Skip to content
Independent perspectives. Global stories.
BREAKING

ਸਾਦਿਕ ਪੁਲਿਸ ਵੱਲੋਂ ਲੁੱਟੇਰਾ ਕਾਬੂ

Share this story

ਸਾਦਿਕ, 1 ਫਰਵਰੀ (ਗੁਲਜ਼ਾਰ ਮਦੀਨਾ)- ਆਏ ਦਿਨ ਹੋ ਰਹੀਆਂ ਚੋਰੀ ਅਤੇ ਲੁਟਾਂ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਹੀ ਨਹੀਂ ਲੈਂਦੀਆਂ, ਇਸੇ ਹੀ ਲੜੀ ਤਹਿਤ ਸਾਦਿਕ ਪੁਲਿਸ ਨੂੰ ਉਸ ਵਕਤ ਵਡੀ ਸਫਲਤਾ ਹਾਸਲ ਹੋਈ ਜਦੋਂ ਇਕ ਲੁਟ ਖੋਹ ਕਰਨ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਗਿਆ। ਇਸ ਸੰਬੰਧੀ ਗਲਬਾਤ ਦੌਰਾਨ ਐਸ.ਐਚ.ਓ ਸ. ਗੁਰਜੰਟ ਸਿੰਘ ਸੰਧੂ ਨੇ ਦਸਿਆ ਕਿ ਪਿਛਲੇ ਦਿਨੀਂ ਐਚ.ਡੀ. ਐਫ.ਸੀ ਬੈਂਕ ਫ਼ਰੀਦਕੋਟ ਰੋਡ ਸਾਦਿਕ ’ਚੋਂ ਕ੍ਰਿਸ਼ਨ ਸਿੰਘ ਪੁਤਰ ਹੀਰਾ ਸਿੰਘ ਨੇ ਆਪਣੇ ਸਾਥੀ ਘੁਕਰ ਸਿੰਘ ਪੁਤਰ ਰੇਸ਼ਮ ਸਿੰਘ ਵਾਸੀ ਮਹਿਮੂਆਣਾ ਨੇ 80 ਹਜ਼ਾਰ ਰੁਪੈ ਕਢਵਾਏ ਸਨ ਅਤੇ 20 ਹਜ਼ਾਰ ਰੂਪੈ ਆਪਣੀ ਜੇਬ ’ਚ ਪਾ ਲਏ ਸਨ ਅਤੇ 60 ਹਜਾਰ ਰੁਪੈ ਸਕੂਟਰ ਦੀ ਮੂਹਰਲੀ ਡਿਗੀ ਵਿਚ ਰਖ ਲਏ ਅਤੇ ਆਪਣੇ ਪਿੰਡ ਮਹਿਮੂਆਣਾ ਨੂੰ ਜਾ ਰਹੇ ਸੀ ਤਾਂ ਜਦ ਉਹ ਸਮਰਾਟ ਪੈਲੇਸ ਦੇ ਸਾਹਮਣੇ ਪਹੁੰਚੇ ਤਾਂ ਪਿਛੋਂ ਇਕ ਚਿਟੇ ਰੰਗ ਦੀ ਰਿਟੀਜ਼ ਕਾਰ ਨੰ: ਐਚ ਆਰ 26 ਕੇ 9671 ’ਚ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਕੂਟਰ ਰੋਕ ਕਿ ਸਕੂਟਰ ਦੀ ਅਗਲੀ ਡਿਗੀ ’ਚ ਪਏ 60 ਹਜਾਰ ਰੂਪੈ ਲੁਟ ਕਿ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਤੁਰੰਤ ਪੀੜਤ ਨੇ ਏ.ਐਸ.ਆਈ ਹਰਇੰਦਰ ਸਿੰਘ ਸੰਧੂ ਅਤੇ ਹੋਲਦਾਰ ਬੇਅੰਤ ਸਿੰਘ ਸੰਧੂ ਜੋ ਸਾਥੀ ਕਰਮਚਾਰੀਆਂ ਦੇ ਨਾਲ ਗਸਤ ਬਾ-ਚੈਕਿੰਗ ਸ਼ਕੀ ਪੁਰਸ਼ਾਂ ਦੇ ਸੰਬੰਧ ’ਚ  ਚੌਂਕ ਸਾਦਿਕ ’ਚ ਮੌਜੂਦ ਸੀ ਨੂੰ ਦਸੀ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਭਾਲ ਕਰਨੀ ਸੁਰੂ ਕਰ ਦਿਤੀ ਅਤੇ ਕੁਝ ਦਿਨਾਂ ਬਾਅਦ ਦੋਸ਼ੀ ਗੁਰਵਿੰਦਰ ਸਿੰਘ (ਸ਼ਾਲੀ) ਪੁਤਰ ਗੁਰਦੇਵ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਕਾਬੂ ਕਰ ਕੇ ਦੋਸ਼ੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਮੌਕੇ ਮੁਖ ਮੁਨਸ਼ੀ ਲਾਭ ਸਿੰਘ, ਕੇਵਲ ਸਿੰਘ, ਕਰਤਾਰ ਸਿੰਘ, ਗੁਰਤੇਜ ਸਿੰਘ, ਕੁਲਵੰਤ ਸਿੰਘ ਅਤੇ ਕਸ਼ਮੀਰ ਸਿੰਘ ਸਾਰੇ ਵਲੰਟੀਅਰ ਹਾਜ਼ਰ ਸਨ।

WRITTEN BY