Skip to content
Independent perspectives. Global stories.
BREAKING

ਵਿਦਿਆਰਥਣਾਂ ਦਾ ਹਾਲ ਪੁਛਣ ਲਈ ਪੁਜੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ

Share this story

ਫਰੀਦਕੋਟ, 2 ਫਰਵਰੀ (ਗੁਰਜੀਤ ਰੋਮਾਣਾ)-ਜੈਤੋ ਦੇ ਡੀ.ਐਸ.ਪੀ. ਖ਼ੁਦਕੁਸ਼ੀ ਕਾਂਡ ਦੀ ਘਟਨਾ ਦੌਰਾਨ ਜੈਤੋ ਪੁਲਿਸ ਵਲੋਂ ਹਿਰਾਸਤ ‘ਚ ਲਈਆਂ ਗਈਆਂ ਵਿਦਿਆਰਥਣਾਂ ਦੀ ਕੀਤੀ ਗਈ ਕੁਟਮਾਰ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਸੀ ।ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਹਸਪਤਾਲ ਚ ਜੇਰੇ ਇਲਾਜ ਵਿਦਿਆਰਥਣਾਂ ਦੀ ਸਿਹਤ ਦਾ ਹਾਲ ਜਾਣਨ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਚ ਪੁਜੇ? ਜਿਥੇ ਉਹ ਲੌਂਗੋਵਾਲ ਦੀਆਂ ਦੋ ਵਿਦਿਆਰਥਣਾ ਜੋ ਜੈਤੋ ਕਾਂਡ ਉਪਰੰਤ ਪੁਲਿਸ ਤਸ਼ਦਦ ਦੀਆਂ ਸ਼ਿਕਾਰ ਹੋਣ ਉਪਰੰਤ ਹਸਪਤਾਲ ਚ ਦਾਖਲ ਹਨ ,ਦਾ ਹਾਲ ਚਾਲ ਪੁਛਿਆ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਤਾ।ਇਸ ਉਪਰੰਤ ਉਹਨਾਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਜੈਤੋ ਕਾਂਡ ਚ ਵਾਪਰੀ ਮੰਦਭਾਗੀ ਘਟਨਾ ਜਿਸਨੇ ਇਕ ਇਮਾਨਦਾਰ ਪੁਲਿਸ ਅਫਸਰ ਸਾਥੋਂ ਹਮੇਸ਼ਾ ਲਈ ਖੋਹ ਲਿਆ ,ਉਸ ਮੰਦਭਾਗੀ ਘਟਨਾ ਉਪਰੰਤ ਵੀ ਉਥੋਂ ਦੇ ਥਾਣਾ ਇੰਚਾਰਜ ਦਾ ਵਤੀਰਾ ਬਦਲਿਆ ਨਹੀਂ, ਸਗੋਂ ਘਟਨਾ ਵਾਪਰਨ ਉਪਰੰਤ ਵੀ ਧਰਨੇ ਚ ਸ਼ਾਮਿਲ ਨਿਕੀਆ ਬਚੀਆਂ ਨੂੰ ਥਾਣੇ ਲਿਜਾਕੇ ਉਹਨਾਂ ਤੇ ਟਾਰਚਰ ਕੀਤਾ , ਜੋ ਕਿ ਹੁਣ ਪੁਲਿਸ ਦੀ ਕੁਟਮਾਰ ਦਾ ਸ਼ਿਕਾਰ ਹੋਣ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਚ ਜੇਰੇ ਇਲਾਜ ਹਨ। ਉਹਨਾਂ ਕਿਹਾ ਕਿ ਇਸ ਧਕੇਸ਼ਾਹੀ ਖਿਲਾਫ 6 ਫਰਵਰੀ ਵਾਲੇ ਦਿਨ ਮੁਖ ਮੰਤਰੀ ਪੰਜਾਬ ਨੂੰ ਮਿਲਕੇ ਇਸ ਧਕੇਸ਼ਾਹੀ ਦੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਐਕਸ਼ਨ ਲਈ ਕਿਹਾ ਜਾਵੇਗਾ।

WRITTEN BY