20 ਸਾਲਾਂ ਤੋਂ ਅਕਾਲੀ ਸਿਆਸਤ ਦੇ ਮੁਹਰੈਲਾਂ ‘ਚ ਰਹੇ ਸਾਬਕਾ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਘਰ ਅੱਜ ਅਫਸੋਸ ਪਰਗਟ ਕਰਨ ਵਾਲਿਆ ਦਾ ਤਾਂਤਾ ਲੱਗਾ ਰਿਹਾ। ਉਹ ਲੰਘੀ ਰਾਤ ਦਿਲ ਦਾ ਦੌਰਾ ਪੈਣ ਨਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਹਿਲੀ ਵਾਰ ਵਿਧਾਨ ਸਭਾ ਹਲਕਾ ਲੋਹੀਆਂ ਤੋਂ 1997 ਵਿਚ ਵਿਧਾਇਕ ਬਣਨ ਉਪਰੰਤ ਖੇਤੀ ਰਾਜ ਮੰਤਰੀ ਬਣੇ ਸਨ। 2002 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਵੇਲੇ ਵੀ ਇਸੇ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। 2007 ਵਿੱਚ ਹੋਈਆ ਚੋਣਾਂ ਵਿਚ ਜਿੱਤ ਦਾ ਸਿਲਸਲਾ ਜਾਰੀ ਰੱਖਦਿਆ ਉਹ ਮਾਲ ਮੰਤਰੀ ਬਣੇ। 2012 ਵਿਚ ਲੋਹੀਆਂ ਦੀ ਥਾਂ ਵਿਧਾਨ ਸਭਾ ਹਲਕਾ ਸ਼ਾਹਕੋਟ ਹੋਂਦ ਵਿਚ ਆ ਗਿਆ। ਚੌਥੀ ਵਾਰ ਜਿੱਤ ਕੇ ਉਹ ਟਰਾਂਸਪੋਰਟ ਮੰਤਰੀ ਬਣੇ। 2017 ਵਿਚ ਅਕਾਲੀ ਦਲ ਬਾਦਲ ਦੀ ਭਾਰੀ ਹਾਰ ਹੋਈ ਪਰ ਜਥੇਦਾਰ ਕੋਹਾੜ ਫਿਰ ਵਿਧਾਇਕ ਚੁਣੇ ਗਏ। ਉਹ ਵਿਧਾਨ ਸਭਾ ਵਿਚ ਅਕਾਲੀ ਵਿਧਾਇਕ ਪਾਰਟੀ ਦੇ ਉਪ ਪ੍ਰਧਾਨ ਬਣੇ। ਆਖਰੀ ਸਾਹ ਲੈਣ ਤੱਕ ਉਹ ਇਸ ਅਹੁਦੇ ਤੇ ਬਿਰਾਜਮਾਨ ਸਨ। ਉਹ ਆਪਣੇ ਪਿਛੇ ਇਕ ਬੇਟਾ ਨਾਇਬ ਸਿੰਘ ਕੋਹਾੜ, ਦੋ ਬੇਟੀਆਂ ,ਦੋ ਪੋਤੇ ਅਤੇ ਦੋ ਪੋਤੀਆ ਛੱਡ ਗਏ ਹਨ। ਉਨ੍ਹਾਂ ਦਾ ਅੰਤਮ ਸੰਸਕਾਰ ਇੱਕ – ਦੋ ਦਿਨਾਂ ਤੱਕ ਉਨ੍ਹਾਂ ਦੇ ਭਰਾਵਾਂ ਅਤੇ ਪੋਤੀ ਦੇ ਵਿਦੇਸ਼ ਤੋਂ ਆਉਣ ਬਾਅਦ ਕੀਤਾ ਜਾਵੇਗਾ।
ਅੱਜ ਉਨ੍ਹਾਂ ਦੇ ਗ੍ਰਹਿ ਕੁਹਾੜ ਖੁਰਦ ਵਿਖੇ ਵੱਖ ਵੱਖ ਸਿਆਸੀ ਪਾਰਟੀਆ ਦੇ ਆਗੂ ,ਵੱਖ ਵੱਖ ਵਿਭਾਗਾਂ ਦੇੋ ਅਧਿਕਾਰੀ ਅਤੇ ਹੋਰ ਲੋਕ ਅਫਸੋਸ ਕਰਨ ਪੁੱਜੇ, ਜਿਨ੍ਹਾ ਵਿਚ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਚੇਅਰਮੈਨ ਐੱਸਐੱਸ ਬੋਰਡ ਪੰਜਾਬ, ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਪੰਜਾਬ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, , ਬੀਬੀ ਜਗੀਰ ਕੌਰ ਸੂਬਾ ਪ੍ਰਧਾਨ ਇਸਤਰੀ ਵਿੰਗ ਸ੍ਰੌਮਣੀ ਅਕਾਲੀ ਦਲ ਪੰਜਾਬ, ਪਵਨ ਕੁਮਾਰ ਟੀਨੂੰ ਵਿਧਾਇਕ ਆਦਮਪੁਰ, ਬਲਦੇਵ ਸਿੰਘ ਖਹਿਰਾ ਵਿਧਾਇਕ ਫਿਲੌਰ, ਐਡਵੋਕੇਟ ਅਵਤਾਰ ਸਿੰਘ ਕਲੇਰ ਰਾਜ ਸੂਚਨਾ ਕਮਿਸ਼ਨਰ ਪੰਜਾਬ, ਡਾ. ਅਮਰਜੀਤ ਸਿੰਘ ਥਿੰਦ ‘ਆਪ’ ਆਗੂ, ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਐੱਸਜੀਪੀਸੀ., ਰਣਜੀਤ ਸਿੰਘ ਕਾਹਲੋ. ਮਹਿਤਪੁਰ, ਹਰਜਿੰਦਰ ਸਿੰਘ ਲੱਲੀਆਂ, ਨਵਨੀਤ ਕੌਰ ਬੱਲ ਐੱਸਡੀਐੱਮ ਸ਼ਾਹਕੋਟ, ਮਨਦੀਪ ਸਿੰਘ ਮਾਨ ਤਹਿਸੀਲਦਾਰ ਸ਼ਾਹਕੋਟ, ਅਜਮੇਰ ਸਿੰਘ ਖਹਿਰਾ, ਐਸ ਸੀ ਬੀ ਸੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਣ, ਅਸ਼ਵਿੰਦਰਪਾਲ ਸਿੰਘ ਨੀਟੂ ਸਰਪੰਚ, ਤਰਸੇਮ ਸਹੋਤਾ ਪ੍ਰਧਾਨ ਐੱਸਸੀ ਵਿੰਗ, ਬਚਨ ਲਾਲ ਅਰੋੜਾ ਸ਼ਾਮਲ ਹਨ।

WRITTEN BY