Skip to content
Independent perspectives. Global stories.
BREAKING

ਅਸਿਸਟੈਂਟ ਗਰੇਡ ਐਗਜਾਮ ਅਤੇ ਸੈਂਟਰਲ ਸਟੈਟਿਸਟਿਕਲ ਆਰਗੇਨਾਇਜੇਸ਼ਨ ’ਤੇ ਵਰਕਸ਼ਾਪ

Share this story

ਜਲੰਧਰ, 2 ਫਰਵਰੀ ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਦੇ ਡੀਸੀਜੇ ਸਕੂਲ ਆਫ ਕੰਪੀਟੇਟਿਵ ਐਗਜਾਮੀਨੇਸ਼ਨ ਸੈਂਟਰ ਵੱਲੋਂ ਮੈਰੀਟੋਰਿਅਸ ਸਕੂਲ ਦੇ 407 ਵਿਦਿਆਰਥੀਆਂ ਦੇ ਲਈ ਅਸਿਸਟੈਂਟ ਗ੍ਰੇਡ ਐਗਜਾਮ ਅਤੇ ਸੈਂਟਰਲ ਸਟੈਟਿਸਟਿਕਲ ਆਰਗੇਨਾਇਜੇਸ਼ਨ ਦੀਆਂ ਪ੍ਰੀਖਿਆਵਾਂ ਤੇ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡੀਸੀਜੇ ਕੰਪੀਟੀਟਿਵ ਸੈਂਟਰ ਦੇ ਡੀਨ ਪ੍ਰੋ. ਸੰਦੀਪ ਚਾਹਲ, ਡਾ. ਅਮਰਜੀਤ ਸਿੰਘ ਸੈਣੀ ਬਤੌਰ ਮੁੱਖ ਬੁਲਾਰੇ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਰਮਨਦੀਪ ਸਿੰਘ, ਲੈਕਚਰਾਰ ਜਵੀਸ਼ ਕੁਮਾਰ, ਪ੍ਰਾਧਿਆਪਕਾ ਅਤੇ ਵਿਦਿਆਰਥੀਆਂ ਨੇ ਕੀਤਾ। ਪ੍ਰੋ. ਸੰਦੀਪ ਚਾਹਲ ਨੇ ਅਸਿਸਟੈਂਟ ਗਰੇਡ ਐਗਜਾਮੀਨੇਸ਼ਨ ਦੇ ਅੰਤਰਗਤ ਵੱਖ-ਵੱਖ ਸਰਕਾਰੀ ਵਿਭਾਗਾਂ – ਰੇਲਵੇ, ਵਿਦੇਸ਼ ਵਿਭਾਗ, ਸੈਂਟ੍ਰਲ ਸੈਕਟਰੀਏਟ ਸਰਵਿਸ ਆਦਿ ਵਿੱਚ ਹੋਣ ਵਾਲੀਆਂ ਲਿਖਤ ਪ੍ਰੀਖਿਆਵਾਂ ਵਿੱਚ ਜਨਰਲ ਨਾਲੇਜ, ਮੈਂਟਲ ਅਬਿਲਟੀ, ਮੈਥੇਮੈਟਿਕਸ, ਰੀਜਨਿੰਗ ਅਤੇ ਅਗ੍ਰੇਜੀ ਦੇ ਵੱਖ ਵੱਖ ਮਾਡਯੂਲਸ ਦੇ ਬਾਰੇ ਦੱਸਿਆ। ਡਾ. ਅਮਰਜੀਤ ਸਿੰਘ ਸੈਣੀ ਨੇ ਸੈਂਟਰਲ ਸਟੈਟਿਸਟਿਕਲ ਆਰਗੇਨਾਈਜੇਸ਼ਨ ਦੇ ਅੰਤਰਗਤ ਆਉਣ ਵਾਲੇ ਵੱਖ ਵੱਖ ਆਪ੍ਰੇਸ਼ਨਲ ਪਹਿਲੂ ਜਿਵੇਂ ਕਿ ਡਾਟਾ ਕਲੈਕਸ਼ਨ, ਐਨਲਾਇਸਿਸ ਅਤੇ ਡਾਟਾ ਮਾਇਨਿੰਗ, ਪਾਲਿਸੀ ਡ੍ਰਾਫਟਿੰਗ ਅਤੇ ਅਤੇ ਫਾਰਮੂਲੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ।

WRITTEN BY