Skip to content
Independent perspectives. Global stories.
BREAKING

ਬਾਬਾ ਰਾਮ ਰਾਏ ਦੇ ਸ਼ਰਧਾਲੂ ਵੀ ਸਿੱਖ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ : ਪ੍ਰਿੰ. ਸੁਰਿੰਦਰ ਸਿੰਘ

Share this story

ਸ੍ਰੀ ਅਨੰਦਪੁਰ ਸਾਹਿਬ, 1 ਫਰਵਰੀ (ਦਵਿੰਦਰਪਾਲ ਸਿੰਘ)- ਸਨਤਾਨ ਧਰਮ ਦੇ ਪੁਜਾਰੀਆਂ ਦੀ ਚੁੱਕਤ ਅਤੇ ਔਰੰਗਜ਼ੇਬ ਦੀ ਖੁਸ਼ਾਮਦ ਵਿੱਚ ਆ ਕੇ ‘ਬਾਬਾ ਰਾਮ ਰਾਏ’ ਨੇ ਗੁਰਬਾਣੀ ਦਾ ਇੱਕ ਲਫ਼ਜ਼ ਬਦਲਿਆ ਅਤੇ ਪਿਤਾ ਠਗੁਰੂ ਹਰਿ ਰਾਏ ਸਾਹਿਬ ਜੀੂ ਵੱਲੋਂ ਉਸਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਦੇਹਰਾਦੂਨ ਵਿਖੇ ਸਰਕਾਰੀ ਜਾਗੀਰ ਪ੍ਰਾਪਤ ਹੋਣ ਦੇ ਬਾਵਜੂਦ ਵੀ ਸਾਥੀ ਮਸੰਦਾਂ ਦੀਆਂ ਖਰਮਸਤੀਆਂ ਤੋਂ ਤੰਗ ਆ ਕੇ ਬਾਬਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਪਾਉਂਟਾ ਸਾਹਿਬ ਵਿਖੇ ‘ਦਸਮੇਸ਼ ਪਿਤਾ’ ਤੋਂ ਮੁਆਫੀ ਮੰਗਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਏ ਸਨ। ਹੁਣ ਬਾਬਾ ਜੀ ਦੇ ਸ਼ਰਧਾਲੂਆਂ ਨੂੰ ਵੀ ਅੰਮ੍ਰਿਤ ਛਕਕੇ ਖਾਲਸਾ ਪੰਥ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ: ਸੁਰਿੰਦਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰੰ: ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਕੀਤਾ। ਪ੍ਰਿੰ: ਸਾਹਿਬ ਨੇ ਅੱਗੇ ਦੱਸਿਆ ਕਿ ਸਨਾਤਨ ਪੁਜਾਰੀਆਂ ਦੇ ਏਜੰਟਾਂ (ਮਸੰਦਾਂ) ਨੇ ਸਿੱਖ ਪੰਥ ਵਿੱਚ ਸ਼ਾਮਲ ਹੋਣ ਕਾਰਨ ‘ਬਾਬਾ ਰਾਮਰਾਏ ਜੀ’ ਦੀ ਬੇ-ਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਬਾਬਾ ਜੀ ਦੀ ਧਰਮ ਪਤਨੀ ਮਾਤਾ ਪੰਜਾਬ ਕੌਰ ਨੇ ‘ਮਤਲਬ ਪ੍ਰਸਤ ਮਸੰਦਾਂ’ ਨੂੰ ਇਸ ਕਰਤੂਤ ਦੀ ਸਜ਼ਾ ਦੁਆਉਣ ਲਈ ਦਸਮੇਸ਼ ਗੁਰੂ ਜੀ ਕੋਲ ਸ਼ਿਕਾਇਤ ਕੀਤੀ। ਗੁਰੂ ਪਾਤਸ਼ਾਹ ਆਪ 100 ਸਿੰਘਾਂ ਦਾ ਜਥਾ ਲੈ ਕੇ ਦੇਹਰਾਦੂਨ ਪੁੱਜੇ ਅਤੇ ਦੋਸ਼ੀ ਮਸੰਦਾਂ ਨੂੰ ਸਖਤ ਸਜ਼ਾ ਦਿੱਤੀ। ਉਬਲਦੇ ਤੇਲ ਵਾਲਾ ਇਤਿਹਾਸਕ ‘ਕੜਾਹਾ’ ਦੇਹਰਾਦੂਨ ਵਿੱਖੇ ਅੱਜ ਵੀ ਮੌਜੂਦ ਹੈ। ਖਾਲਸਾ ਪੰਥ ਵਿੱਚ ਫੁੱਟ ਪਾਉਣ ਵਾਲੇ ਅਜਿਹੇ ਮਸੰਦਾਂ ਨੇ ਬਾਬਾ ਰਾਮਰਾਏ ਜੀ ਦੇ ਸ਼ਰਧਾਲੂਆਂ ਨੂੰ ਕਦੇ ਵੀ ਸਿੱਖ ਪੰਥ ਦੇ ਨੇੜੇ ਨਹੀਂ ਆਉਣ ਦਿੱਤਾ ਅਤੇ ਹਮੇਸ਼ਾ ਪੰਥ ਦੇ ਵਿਰੋਧ ਵਿੱਚ ਹੀ ਖੜੇ ਰਹੇ। ਛੋਟੇ ਸਾਹਿਬਜਾਦਿਆਂ ਦੀ ਪੇਸ਼ੀ ਸਮੇਂ ਸੁੱਚਾ ਨੰਦ ਦੇ ਸਾਥੀ ਦੋ ਰਾਮਰਾਈਏ ਮਸੰਦ ‘ਬੁਲਾਕੀ ਤੇ ਸੁਲੱਖਣ’ ਖੇਸ ਨਾਲ ਮੂੰਹ ਢੱਕਕੇ ਕਚਹਿਰੀ ਵਿੱਚ ਮੌਜੂਦ ਸਨ, ਜੋ ਸਾਹਿਬਜਾਦਿਆਂ ਦੀ ਰਿਹਾਈ ਬਦਲੇ ਸਿੱਖਾਂ ਕੋਲੋਂ ਸੋਨਾ, ਚਾਂਦੀ ਬਟੋਰਨਾ ਚਾਹੁੰਦੇ ਸਨ। ਪਰ ‘ਬਾਬਾ ਮੋਤੀ ਰਾਮ ਸ਼ਹੀਦ’ ਦੀ ਸੁਚੇਤਤਾ ਕਰਕੇ ਸਿੱਖ ਇਹਨਾਂ ਲੁਟੇਰਿਆਂ ਤੋਂ ਬਚ ਗਏ।1712 ਈ: ਵਿੱਚ ਪੰਡਤ ਸੁੱਚਾ ਨੰਦ ਅਤੇ ਸੂਬਾ ਸਰਹੰਦ ਵਜ਼ੀਰ ਖਾਂ ਦੇ ਰਾਹੀਂ ਬਾਦਸ਼ਾਹ ਬਹਾਦਰਸ਼ਾਹ ਨੂੰ ਮਿਲਕੇ ‘ਸੋਢੀ ਗੁਲਾਬ ਰਾਏ’ ਨੂੰ 11ਵਾਂ ਦੇਹਧਾਰੀ ਗੁਰੂ ਬਣਾਉਣ ਵਾਲੇ ਇਹ ਦੋਵੇਂ ਮਸੰਦ ਹੀ ਸਨ। ਪਿੰਡ ਘੁਡਾਣੀ, ਥਾਨਾ ਪਾਇਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੁਜਾਰੀ ਬਾਬਾ ਬੁਲਾਕਾ ਸਿੰਘ ਕੀਰਤਨੀਏ ਸਿੱਖ ਦੀ ਅਰਦਾਸ ਕਰਦੇ ਸਮੇਂ ਪੱਗ ਉਤਾਰਨ ਵਾਲੇ ‘ਰਾਮਰਈਏ ਮਸੰਦ’ ਹੀ ਸਨ। ਇਸੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਪਾਇਲ’ ਤੇ ਤੁਰੰਤ ਹਮਲਾ ਕਰਨਾ ਪਿਆ ਤੇ ਇਹਨਾਂ ਮਸੰਦਾਂ ਨੂੰ ਸੋਧਾ ਲਾਇਆ।
ਪ੍ਰਿੰਸੀਪਲ ਸਾਹਿਬ ਨੇ ਅੱਗੇ ਕਿਹਾ ਕਿ ਹੁਣ ਦੇਹਰਾਦੂਨ ਤੋਂ ਆ ਕੇ ਕੀਰਤਪੁਰ ਸਾਹਿਬ ਅਤੇ ਰੋਪੜ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਬਾਬਾ ਰਾਮ ਰਾਏ ਨੂੰ ਦੁਬਾਰਾ ਗੁਰੂ ਸਾਬਤ ਕਰਨ ਲਈ ਜਿੱਥੇ ‘ਗੁਰੂ ਰਾਮ ਰਾਏ ਪਬਲਿਕ ਸਕੂਲ’ ਖੋਲ੍ਹੇ ਜਾ ਰਹੇ ਹਨ, ਉਥੇ ਨਾਲ ਹੀ ਅਨੇਕਾਂ ਧਾਰਮਿਕ ਸਰਗਰਮੀਆਂ ਅਰੰਭ ਕੀਤੀਆਂ ਗਈਆਂ ਹਨ। ਜਿਹਨਾਂ ਦੇ ਰਾਂਹੀ ਸੱਤਵੇਂ ਠਗੁਰੂ ਹਰਿਰਾਏ ਸਾਹਿਬ ਜੀੂ ਦਾ ਨਾਮ ਮਿਟਾਕੇ ਬਾਬਾ ਰਾਮ ਰਾਏ ਨੂੰ ਮੁੜ ਗੁਰੂ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਈ ਅੰਮ੍ਰਿਤਧਾਰੀ ਸਿੱਖ ਹੀ ਨਹੀਂ ਬਲਕਿ ਪਾਠੀ, ਰਾਗੀ, ਢਾਡੀ ਅਤੇ ਕਥਾ ਵਾਚਕ ਪੈਸੇ ਦੀ ਖਾਤਰ ਗੁਰੂ ਸਾਹਿਬ ਦਾ ਹੁਕਮ (ਜੋ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰੇ ਕਰਦੇ ਹਨ) ਨੂੰ ਭੁੱਲਕੇ ਰਾਮਰਾਈਏ ਮਸੰਦਾਂ ਦੇ ਹੱਥ ਠੋਕੇ ਬਣ ਰਹੇ ਹਨ। ਸ੍ਰੋ: ਗੁ: ਪ੍ਰੰ: ਕਮੇਟੀ ਅਤੇ ਸਿੰਘ ਸਾਹਿਬਾਨ ਨੂੰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਇਹ ਲੋਕ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਹਸਤੀ ਨੂੰ ਚੈਲਿੰਜ ਨਾ ਕਰ ਸਕਣ।

WRITTEN BY