April 29, 2026 3:49 am

ਧੋਖੇ ਨਾਲ ਏ.ਟੀ.ਐੱਮ. ਕਾਰਡ ਬਦਲ ਕੇ ਰੁਪਏ ਕੱਢਣ ਵਾਲੇ ਗਿਰੋਹ ਦਾ ਮੈਂਬਰ ਗ੍ਰਿਫਤਾਰ

ਚੰਡੀਗੜ੍ਹ, 27 ਜਨਵਰੀ (ਵਿਸ਼ਵ ਵਾਰਤਾ)- ਹਰਿਆਣਾ ਪੁਲਿਸ ਨੇ ਧੋਖੇ ਨਾਲ ਏ.ਟੀ.ਐ¤ਮ. ਕਾਰਡ ਬਦਲ ਕੇ ਰੁਪਏ ਕੱਢਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਬਾਸ ਰੋਡ, ਧਾਰੂਹੇੜਾ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਗੁਜਰ ਘਟਾਲ ਵਾਸੀ ਵਿਨੋਦ ਕੁਮਾਰ ਪੁੱਤਰ ਮੰਗੇ ਰਾਮ ਵੱਜੋਂ ਹੋਈ ਹੈ।ਪੁਲਿਸ ਬੁਲਾਰੇ ਨੇ ਦਸਿਆ ਕਿ ਪੁਛ-ਗਿਛ ਵਿਚ ਦੋਸ਼ੀ ਨੇ ਹਰਿਆਣਾ, ਯੂ.ਪੀ., ਰਾਜਸਥਾਨ ਤੇ ਦਿੱਲੀ ਵਿਚ ਧੋਖਾਧੜੀ ਨਾਲ ਏ.ਟੀ.ਐਮ. ਕਾਰਡ ਬਦਲ ਕੇ ਰੁਪਏ ਕੱਢਣ ਦੀਆਂ ਕਰੀਬ 40 ਵਾਰਦਾਤਾਂ ਕਬੂਲ ਕੀਤੀਆਂ ਹਨ। ਉਨ੍ਹਾਂ ਨੇ ਦਸਿਆ ਕਿ 26 ਜਨਵਰੀ ਦੀ ਸ਼ਾਮ ਸ਼ਿਵ ਨਗਰ ਧਾਰੂਹੇੜਾ ਵਾਸੀ ਪਵਨ ਕੁਮਾਰ ਬਾਸ ਰੋਡ ਸਥਿਤ ਇਕ ਏ.ਟੀ.ਐਮ. ਬੂਥ ਤੋਂ ਪੈਸੇ ਕੱਢਾਉਣ ਗਿਆ ਸੀ। ਏ.ਟੀ.ਐਮ. ਬੂਥ ਦੇ ਕੋਲ ਖੜੇ ਉਪਰੋਕਤ ਅਪਰਾਧੀ ਨੇ ਪੈਸੇ ਕੱਢਣ ਵਿਚ ਮਦਦ ਕਰਨ ਦੇ ਬਹਾਨੇ ਪਵਨ ਦਾ ਏ.ਟੀ.ਐਮ. ਕਾਰਡ ਬਦਲ ਲਿਆ ਅਤੇ ਪਵਨ ਤੋਂ ਕਿਹਾ ਕਿ ਏ.ਟੀ.ਐਮ. ਮਸ਼ੀਨ ਵਿਚ

ਕੁਝ ਖਰਾਬੀ ਹੋਣ ਕਾਰਣ ਪੈਸੇ ਨਹੀਂ ਨਿਕਲ ਰਹੇ ਹਨ, ਜਿਸ ’ਤੇ ਪਵਨ ਉੱਥੋਂ ਤੋਂ ਚਲਾ ਗਿਆ। ਕੁਝ ਦੇਰ ਬਾਅਦ ਦੋਸ਼ੀ ਏ.ਟੀ.ਐਮ. ਤੋਂ ਉਸ ਦੇ ਕਾਰਡ ਨਾਲ 10,000 ਰੁਪਏ ਕੱਢ ਰਿਹਾ ਸੀ ਕਿ ਪਵਨ ਨੂੰ ਕੁਝ ਸ਼ਕ ਹੋਣ ਦੇ ਕਾਰਣ ਉਹ ਵਾਪਿਸ ਏ.ਟੀ.ਐਮ. ਬੂਥ ’ਤੇ ਆ ਗਿਆ ਅਤੇ ਉਸ ਨੇ ਦੋਸ਼ੀ ਨੂੰ ਮੌਕੇ ’ਤੇ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੇ ਖਿਲਾਫ ਧੋਖਾਧੜੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Send this to a friend