ਕਾਹਨੂੰਵਾਨ, 2 ਫਰਵਰੀ (ਡਾ. ਜਸਪਾਲ ਸਿੰਘ ਭਿੱਟੇਵੱਢ)- ਅਜ ਨਜ਼ਦੀਕੀ ਪਿੰਡ ਦਾਰਾਪੁਰ ਵਿਚ ਸੀਪੀਆਈ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਰੈਲੀ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਰੋਜ਼ਗਾਰ ਦੇਣ ਅਤੇ ਰਹਾਇਸ਼ੀ ਪਲਾਟ ਦੇਣ ਸਬੰਧੀ ਫ਼ੈਸਲੇ ਨੂੰ ਸਰਕਾਰ ਵਲੋਂ ਲਾਗੂ ਕੀਤਾ ਜਾਵੇ। ਇਸ ਮੌਕੇ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਕਾਮਰੇਡ ਗੁਲਜ਼ਾਰ ਸਿੰਘ ਭੁਬਲੀ ਨੇ ਬੋਲਦਿਆਂ ਕਿਹਾ ਕਿ ਪਿੰਡ ਦਾਰਪੁਰ ਸਮੇਤ ਪੰਜਾਬ ਦੇ ਸਮੂਹ ਪਿੰਡਾਂ ਦੇ ਵਰਤਣ ਯੋਗ ਗੜੇ, ਛਪੜ ਅਤੇ ਹੋਰ ਸ਼ਾਮਲਾਟ ਜ਼ਮੀਨ ਉਪਰ ਹਾਕਮ ਪਾਰਟੀ ਨਾਲ ਸਬੰਧਿਤ ਵਡੇ ਕਿਸਾਨਾਂ ਦੇ ਨਜਾਇਜ਼ ਕਬਜ਼ੇ ਹਨ। ਜਿਸ ਕਾਰਨ ਮਜ਼ਦੂਰਾਂ ਲਈ ਪਲਾਟ ਕਟਣ, ਕੂੜਾ ਸੁਟਣਾ ਉਨ੍ਹਾਂ ਦੇ ਮੁਹਲੇ ਦੇ ਗੰਦੇ ਪਾਣੀ ਦਾ ਨਿਕਾਸ ਕਰਨਾ ਆਦਿ ਵਡੀਸਮਸਿਆ ਬਣਿਆ ਹੋਇਆ ਹੈ। ਪਰ ਸਰਕਾਰ ਵਲੋਂ ਮਜ਼ਦੂਰਾਂ ਨੂੰ ਨਜਾਇਜ਼ ਕਬਜ਼ੇ ਛਡਵਾਉਣ ਦੇ ਬਹੁਤ ਦੇਰ ਤੋਂ ਲਾਰੇ ਲਗਾਏ ਜਾ ਰਹੇ ਹਨ, ਪਰਹਕੀਕਤ ਵਿਚ ਮਜ਼ਦੂਰਾਂ ਨੂੰ ਅਜੇ ਤਕ ਕੋਈ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ। ਇਹਨਾਂ ਸਮਸਿਆਵਾਂ ਪ੍ਰਤੀ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਲਈ ਕਈ ਵਾਰ ਬੀਡੀਪੀਓ ਅਤੇ ਹੋਰ ਉਚ ਅਧਿਕਾਰੀਆਂ ਨੂੰ ਮੰਗ ਪਤਰ ਅਤੇ ਯਾਦ ਪਤਰ ਦਿਤੇ ਜਾ ਚੁਕੇ ਹਨ। ਪਰ ਗ਼ਰੀਬ ਪਰਿਵਾਰ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ । ਇਸੇ ਤਰਾਂ ਮਨਰੇਗਾ ਦੀ 2008 ਤੋਂ ਸ਼ੁਰੂ ਹੋਈ ਰੋਜ਼ਗਾਰ ਗਰੰਟੀ ਸਕੀਮ ਭ੍ਰਿਸ਼ਟਾਚਾਰ ਦੀ ਭੇਟ ਚੜ ਗਈ ਹੈ। ਪਿੰਡ ਦੇ ਸਮੂਹ ਮਜ਼ਦੂਰਾਂ ਨੂੰ ਖ਼ਾਸ ਕਰਕੇ ਔਰਤਾਂ ਨੂੰ ਬਾਰ ਬਾਰ ਲਿਖਤੀ ਅਰਜ਼ੀਆਂ ਦੇਣ ਦੇ ਬਾਵਜੂਦ ਅਜੇ ਤਕ ਕੋਈ ਕੰਮਨਹੀਂ ਦਿਤਾ ਗਿਆ। ਸਮੇਂ ਸਿਰ ਰੋਜ਼ਗਾਰ ਦੇਣ ਦਾ ਕਾਨੂੰਨ ਅਤੇ 15 ਦਿਨਾਂ ਦੇ ਅੰਦਰ ਅੰਦਰ ਮਜ਼ਦੂਰੀ ਦੇ ਪੈਸੇ ਦੇਣ ਦਾ ਕਾਨੂੰਨ ਪੈਰਾਂ ਹੇਠ ਰੋਲਿਆ ਜਾ ਰਿਹਾ ਹੈ। ਇਸ ਸਮੇਂ ਕਾ. ਗੁਰਵਿੰਦਰ ਸਿੰਘ, ਕੁਲਦੀਪ ਰਾਜ, ਐਡਵੋਕੇਟ ਅਭਿਸ਼ੇਕ ਦੀਪ ਹਨੀ, ਵਿਲੀਅਮ ਮਸੀਹ, ਫ਼ੌਜੀ ਗ਼ੁਲਾਮ ਮਸੀਹ, ਰਾਬਟ ਮਸੀਹ, ਪਰਮਜੀਤ ਕੌਰ, ਰੀਨਾ ਅਤੇ ਸ਼ੀਲਾ ਸਮੇਤ ਵਡੀ ਗਿਣਤੀ ਵਿਚ ਪਿੰਡ ਦੇ ਲੋਕ ਹਾਜ਼ਰ ਹੋਏ।
ਦਾਰਾਪੁਰ ਵਾਸੀਆਂ ਵਲੋਂ ਮੰਗਾਂ ਨਾ ਮੰਨਣ ਦੀ ਸੂਰਤ ’ਚ ਧਰਨਾ ਲਾਉਣ ਦੀ ਚਿਤਾਵਨੀ



