Skip to content
Independent perspectives. Global stories.
BREAKING

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਵੱਲੋਂ ਫ਼ੋਟੋ ਪ੍ਰਦਰਸ਼ਨੀ

Share this story

ਫ਼ਤਹਿਗੜ੍ਹ ਸਾਹਿਬ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ‘ਯੂ ਐਂਡ ਯੁਅਰ ਕੈਮਰਾ’ ਸਿਰਲੇਖ ਹੇਠ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਦੀ ਪੇਸ਼ਕਾਰੀ ਕੀਤੀ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕੀਤਾ ਤੇ ਕਿਹਾ, ੂਫੋਟੋਗ੍ਰਾਫੀ ਕੇਵਲ ਵਿਦਿਆਰਥੀਆਂ ਦੀ ਉਤਸੁਕਤਾ ਨੂੰ ਹੀ ਸੰਤੁਸ਼ਟ ਨਹੀਂ ਕਰਦੀ ਬਲਕਿ ਉਹਨਾਂ ਨੂੰ ਆਪਣੀ ਰਚਨਾਤਮਕਤਾ ਤੇ ਕਲਾਤਮਕਤਾ ਨੂੰ ਵੀ ਜ਼ਾਹਰ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।ੂ ਉਨ੍ਹਾਂ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਕਲਾ ਪ੍ਰਦਰਸ਼ਨੀਆਂ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਅਤੇ ਨਿਖਾਰਨ ਵਿਚ ਸਹਾਈ ਸਿੱਧ ਹੁੰਦੀਆਂ ਹਨ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਸ ਪ੍ਰਦਰਸ਼ਨੀ ਵਿਚ ਕੁਦਰਤ, ਜਾਨਵਰ, ਪੰਛੀ, ਪ੍ਰਤਿਬਿੰਬ, ਸਭਿਆਚਾਰ, ਹਾਵ-ਭਾਵ ਆਦਿ ਵਿਸ਼ਿਆਂ ਨਾਲ ਸੰਬੰਧਤ ਤਸਵੀਰਾਂ ਪੇਸ਼ ਕੀਤੀਆਂ ਗਈਆਂ। ਪੱਤਰਕਾਰੀ ਵਿਭਾਗ ਦੇ ਮੁਖੀ ਪ੍ਰੋ. ਰੀਨਾ ਕੌਰ ਢਿੱਲੋਂ ਨੇ ਵਿਦਿਆਰਥੀਆਂ ਦੀ ਕੌਸ਼ਿਸ਼ ਦੀ ਤਾਰੀਫ਼ ਕਰਦਿਆਂ ਕਿਹਾ, ੂਹਰ ਇਨਸਾਨ ਦੀ ਅੱਖ ਸਭ ਕੁੱਝ ਵੇਖਦੀ ਹੈ ਪਰ ਵਧੀਆ ਫੋਟੋਗ੍ਰਾਫਰ ਵਿਚ ਹਰ ਚੀਜ਼ ਨੂੰ ਅਨੋਖੇ ਢੰਗ ਨਾਲ ਵੇਖਣ ਦੀ ਸੱਮਰਥਾ ਹੁੰਦੀ ਹੈ। ਕਿਸੇ ਵੀ ਚੀਜ਼ ਨੂੰ ਨਵੇਂ ਢੰਗ ਨਾਲ ਕਿਵੇਂ ਵਿਖਾਉਣਾ ਹੈ, ਇਹ ਕਲਾ ਫੋਟੋਗ੍ਰਾਫਰ ਦੀ ਬੁਨਿਆਦੀ ਲੋੜ ਹੈ। ਇਸਦੇ ਨਾਲ ਹੀ ਫੋਟੋਗ੍ਰਾਫਰ ਨੂੰ ਅਪਰਚਰ, ਸ਼ਟਰ ਸਪੀਡ, ਡੈਪਥ ਆਫ ਫੀਲਡ , ਫੋਕਸਿੰਗ ਦੇ ਤਕਨੀਕੀ ਪੱਖਾਂ ਦੀ ਪੂਰੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।ੂ ਇਸ ਮੌਕੇ ਉਪ ਪ੍ਰਿੰਸੀਪਲ (ਅਕਾਦਮਿਕ) ਡਾ. ਰਜਿੰਦਰ ਕੌਰ, ਪ੍ਰੋ. ਗੁਰਪਰਵੇਸ਼ ਸਿੰਘ, ਪ੍ਰੋ. ਦਿਲਰਾਜ ਸਿੰਘ, ਪ੍ਰੋ. ਕਰੀਤੀ ਤਲਵਾਰ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸੁਮਨ ਸ਼ਰਮਾ, ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।

WRITTEN BY