Skip to content
Independent perspectives. Global stories.
BREAKING

ਡੀਏਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੂੰ ਮਿਲਿਆ ਕੌਮੀ ਸਨਮਾਨ

Share this story

ਅੰਮ੍ਰਿਤਸਰ, 1 ਫਰਵਰੀ (ਦਵਾਰਕਾ ਨਾਥ ਰਾਣਾ)-ਡੀਏਵੀ ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਲਈ ਇਹ ਬੜੀ ਮਾਣਮੱਤੀ ਗੱਲ ਸੀ ਜਦੋਂ ਰੇਸ਼ਮ ਸ਼ਰਮਾ (ਏਇੰਚਾਰਜ) ਦੀ ਅਗਵਾਈ ਵਿੱਚ ਤਿਆਰ ਕੀਤੀ ਟੀਮ ਕੁਵਮ ਦੇਵਗਨ (ਬਾਰ੍ਹਵੀਂ ਸਾਇੰਸ), ਰਚਿਤ ਰਜੀਵ ਸ਼ਰਮਾ (ਬਾਰ੍ਹਵੀਂ ਸਾਇੰਸ), ਪਾਰਥ ਗੁਪਤਾ (ਸੱਤਵੀਂ) ਅਤੇ ਰਿਸ਼ਬ ਅਗਰਵਾਲ (ਗਿਆਰ੍ਹਵੀਂ ਸਾਇੰਸ) ਦੇ ਐਗਰੀਟੈਕ ਦੇ ਖੇਤਰ ਵਿੱਚ ਸਮਾਰਟ ਗਰੇਨ ਸਟੋਰੇਜ਼ ਪਰੋਟੋਟਾਇਪ ਲਈ ਸੈਂਸਰ ਅਤੇ ਆਈਦੇ ਵਿਕਾਸ ਲਈ ਹੋਈ ਮੈਰਾਥਨ ਵਿੱਚ ਚੋਟੀ ਦੇ ਨਵੀਂ ਲੀਹ ਪਾਉਣ ਵਾਲੇ ਘੋਸ਼ਿਤ ਕੀਤਾ ਗਿਆ । ਇਹ ਅਟਲ ਟਿੰਕਰਿੰਗ ਮੈਰਾਥਨ ਵਿੱਚ ਦੇਸ਼ ਦੇ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ । ਏਮਿਸ਼ਨ ਦੇ ਡਾਇਰੈਕਟਰ ਸ਼੍ਰੀ ਆਰਦੁਆਰਾ ਇਸ ਜਿੱਤ ਦੀ ਘੋਸ਼ਣਾ ਫੇਸ ਬੁੱਕ ਤੇ ਲਾਈਵ ਕੀਤੀ ਗਈ । ਉਹਨਾਂ ਨੇ ਦੇਸ਼ ਦੇ ਚੁਣੇ ਗਏ 30 ਸਕੂਲਾਂ ਦੇ ਵਿਸ਼ੇਸ਼ ਯਤਨਾਂ ਦੀ ਸਲ਼ਾਘਾ ਕੀਤੀ । ਇਸ ਵਿੱਚ ਵਿਦਿਆਰਥੀਆਂ ਨੇ ਕਿਰਿਆਸ਼ੀਲ ਨਮੂਨਿਆਂ ਰਾਹੀਂ ਖ਼ਾਸ ਹੱਲ ਦੀ ਪੇਸ਼ਕਾਰੀ ਕੀਤੀ ਜੋ ਅੱਗੇ ਜਾ ਕੇ ਭਾਰਤ ਨੂੰ ਤਕਨੀਕੀ ਖੇਤਰ ਵਿੱਚ ਪੇਸ਼ ਆਈਆਂ ਚੁਣੋਤੀਆਂ ਦੇ ਲਈ ਵਾਸਤਵਿਕ ਤਕਨੀਕ ਦਾ ਵਿਕਾਸ ਕਰਨਗੇ। ਇਸ ਮੈਰਾਥਨ ਦਾ ਮੁਕਾਬਲਾ ਬਹੁਤ ਹੀ ਸਖ਼ਤ ਸੀ, ਜਿਸ ਵਿੱਚ 3500 ਵਿਦਿਆਰਥੀਆਂ ਤੋਂ ਇਲਾਵਾ 6000 ਹੋਰ ਪ੍ਰਤੀਯੋਗੀਆਂ ਨੇ ਵੀ ਭਾਗ ਲਿਆ । ਇਹ ਵਰਨਣਯੋਗ ਹੈ ਕਿ ਜੱਜਾਂ ਦੀ ਟੀਮ ਦੁਆਰਾ ਪੰਜਾਬ ਵਿੱਚੋ ਇਸ ਟੀਮ ਨੂੰ ਚੁਣਿਆ ਗਿਆ । ਜੱਜ ਸ਼੍ਰੀ ਪਕਾਸ਼ ਵੇਗਾਸਿਆ ਜੋ ਕਿ ਵੀਜ਼ਾ ਇਨੋਵੇਟਿਵ ਸਲਊਸ਼ਨ ਐਂਟਰਪਰਾਈਜ਼ਿਜ਼ ਦੇ ਕਰਤਾ ਧਰਤਾ ਅਤੇ ਕੁਦਰਤੀ ਖੇਤੀ ਦੇ ਚੋਟੀ ਦੇ 20 ਸੋਸਲ਼ ਇਨੋਵੇਟਿਵ ਰਾਸ਼ਟਰੀ ਕੋਨਟੈਸਟ ਦੇ ਵਿਜੇਤਾ ਰਹੇ ਹਨ । ਦੂਸਰੇ ਜੱਜ ਡਾਰਜੇਸ਼ ਨਾਇਰ ਸਨ ਜੋ ਕਿ ਏਸ਼ੀਅਨ ਸਕੂਲ ਆਫ਼ ਬਿਜ਼ਨਸ ਅਤੇ ਐਮ ਯੂਐਸ਼ ਏਤੋਂ ਸਨ । ਜਿੱਤੀ ਹੋਈ ਟੀਮ ਨੂੰ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾਸ਼੍ਰੀਮਤੀ ਨੀਲਮ ਕਾਮਰਾ ਜੀ ਤੇ ਸਕੂਲ ਦੇ ਪ੍ਰਬੰਧਕ ਡਾਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀਕਾਲਜ ਦੁਆਰਾ ਸ਼ੁੱਭ-ਇੱਛਾਵਾਂ ਦਿੱਤੀਆਂ ਗਈਆਂ।

WRITTEN BY