Skip to content
Independent perspectives. Global stories.
BREAKING

ਹੋਲੀ ਹਾਰਟ ਸਕੂਲ ਨੇ ਮਨਾਇਆ ਖੇਡ ਦਿਹਾੜਾ

Share this story

ਅੰਮ੍ਰਿਤਸਰ, 2 ਫਰਵਰੀ (ਦਵਾਰਕਾ ਨਾਥ ਰਾਣਾ)- ਹੋਲੀ ਹਾਰਟ ਸਕੂਲ ਦੇ ਵੇਹੜੇ ਵਿੱਚ ਹਰ ਸਾਲ ਦੇ ਵਾਂਗ ਇਸ ਸਾਲ ਵੀ ਖੇਡ ਦਿਹਾੜਾ ਬੜ੍ਹੀ ਧੁਮਧਾਮ ਦੇ ਨਾਲ ਮਨਾਇਆ ਅਤੇ ਇਸ ਖੇਡ ਦਿਵਸ ਵਿੱਚ ਪਹਿਲੀ ਜਮਾਤ ਤੋਂ ਲੈਕੇ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਖੇਡ ਦਿਹਾੜੇ ਦੀ ਘੁੰਡ ਚੁਕਾਈ ਦੀ ਰਸ਼ਮ ਸਕੂਲ ਦੇ ਚੇਅਰਮੈਂਨ ਸ੍ਰੀ ਵਿੱਜੇ ਸੇਠ ਜੀ ਨੇ ਕੀਤੀ ਅਤੇ ਸੱਬ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸ਼ਮ ਕੀਤੀ ਗਈ ਅਤੇ ਇਸ ਤੋਂ ਬਾਦ ਮਾਰਚ ਫਾਸਟ ਅਤੇ ਡਰਿਲ ਦਾ ਪ੍ਰਦ੍ਰਸ਼ਨ ਕੀਤਾ ਗਿਆ। ਇਸ ਮੋਕੇ ਤੇਂ ਹੋਲੀ ਹਾਰਟ ਸਕੂਲ ਅਤੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਵਿੱਚ ਕਈ ਮੁਕਾਬਲੇ ਕਰਵਾਏ ਗਏ, ਜਿਸਦੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਵਿਦਿਆਰਥੀਆਂ ਨੇ ਅਪਨਾ ਟੈਲੰਟ ਦਿਖਾਉਂਦੇ ਹੋਏ ਮਾਸ ਐਰੋਬਿਕਸ, ਜਿਮਨਾਸਟਿਕ ਅਤੇ ਵੱਖ ਵੱਖ ਖੇਡਾਂ ਦੇ ਨਾਲ ਸੰਬਧਿਤ ਸ਼ੰਸਕ੍ਰਿਤ ਪ੍ਰੋਗ੍ਰਾਮ ਪੇਸ ਕੀਤੇ ਗਏ। ਪ੍ਰੋਗ੍ਰਾਮ ਦੇ ਅਖੀਰ ਵਿੱਚ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਖੇਡ ਦਿਹਾੜੇ ਅਤੇ ਦੇਸ਼ ਭਗਤੀ ਦੇ ਸ਼ਬੰਧ ਵਿੰਚ ਨਾਚ ਪੇਸ ਕੀਤਾ ਗਿਆ। ਇਸ ਮੋਕੇ ਤੇ ਹੋਲੀ ਹਾਰਟ ਸਕੂਲ ਦੇ ਡਾਰੈਕਟਰ ਸ੍ਰੀਮਤਿ ਅੰਜਨਾਂ ਸੇਠ, ਪਿੰ੍ਰਸੀਪਲ ਵਿਕਰਮ ਸੇਠ, ਸੁਪਰ ਕਿਡਸ ਪ੍ਰਿੰਸੀਪਲ ਸ੍ਰੀਮਤਿ ਸ਼ਿਲਪਾ ਸੇਠ ਨੇ ਹੋਲੀ ਹਾਰਟ ਸਕੂਲ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਹੋਲੀ ਹਾਰਟ ਪ੍ਰੈਜੀਡੈਂਸੀ ਸਕੂਲ ਦੇ ਜੇਤੂ ਵਿਦਿਆਰਥੀਆਂ ਨੂੰ ਔਵਰ ਆਲ ਟਰਾਫੀ ਦੇ ਨਾਲ ਨਵਾਜਿਆ ਗਿਆ।

WRITTEN BY