ਮੋਰਿੰਡਾ, 1 ਫਰਵਰੀ (ਹਰਜਿੰਦਰ ਸਿੰਘ ਛਿੱਬਰ)-ਨਜ਼ਦੀਕੀ ਪਿੰਡ ਅਮਰਾਲੀ ਨਿਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਮਸਤ ਰਾਮ ਜੀ ਦੀ ਸਮਾਧ ਉਤੇ ਸਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਭੰਡਾਰੇ ਮੌਕੇ ਇਲਾਕਾ ਨਿਵਾਸੀਆਂ ਸਮੇਤ ਦੂਰ ਦੁਰਾਡੇ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨ ਸੁਕਲਾ ਨੇ ਦੱਸਿਆ ਕਿ ਇਹ ਭੰਡਾਰਾ ਮਾਘ ਦੀ ਪਹਿਲੀ ਪੂਰਨਮਾਸ਼ੀ ਵਾਲੇ ਦਿਨ ਕਰਵਾਇਆ ਜਾਂਦਾ ਹੈ ਇਸ ਵੀ ਸਾਲ ਵੀ ਮਾਲ ਪੂੜੇ ਅਤੇ ਖੀਰ ਦਾ ਅਤੁੱਟ ¦ਗਰ ਵਰਤਾਇਆ ਗਿਆ।
ਇਸ ਮੋਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਵਨ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਨੇ ਵੀ ਇਸ ਮੋਕੇ ਵਿਸੇਸ਼ ਤੋਰ ’ਤੇ ਪਹੁੰਚ ਕੇ ਹਾਜ਼ਰੀ ਲੁਆਈ ਅਤੇ ਬਾਬਾ ਜੀ ਦਾ ਆਸ਼ੀਰਬਾਦ ਪ੍ਰਾਪਤ ਕੀਤਾ।
ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਬੀਬੀ ਜਗਮੀਤ ਕੌਰ ਸੰਧੂ ਚੇਅਰਪਰਸਨ ਆਰ.ਟੀ ਕਮਿਸ਼ਨਰ ਪੰਜਾਬ ਨੇ ਵੀ ਹਾਜਰੀ ਭਰ ਬਾਬਾ ਜੀ ਦਾ ਅਸ਼ੀਰਬਾਦ ਪ੍ਰਾਪਤ ਕੀਤਾ।
ਇਸ ਮੋਕੇ ਸਰਪੰਚ ਸੇਵਾ ਸਿੰਘ ਅਮਰਾਲੀ, ਸਾਬਕਾ ਸਰਪੰਚ ਦਰਸਨ ਸਿੰਘ, ਅਮਰਜੀਤ ਸਿੰਘ, ਡਾ.ਰਜਿੰਦਰ ਕੁਮਾਰ ਸ਼ੁਕਲਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਪੰਮਾ, ਸੁੱਖਾ ਮੱਲ੍ਹੀ, ਵਰੁਣ ਸ਼ੁਕਲਾ, ਸੱਜਣ ਸਿੰਘ, ਪੰਚ ਨੀਲਮ ਰਾਣੀ, ਗੁਰਮੀਤ ਸਿੰਘ ਯੂ.ਐਸ.ਏ, ਮਨਿੰਦਰ ਸਿੰਘ ਮਨੀ ਸਕੱਤਰ ਜ਼ਿਲ੍ਹਾ ਕਾਂਗਰਸ, ਲਖਬੀਰ ਸਿੰਘ, ਬਹਾਦਰ ਸਿੰਘ, ਅਨਵਰ ਖਾਨ ਅਤੇ ਕਸ਼ਮੀਰ ਖਾਨ ਆਦਿ ਵੱਖ-ਵੱਖ ਰਾਜਾਂ ਤੋ ਸੰਗਤਾਂ ਨੇ ਹਾਜ਼ਰੀ ਭਰੀ।
ਬਾਬਾ ਮਸਤ ਰਾਮ ਜੀ ਦੀ ਸਮਾਧ ਅਮਰਾਲੀ ਵਿਖੇ ਸਾਲਾਨਾ ਭੰਡਾਰਾ



