ਬੋਹਾ, 1 ਫਰਵਰੀ (ਸੰਤੋਖ ਸਿੰਘ ਸਾਗਰ)-ਨੇੜਲੇ ਪਿੰਡ ਆਲਮਪੁਰ ਮੰਦਰਾਂ ਵਿਖੇ ਬੇਗਮਪੁਰਾ ਵੈਲਫੇਅਰ ਸੁਸਾਇਟੀ (ਰਜਿ:3064) ਵੱਲੋਂ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੁ ਰਵਿਦਾਸ ਧਰਮਅਸਥਾਨ (ਮੰਦਰ) ਵਿਖੇ ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀਆਂ ਦੇ 641ਵੇਂ ਜਨਮ ਦਿਨ ਨੂੰ ਮੁੱਖ ਰੱਖਦਿਆਂ ਮੁੱਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਸਿਨੀਅਰ ਕਾਂਗਰਸੀ ਆਗੂ ਸ੍ਰ: ਸੁਖਦੇਵ ਸਿੰਘ ਭੱਟੀ ਰੀਵਨ ਕੱਟਕੇ ਕੀਤਾ।ਇਸ ਮੌਕੇ ਉਹਨਾਂ ਨਾਲ ਭਾਰਤੀਆ ਦਲਿੱਤ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ , ਨਾਇਬ ਤਹਿਸੀਲਦਾਰ ਸ੍ਰੀ ਜੀਵਨ ਸਿੰਗਲਾ ਅਤੇ ਸਮਾਜਸੇਵੀ ਸ੍ਰ: ਕੁਲਵੰਤ ਸਿੰਘ ਸਿੱਧੂ ਵੀ ਹਾਜਰ ਸਨ।ਇਸ ਕੈਂਪ ਦੌਰਾਨ ਬੱਚਿਆਂ ਦੇ ਮਾਹਿਰ ਡਾ ਰਜਨੀਸ਼ ਸਿੱਧੂ, ਔਰਤਾਂ ਦੇ ਮਾਹਿਰ ਡਾ ਨਵਨੀਤ ਕੌਰ,ਜਨਰਲ ਬਿਮਾਰੀਆਂ ਦੇ ਮਾਹਿਰ ਡਾ ਅਕਾਸ਼ਦੀਪ ਗਰਗ ,ਸਰਜਰੀ ਅਤੇ ਅਪ੍ਰੇਸ਼ਨਾਂ ਦੇ ਮਾਹਿਰ ਡਾ.ਸੁਖਦੇਵ ਸਿੰਘ ਡੂਮੇਲੀ ਨੇ ਕੈਂਪ ਦੌਰਾਨ 656 ਮਰੀਜਾਂ ਦਾ ਚੈਕਅੱਪ ਕੀਤਾ ।ਇਸ ਮੌਕੇ ਡਾ ਅਕਾਸਦੀਪ ਗਰਗ ਦੀ ਟੀਮ ਵੱਲੋਂ ਮਰੀਜਾਂ ਦੀ ਸ਼ੁਗਰ ਟੈਸਟ ਅਤੇ ਈ.ਸੀ.ਜੀ. ਵੀ ਮੁੱਫਤ ਕੀਤੀ ਗਈ। ਕੈਂਪ ਵਿੱਚ ਪਹੁੰਚੇ ਸਾਰੇ ਮਰੀਜਾਂ ਨੂੰ ਦਵਾਈਆਂ ਬਿੱਲਕੁਲ ਮੁੱਫਤ ਦਿੱਤੀਆਂ ਗਈਆਂ।ਇਸ ਮੌਕੇ ਸ੍ਰ: ਸੁਖਦੇਵ ਸਿੰਘ ਭੱਟੀ ਨੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਨੂੰ ਇਸ ਕਾਰਜ ਲਈ ਵਧਾਈਆਂ ਦਿੱਤੀਆਂ।ਇਸ ਮੌਕੇ ਸਰਜਰੀ ਅਤੇ ਅਪ੍ਰੇਸ਼ਨਾਂ ਦੇ ਮਾਹਿਰ ਡਾ ਸੁਖਦੇਵ ਸਿੰਘ ਡੁਮੇਲੀ ਨੇ ਕਿਹਾ ਕਿ ਭਾਂਵੇ ਇਸ ਖੇਤਰ ਦੇ ਲੋਕ ਹੋਰ ਕਾਰਜਾਂ ਵਿੱਚ ਪਹਿਲਾਂ ਨਾਲੋਂ ਬਹੁਤ ਤਰੱਕੀ ਕਰ ਗਏ ਹਨ ਪ੍ਰੰਤੂ ਸਿਹਤ ਸਹੂਲਤਾਂ ਤੋਂ ਅਜੇ ਤੱਕ ਵੀ ਇਹ ਖੇਤਰ ਪਛੜਿਆ ਹੋਇਆ ਹੈ ਸਮੇ ਸਿਰ ਸਿਹਤ ਸਹੂਲਤ ਨਾ ਮਿਲਣ ਕਾਰਨ ਲੋਕ ਦਿਨ ਬ ਦਿਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਮਾਜ ਵਿੱਚ ਅੱਜ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦੀ ਹੋੜ ਲੱਗੀ ਹੋਈ ਹੈ ਜਦੋਂ ਕਿ ਲੋਕਾਂ ਨੂੰ ਤੰਦਰੁਸਤ ਜੀਵਣ ਜਿਆਉਣ ਲਈ ਦਵਾਈਆਂ ਦੇ ਲੰਗਰਾਂ ਦੀ ਜਿਆਦਾ ਜਰੂਰਤ ਹੈ।ਇਸ ਮੌਕੇ ਤੇ ਸਿਨੀਅਰ ਕਾਂਗਰਸੀ ਆਗੂ ਸ੍ਰ: ਸੁਖਦੇਵ ਸਿੰਘ ਭੱਟੀ,ਭਾਰਤੀਆ ਦਲਿੱਤ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਤੀਰਥ ਤੋਂਗਰੀਆ ,ਨਾਇਬ ਤਹਿਸੀਲਦਾਰ ਸ੍ਰੀ ਜੀਵਨ ਸਿੰਗਲਾ ਨੇ ਡਾਕਟਰਾਂ ਦੀ ਸਮੁੱਚੀ ਟੀਮ ਤੋਂ ਇਲਾਵਾ ਸਟੇਟ ਅਵਾਰਡੀ ਜੋਗਿੰਦਰ ਸਿੰਘ ਲਾਲੀ ਅਤੇ ਉਘੇ ਸਮਾਜਸੇਵੀ ਸ੍ਰ: ਕੁਲਵੰਤ ਸਿੰਘ ਸਿੱਧੂ ਅਤੇ ਨੌਜਵਾਨ ਲੋਕ ਭਲਾਈ ਕਲੱਬ ਦੇ ਅਹੁਦੇਦਾਰਾਂ ਅਤੇ ਕੈਂਪ ਵਿੱਚ ਯੋਗਦਾਨ ਪਾਉਣ ਵਾਲੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ।ਇਸ ਮੌਕੇ ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਸੇਮ ਸਿੰਘ ਜਨਾਗਲ ਨੇ ਆਏ ਹੋਏ ਡਾਕਟਰ ਸਾਹਿਬਾਨਾਂ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ।ਇਸ ਮੌਕੇ ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਸੇਮ ਸਿੰਘ ਜਨਾਗਲ, ਹਰਦੇਵ ਸਿੰਘ, ਤਰਸੇਮ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਗਗਨਦੀਪ ਗੱਗੀ, ਅਰਸ਼ਦੀਪ ਸਿੰਘ, ਪ੍ਰੇਮ ਸਿੰਘ, ਆਦਿ ਹਾਜ਼ਰ ਸਨ।
ਪਿੰਡ ਆਲਮਪੁਰ ਮੰਦਰਾਂ ਵਿਖੇ ਮੈਡੀਕਲ ਕੈਂਪ ਦੌਰਾਨ 556 ਮਰੀਜ਼ਾਂ ਦਾ ਚੈਕਅੱਪ



