Skip to content
Independent perspectives. Global stories.
BREAKING

ਕੁਦਰਤ ਕ੍ਰਿਸ਼ੀ ਸ਼ੋਧ ਸੰਸਥਾਨ ਵਾਰਾਣਸੀ ਕੋਲ ਉਨਤ ਕਿਸਮਾਂ ਦੇ ਬੀਜ

Share this story

ਪੰਜਾਬ ਦੇ ਕਿਸਾਨਾਂ ਲਈ ਹੋ ਸਕਦੇ ਨੇ ਲਾਹੇਵੰਦ

ਵਾਰਾਣਸੀ, 1 ਫਰਵਰੀ-(ਪੰਜਾਬ ਟਾਇਮਜ਼ ਬਿਊਰੋ)-ਕੁਦਰਤ ਕ੍ਰਿਸ਼ੀ ਸ਼ੋਧ ਸੰਸਥਾ ਵਾਰਣਸੀ ਵੱਲੋਂ ਪਰੰਪਰਾਗਤ ਭਰਾਤੀ ਸਬਜ਼ੀਆਂ ਦੇ ਬਹੁਤ ਹੀ ਉਨਤ ਕਿਸਮ ਦੇ ਬੀਜ ਤਿਆਰ ਕੀਤੇ ਹਨ ਜੋ ਕਿਸਾਨਾਂ ਲਈ ਲਾਹੇਵੰਦ ਹੋ ਸਕਦੇ ਹਨ। ਇਹ ਬੀਜ ਦੇਸ਼ ਦੇ ਚੋਟੀ ਦੇ ਫਾਰਮ ਬਰਾਇਡਰ ਅਤੇ ਕੁਦਰਤ ਕ੍ਰਿਸ਼ੀ ਸੰਸਥਾ ਦੇ ਡਾਇਰੈਕਟਰ ਆਫ ਰਿਸਰਚ ਸ਼੍ਰੀ ਪ੍ਰਕਾਸ਼ ਸਿੰਘ ਰਘੁਵੰਸ਼ੀ ਦੀ ਅਗਵਾਈ ਹੇਠ ਤਿਆਰ ਕੀਤੇ ਗਏ ਹਨ। ਸ਼੍ਰੀ ਰਘੂਵੰਸ਼ੀ ਦੇ ਵਾਰ ਪ੍ਰਥਮ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। 2007 ਵਿਚ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਅਤੇ 2009 ਵਿੱਚ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਰਘੂਵੰਸ਼ੀ ਜੀ ਨੇ ਨਵੀਆਂ-ਨਵੀਆਂ ਖੋਜਾਂ ਰਾਹੀਂ ਦੇਸੀ ਬੀਜਾਂ ਨੂੰ ਸੁਧਾਰਿਆ ਹੈ। ਉਨਾਂ ਨੇ ਬੀਜਾਂ ਦੇ 500 ਪ੍ਰਕਾਰ ਦੇ ਜਰਮ ਪਲਾਜ ਇਕੱਠੇ ਕੀਤੇ ਹਨ। ਦੇਸ਼ ਦਾ ਕੋਈ ਵੀ ਕਿਸਾਨ ਜੇਕਰ ਦੇਸੀ ਬੀਜ ਬੈਂਕ ਬਣਾਉਣਾ ਚਾਹੁੰਦਾ ਹੈ ਤਾਂ ਉਪ ਸੰਸਥਾ ਨਾਲ ਸੰਪਰਕ ਕਰੇ। ਸੰਸਥਾ ਵੱਲੋਂ ਤਿਆਰ ਭਿੰਡੀ ਕੁਦਰਤ ਕਿਸਮ ਪਤਲਾ, ਲੰਮਾਂ ਮੁਲਾਇਮ, ਹਰਾ, ਭਿੰਡੀ ਸਿਰਫ 55 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾ ਫਲ ਦਲੰਮਾ ਅਤੇ ਮੁਲਾਇਮ ਹੈ। ਇਸ ਨੂੰ ਪੀਲਾ ਰੋਗ ਵੀ ਨਹੀਂ ਲੱਗਦਾ ਇਸੇ ਤਾਂ ਸੰਸਥਾ ਨੇ ਘੀਆ, ਕਰੇਲਾ, ਤੋਰੀ, ਪਾਲਕ, ਬੈਂਗਣ, ਟਮਾਟਰ, ਧਨੀਆ, ਮਿਰਚ, ਮੂਲੀ, ਫੁੱਲ ਗੋਭੀ, ਤਰਬੂਜ. ਸ਼ਕਰਕੰਦੀ ਆਦਿ ਪ੍ਰਕਾਰ ਦੀਆਂ ਸਬਜ਼ੀਆਂ ਦੇ ਦੇ ਉਨਤ ਬੀਜ ਤਿਆਰ ਕੀਤੇ ਹਨ। ਪੰਜਾਬ ਦੇ ਕਿਸਾਨਾਂ ਲਈ ਬੇਹੱਦ ਲਾਹੇਵੰਦ ਇਹ ਸਾਰੇ ਬੀਜ ਪ੍ਰਾਪਤ ਕਰਨ ਲਈ ਮੋਬਾਇਲ ਨੰਬਰ 89220-00659, 98899-96020, 94156-43838 ’ਤੇ ਸੰਪਰਕ ਕੀਤਾ ਜਾ ਸਕਦਾ ਹੈ।।

WRITTEN BY