ਫ਼ਰੀਦਕੋਟ, 4 ਫਰਵਰੀ (ਗੁਰਜੀਤ ਰੋਮਾਣਾ)- ਸਰਕਾਰੀ ਪ੍ਰਾਇਮਰੀ ਸਕੂਲ ਔਲਖ ਦੇ ਸਕੂਲ ਭਲਾਈ ਫੰਡ ਲਈ ਬੀਤੇ ਦਿਨ ਦਾਨੀ ਸ¤ਜਣਾਂ ਵ¤ਲੋਂ ਮਦਦ ਦਿ¤ਤੀ ਗਈ। ਜਿਸ ਅਧੀਨ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਮਪਾਲ ਸਿੰਘ ਦੇ ਛੋਟੇ ਭਰਾ ਸੁਖਪਾਲ ਸਿੰਘ ਆਸਟ੍ਰੇਲੀਆ ਵਾਸੀ ਵੱਲੋਂ 21 ਹਜ਼ਾਰ ਰੁਪਏ, ਦਰਸ਼ਨ ਸਿੰਘ ਸੇਵਾ ਮੁਕਤ ਅਧਿਆਪਕ ਵ¤ਲੋਂ 5100 ਰੁਪਏ, ਸਕੂਲ ਅਧਿਆਪਕਾ ਰਾਜਵੰਤ ਕੌਰ ਵ¤ਲੋਂ 2000 ਰੁਪਏ ਦੀ ਰਾਸ਼ੀ ਸਕੂਲ ਮੁਖੀ ਗੁਰਦਵਿੰਦਰ ਸਿੰਘ ਢਿ¤ਲੋਂ ਨੂੰ ਭੇਟ ਕੀਤੀ ਗਈ।ਸੁਖਪਾਲ ਸਿੰਘ ਨੇ ਕਿਹਾ ਕਿ ਪਿੰਡ ਔਲਖ ਦਾ ਸਕੂਲ਼ ਮਿਹਨਤੀ ਅਧਿਆਪਕਾਂ ਦੀ ਬਦੌਲਤ ਦਿਨੋਂ-ਦਿਨ ਬਹੁਤ ਤਰ¤ਕੀ ਕਰ ਰਿਹਾ।ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਇਹ ਰਾਸ਼ੀ ਬ¤ਚਿਆਂ ਦੀ ਭਲਾਈ ਹਿਤ ਸਕੂਲ ਭਲਾਈ ਫੰਡ ਲਈ ਦਿ¤ਤੀ ਹੈ। ਮਾਸਟਰ ਦਰਸ਼ਨ ਸਿੰਘ ਨੇ ਕਿਹਾ ਕਿ ਪੇਸ਼ੇ ਵਜੋਂ ਉਹ ਇਕ ਅਧਿਆਪਕ ਰਹੇ ਹਨ ਜਿਸ ਕਰਕੇ ਉਹ ਸਰਕਾਰੀ ਸਕੂਲਾਂ ਦੀਆਂ ਸਮ¤ਸਿਆਵਾਂ ਤੋਂ ਭਲੀ-ਭਾਂਤ ਜਾਣੂੰ ਹਨ।ਸਕੂਲ ਮੁਖੀ ਗੁਰਦਵਿੰਦਰ ਸਿੰਘ ਢਿ¤ਲੋਂ ਨੇ ਸਾਰੇ ਦਾਨੀ ਸ¤ਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਦੇ ਸਮੁ¤ਚੇ ਵਿਕਾਸ ਲਈ ਜਿੱਥੇ ਸਾਰਾ ਸਟਾਫ਼ ਮਿਲ ਕੇ ਮਿਹਨਤ ਕਰ ਰਿਹਾ ਹੈ ਉ¤ਥੇ ਪਿੰਡ ਵਾਸੀਆਂ ਵ¤ਲੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।ਉਨ੍ਹਾਂ ਐਨ.ਆਰ.ਆਈ. ਸ¤ਜਣਾਂ ਅਤੇ ਹੋਰ ਦਾਨੀ ਸ¤ਜਣਾਂ ਨੂੰ ਅਪੀਲ ਕੀਤੀ ਕਿ ਸਕੂਲ ਦੀ ਤਰ¤ਕੀ ਵਿਚ ਆਪਣਾ ਯੋਗਦਾਨ ਪਾਉਣ ਅਤੇ ਇਸ ਸਕੂਲ ਨੂੰ ਹੋਰ ਵੀ ਬੁਲੰਦੀਆਂ ’ਤੇ ਲੈ ਕੇ ਜਾਣ ਵਿਚ ਸਾਥ ਦੇਣ।
ਸਾਬਕਾ ਮੈਂਬਰ ਅਵਤਾਰ ਸਿੰਘ ਨੇ ਦਾਨੀ ਸ¤ਜਣਾਂ ਦੇ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿ¤ਦਿਆ ਦੇ ਇਸ ਚਾਨਣ-ਮੁਨਾਰੇ ਦੇ ਵਿਕਾਸ ਲਈ ਸਭ ਨੂੰ ਮਿਲ ਕੇ ਅ¤ਗੇ ਆਉਣਾ ਚਾਹੀਦਾ ਹੈ ਤਾਂ ਜੋ ਜ਼ਿਲ੍ਹੇ ਭਰ ਵਿ¤ਚੋਂ ਵਧੀਆ ਸਕੂਲ ਦਾ ਮਾਣ ਹਾਸਲ ਕਰਨ ਵਾਲੇ ਇਸ ਸਕੂਲ ਨੂੰ ਪੰਜਾਬ ਦੇ ਮੋਹਰੀ ਸਕੂਲਾਂ ਦੀ ਕਤਾਰ ਵਿਚ ਸ਼ੁਮਾਰ ਕੀਤਾ ਜਾ ਸਕੇ।ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਨੇ ਸਭ ਦਾ ਧੰਨਵਾਦ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਗੁਰਦਵਿੰਦਰ ਸਿੰਘ ਢਿ¤ਲੋਂ ਨੂੰ ਰਾਸ਼ੀ ਭੇਟ ਕਰਦੇ ਹੋਏ ਦਾਨੀ।
ਦਾਨੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਔਲਖ ਨੂੰ 27 ਹਜ਼ਾਰ ਦੀ ਰਾਸ਼ੀ ਭੇਟ



