ਧਨੌਲਾ, 2 ਫਰਵਰੀ ( ਸਰਾਜ ਘਨੌਰ/ ਇਕਬਾਲ ਨਹਿਲ)-ਸ੍ਰੀ ਗੁਰੂ ਰਵਿਦਾਸ ਜੀ ਦਾ 641ਵਾਂ ਜਨਮ ਦਿਹਾੜੇ ਨੂੰ ਸਮਾਪਿਤ ਗੁਰਦੁਆਰਾ ਸ੍ਰੀ ਰਵਿਦਾਸਪੁਰਾ ਬੱਸ ਸਟੈਂਡ ਧਨੌਲਾ ਵਿਖੇ ਕਮੇਟੀ ਦੇ ਪ੍ਰਧਾਨ ਪਾਲ ਸਿੰਘ ਪਾਲਾ ਨੇ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ’ਚ ਬੜੀ ਧੂਮ-ਧਾਮ ਤੇ ਸਰਧਾ ਨਾਲ ਮਨਾਇਆ ਗਿਆ। ਜਿਸ ਦੌਰਾਨ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਸਮਾਗਮ ’ਚ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਕਾਗਰਸ਼ ਦੇ ਸੁਰਜੀਤ ਸਿੰਘ ਝਲੂਰ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਨੇ ਕਾਗਰਸ਼ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੀ ਹਾਜਰੀ ਲਗਵਾਈ। ਢਾਡੀ ਜੱਥਾ ਬੀਬੀ ਜਸਵੰਤ ਕੌਰ, ਬੀਬੀ ਮਨਦੀਪ ਕੌਰ, ਬੀਬੀ ਸੰਦੀਪ ਕੌਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਬਾਂਰਾਂ ਸੁਣਾਕੇ ਭਗਤ ਰਵਿਦਾਸ ਜੀ ਦੇ ਜੀਵਨ ਵਾਰਾ ਚਾਣਨਾ ਪਾਇਆ। ਗੁਰੂਦੁਆਰਾ ਸ੍ਰੀ ਰਵਿਦਾਸਪੁਰਾ ਦੀ ਸਮੂਹ ਕਮੇਟੀ ਤੇ ਨਗਰ ਨਿਵਾਸੀਆਂ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਵਿਸੇਸ਼ ਤੌਰ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਡ ਤੇ ਜਥੇ: ਕੌਰ ਸਿੰਘ ਤੇ ਡਾਂ ਲਾਲ ਸਿੰਘ ਵੱਲੋਂ ਆੲਂੀਆ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਥੇ: ਮੱਲ ਸਿੰਘ, ਬੀਜੇਪੀ ਆਗੂ ਪ੍ਰਮਿੰਦਰ ਸਿੰਘ ਖੁਰਮੀਂ, ਮਨਜੀਤ ਸਿੰਘ ਸਾਗਰ, ਕਾਮਰੇਡ ਚੰਦ ਸਿੰਘ ਚੌਪੜਾ, ਜੱਗਾ ਸਿੰਘ, ਜਥੇ: ਸੁਰਜੀਤ ਸਿੰਘ ਮਠਾੜੂ, ਬੀਸੀ ਵਿੰਗ ਦੇ ਪ੍ਰਧਾਨ ਦਰਸ਼ਨ ਸਿੰਘ, ਪ੍ਰਧਾਨ ਬੰਤ ਸਿੰਘ ਗਿੱਲ, ਗੁਰਪ੍ਰੀਤ ਸਿੰਘ ਗੋਪੀ,ਜਥੇ: ਗਿਆਨ ਸਿੰਘ, ਕੌਸਲਰ ਸੁਰਜੀਤ ਸਿੰਘ ਸੀਤਾ, ਕ੍ਰਿਸ਼ਨ ਸਿੰਘ ਤੇ ਗੁਰਮੇਲ ਸਿੰਘ ਕਾਕਾ ਆਦਿ ਹਾਜਰ ਸਨ।
ਗੁ: ਰਵਿਦਾਸਪੁਰਾ ਧਨੌਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ



