April 28, 2026 11:59 pm

ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ : ਰਾਸ਼ਟਰਪਤੀ

image ਨਵੀਂ ਦਿੱਲੀ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-65ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ  ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਹੈ ਕਿ ਉਹ ਆਪਣੀਆਂ ਹਥਿਆਰਬੰਦ ਸੈਨਾਵਾਂ, ਨੀਮ ਫੌਜੀ ਬੱਲਾਂ ਅਤੇ ਅੰਦਰੂਨੀ ਸੁਰੱਖਿਆ ਬੱਲਾਂ ਦੇ ਮੈਂਬਰਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਭਾਰਤੀ ਗਣਤੰਤਰ ਦਿਵਸ ਦਾ ਸਨਮਾਨ ਕਰਦਾ ਹੈ। 64 ਵਰ੍ਹੇ ਪਹਿਲਾਂ ਇਸੇ ਹੀ ਦਿਨ ਅਸੀਂ ਭਾਰਤ ਦੇ ਲੋਕਾਂ ਨੇ ਆਦਰਸ਼ ਅਤੇ ਦਲੇਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਨਾਗਰਿਕਾਂ ਨੂੰ ਨਿਆਂ, ਆਜ਼ਾਦੀ ਅਤੇ ਬਰਾਬਰੀ ਦੇਣ ਲਈ ਆਪਣੇ ਨੂੰ ਇੱਕ ਮੁਕੰਮਲ ਪ੍ਰਭੁਤਾ ਵਾਲਾ ਲੋਕਰਾਜੀ ਗਣਰਾਜ ਸੌਂਪਿਆਂ ਸੀ। ਅਸੀਂ ਸਾਰੇ ਨਾਗਰਿਕਾਂ ਵਿਚਾਲੇ ਭਾਈਚਾਰਾ, ਮਨੁੱਖੀ ਵੱਕਾਰ ਅਤੇ ਰਾਸ਼ਟਰ ਦੀ ਏਕਤਾ ਨੂੰ ਹੱਲਾਂਸ਼ੇਰੀ ਦੇਣ ਦਾ ਕੰਮ ਆਪਣੇ ਹੱਥ ਵਿੱਚ ਲਿਆ ਸੀ। ਇਹ ਆਦਰਸ਼ ਆਧੁਨਿਕ ਭਾਰਤੀ ਰਾਸ਼ਟਰ ਦੇ ਮਾਰਗ ਦਰਸ਼ਕ ਬਣੇ।  ਅਮਨ ਵੱਲ ਅਤੇ ਸਦੀਆਂ ਦੇ ਬਸਤੀਵਾਦੀ ਹਕੂਮਤ ਤੋਂ ਉਪਜੀ ਗਰੀਬੀ ਤੋਂ ਨਿਕਲਣ ਲਈ  ਮੁੜ ਨਿਰਮਾਣ ਦੀ ਦਿਸ਼ਾ ਵੱਲ ਲਿਜਾਉਣ ਲਈ ਲੋਕਤੰਤਰ ਸਾਡਾ ਬੇਸ਼ ਕੀਮਤੀ ਰਾਹ ਦਸੇਰਾ ਬਣਿਆ। ਸਾਡੇ ਸੰਵਿਧਾਨ ਦੀਆਂ ਵਿਆਪਕ ਧਰਾਵਾਂ ਹੇਠ ਭਾਰਤ ਇਕ ਖ਼ੂਬਸੂਰਤ , ਜਿਉਂਦੇ ਜਾਗਦੇ ਅਤੇ ਕਦੇ ਕਦਾਰ ਰੌਲੇ-ਰਪੇ ਵਾਲੇ ਲੋਕਰਾਜ ਵਜੋ ਵਿਕਸਿਤ ਹੋ ਚੁੱਕਾ ਹੈ।  ਸਾਡੇ ਲਈ ਲੋਕਤੰਤਰ ਕੋਈ ਸੌਗਾਤ ਨਹੀਂ ਹੈ ਸਗੋਂ  ਹਰ ਇਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ , ਜਿਹੜੇ ਸੱਤਾ ਵਿੱਚ ਹਨ ਉਹਨਾਂ ਲਈ ਲੋਕਤੰਤਰ ਇੱਕ ਮੁਕੱਦਸ ਭਰੋਸਾ ਹੈ,  ਜਿਹੜੇ ਇਸ ਭਰੋਸੇ ਨੂੰ ਤੋੜਦੇ ਹਨ, ਉਹ ਰਾਸ਼ਟਰ ਦੀ ਬੇਅਦਬੀ ਕਰਦੇ ਹਨ।
ਭਾਵੇਂ ਕੁਝ ਨਿਰਾਸ਼ਾਵਾਦੀਆਂ ਵੱਲੋਂ ਲੋਕਤੰਤਰ ਲਈ ਸਾਡੀ ਵਚਨਬੱਧਤਾ ਦਾ ਮਜ਼ਾਕ ਉਡਾਇਆ ਜਾਂਦਾ ਹੈ , ਪਰ ਜਨਤਾ ਨੇ ਕਦੇ ਵੀ ਸਾਡੇ ਲੋਕਤੰਤਰ ਨਾਲ ਧੋਖਾ ਨਹੀਂ ਕੀਤਾ, ਜੇ ਕਿਤੇ ਕੋਈ ਖਾਮੀਆਂ ਨਜ਼ਰ ਆਉਂਦੀਆਂ ਨੇ ਤਾਂ ਇਹ ਉਨ੍ਹਾਂ ਦੇ ਕਾਰਨਾਮੇ ਹਨ, ਜਿਨ੍ਹਾਂ ਨੇ ਸੱਤਾ ਨੂੰ ਲਾਲਚ ਪੂਰਾ ਕਰਨ ਦਾ ਇੱਕ ਜ਼ਰੀਆ ਬਣਾ ਲਿਆ ਹੈ, ਜਦ ਅਸੀਂ ਦੇਖਦੇ ਹਾਂ ਕਿ ਸਾਡੀਆਂ ਲੋਕਰਾਜੀ ਸੰਸਥਾਵਾਂ ਨੂੰ ਆਤਮ ਤ੍ਰਿਪਤੀ ਅਤੇ ਅਯੋਗ ਵਰਤਾਰੇ ਨਾਲ ਕਮਜ਼ੋਰ ਕੀਤਾ ਜਾ ਰਿਹਾ ਹੈ, ਤਾਂ ਸਾਨੂੰ ਗੁੱਸਾ ਆਉਂਦਾ ਹੈ ਜੋ ਸੁਭਾਵਿਕ ਹੈ, ਜੇਕਰ ਸਾਨੂੰ ਕਦੇ ਸੜਕਾਂ ਤੇ ਹਤਾਸ਼ਾ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇਸ ਦਾ ਕਾਰਨ ਹੈ ਕਿ ਲੋਕ ਮਹਿਸੂਸ ਕਰਦੇ ਹਨ ਕਿ ਮੁਕਦੱਸ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ।   
ਭ੍ਰਿਸ਼ਟਾਚਾਰ ਅਜਿਹਾ ਕੈਂਸਰ ਹੈ, ਜੋ ਲੋਕਤੰਤਰ ਨੂੰ ਖੌਰਾ ਲਗਾ ਰਿਹਾ ਹੈ ਅਤੇ ਸਾਡੇ ਰਾਸ਼ਟਰ ਦੀਆਂ ਜੜ੍ਹਾਂ ਨੂੰ ਖੋਖਲਾ ਕਰਦਾ ਹੈ, ਜੇਕਰ ਭਾਰਤੀ ਗੁੱਸੇ ਵਿੱਚ ਹਨ, ਤਾਂ ਇਸ ਦਾ ਕਾਰਨ ਹੈ ਕਿ ਉਹ ਭ੍ਰਿਸ਼ਟਾਚਾਰ ਅਤੇ ਕੌਮੀ ਸੌਮਿਆਂ ਦੀ ਬਰਬਾਦੀ ਨੂੰ ਵੇਖ ਰਹੇ ਹਨ, ਜੇ ਸਰਕਾਰਾਂ ਇਨ੍ਹਾਂ ਖਾਮੀਆਂ ਨੂੰ ਦੂਰ ਨਹੀਂ ਕਰਦੀਆਂ ਤਾਂ ਮਤਦਾਤਾ ਸਰਕਾਰਾਂ ਨੂੁੰ ਚੱਲਦਾ ਕਰ ਦੇਣਗੇ।
ਇਸੇ ਤਰ੍ਹਾਂ ਜਨਤਕ ਜੀਵਨ ਵਿੱਚ ਪੱਖੰਡ ਦਾ ਵਧਣਾ ਵੀ ਖ਼ਤਰਨਾਕ ਹੈ। ਚੋਣਾਂ ਕਿਸੇ ਮਨੁੱਖ ਦੇ ਭਰਮ ਭੁਲੇਖਿਆਂ ਨੂੰ ਅਜ਼ਮਾਉਣ ਦੀ ਇਜ਼ਾਜਤ ਨਹੀਂ ਦਿੰਦੀਆਂ, ਜਿਹੜੇ ਲੋਕ ਵੋਟਰਾਂ ਦਾ ਭਰੋਸਾ ਚਾਹੁੰਦੇ ਨੇ, ਉਨ੍ਹਾਂ ਨੂੰ ਸਿਰਫ਼ ਉਹੀ ਵਾਅਦਾ ਕਰਨਾ ਚਾਹੀਦਾ ਹੈ, ਜਿਸ ਨੂੰ ਨਿਭਾਉਣਾ ਸੰਭਵ ਹੋਵੇ।  ਸਰਕਾਰ ਕੋਈ ਪਰਉਪਕਾਰੀ ਅਦਾਰਾ ਨਹੀਂ ਹੈ ਲੋਕਾਂ ਦੀ ਮਨਚਾਹੀ ਅਰਾਜਕਤਾ ਸ਼ਾਸਨ ਦਾ ਬਦਲ ਨਹੀਂ ਹੋ ਸਕਦੀ। ਝੂਠੇ ਵਾਅਦਿਆਂ ਦਾ ਨਤੀਜਾ ਮੋਹ ਭੰਗ ਵਿੱਚ ਹੈ, ਜਿਸ ਨਾਲ ਗੁੱਸਾ ਭੜਕਦਾ ਹੈ, ਤੇ ਇਸ ਗੁੱਸੇ ਦਾ ਇੱਕ ਸੁਭਾਵਿਕ ਨਿਸ਼ਾਨਾ ਹੁੰਦਾ ਹੈ ਸੱਤਾਧਾਰੀ ਵਰਗ।
ਇਹ ਕਰੋਧ ਸਿਰਫ਼ ਉਦੋ ਸ਼ਾਂਤ ਹੋਵੇਗਾ ਜਦ ਸਰਕਾਰਾਂ ਉਹ ਨਤੀਜੇ ਦੇਣ ਲੱਗਣਗੀਆਂ, ਜਿਨ੍ਹਾਂ ਲਈ ਉਹਨਾਂ ਨੂੰ ਚੁਣਿਆ ਗਿਆ ਸੀ। ਮਤਲਬ ਸਮਾਜਿਕ ਤੇ ਆਰਥਿਕ ਵਿਕਾਸ ਉਹ ਵੀ ਕੱਛੂ ਦੀ ਚਾਲ ’ਤੇ ਨਹੀਂ ਸਗੋਂ ਘੁੜ ਦੌੜ ਵਾਲੇ ਘੋੜੇ ਦੀ ਰਫ਼ਤਾਰ ਨਾਲ। ਮਹੱਤਵ ਆਕਾਂਖੀ ਭਾਰਤੀ ਯੁਵਾ ਆਪਣੇ ਭਵਿੱਖ ਨਾਲ ਵਿਸ਼ਵਾਸਘਾਤ ਨੂੰ ਮੁਆਫ਼ ਨਹੀਂ ਕਰਨਗੇ, ਜਿਹੜੇ ਲੋਕ ਸੱਤਾ ਵਿੱਚ ਹਨ, ਉਹਨਾਂ ਨੂੰ ਆਪਣੇ ਅਤੇ ਲੋਕਾਂ ਵਿਚਾਲੇ ਭਰੋਸੇ ਦੀ ਕਮੀ ਨੂੰ ਦੂਰ ਕਰਨਾ ਪਵੇਗਾ ਤੇ ਜਿਹੜੇ ਲੋਕ ਸਿਆਸਤ ਵਿੱਚ ਹਨ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਇਕ ਚੋਣ ਦੇ ਨਾਲ ਇਕ ਚੇਤਾਵਨੀ ਵੀ ਜੁੜੀ ਹੁੰਦੀ ਹੈ : ਨਤੀਜੇ ਦੇਵੋ ਜਾਂ ਫਿਰ ਬਾਹਰ ਹੋ ਜਾਵੋ।
ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ਵਿੱਚ ਭਾਰਤ ਵਿਸ਼ਵ ਦੇ ਇੱਕ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਣ ਵਾਲੇ ਅਰਥਚਾਰੇ ਦੇ ਰੂਪ ਵਿੱਚ ਉਭਰਿਆਂ ਹੈ। ਸਾਡੇ ਅਰਥਚਾਰੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਆਈ ਮੰਦੀ ਥੋੜੀ ਚਿੰਤਾਂ ਦੀ ਗੱਲ ਹੋ ਸਕਦੀ ਹੈ, ਪਰ ਨਿਰਾਸ਼ਾਂ ਦੀ ਹਰਗਿਜ਼ ਨਹੀਂ। ਮੁੜ ਸੁਰਜੀਤੀ ਦੀਆਂ ਹਰੀਆਂ ਕਰੂੰਬਲਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਖੇਤੀ ਵਿਕਾਸ ਦਰ ਵੱਧ ਕੇ 3.6 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ ਅਤੇ ਸਾਡਾ ਪੇਂਡੂ ਅਰਥਚਾਰਾ ਚੜ੍ਹਦੀਆਂ ਕਲਾਂ ਵਿੱਚ ਹੈ।
ਸਾਲ 2014 ਸਾਡੇ ਇਤਿਹਾਸ ਵਿੱਚ ਇਕ ਚੁਣੌਤੀ ਵਾਲਾ ਪਲ ਹੈ। ਸਾਨੂੰ ਰਾਸ਼ਟਰੀ ਉਦੇਸ਼ ਅਤੇ ਦੇਸ਼ ਭਗਤੀ ਦੇ ਉਸ ਜਜ਼ਬੇ ਨੂੰ ਫਿਰ ਤੋਂ ਜਗਾਉਣ ਦੀ ਲੋੜ ਹੈ , ਜੋ ਦੇਸ਼ ਨੂੰ ਖਾਈ ਚੋਂ ਬਾਹਰ ਕੱਢ ਕੇ ਉ¤ਪਰ ਮੁੱੜ ਖ਼ੁਸ਼ਹਾਲੀ ਦੇ ਰਾਹ ਤੇ ਤੋਰ ਦੇਵੇ।
ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਭਾਰਤ ਨੂੰ ਸਥਿਰ ਸਰਕਾਰ ਨਹੀਂ ਮਿਲਦੀ ਤਾਂ ਇਹ ਮੌਕਾ ਨਹੀਂ ਆ ਸਕੇਗਾ। ਇਸ ਸਾਲ ਅਸੀਂ ਆਪਣੀ ਲੋਕ ਸਭਾ ਦੀਆਂ 16ਵੀਆਂ ਆਮ ਚੋਣਾਂ ਨੂੰ ਵੇਖਾਂਗੇ। ਇੱਕ ਤਿੜੀ ਹੋਈ ਸਰਕਾਰ ਜਿਹੜੀ ਮਨਮੌਜੀ ਮੌਕਾਪ੍ਰਸਤਾਂ ’ਤੇ ਨਿਰਭਰ ਹੋਵੇ, ਹਮੇਸ਼ਾ ਇੱਕ ਨਿਰਾਸ਼ ਕਰਨ ਵਾਲੀ ਘਟਨਾ ਹੁੰਦੀ ਹੈ। ਜੇ 2014 ਵਿੱਚ ਅਜਿਹਾ ਹੁੰਦਾ ਹੈ ਤਾਂ ਇਹ ਵਿਨਾਸ਼ਕਾਰੀ ਹੋ ਸਕਦਾ ਹੈ। ਸਾਡੇ ਸਾਰਿਆਂ ਵਿੱਚੋਂ ਹਰ ਇਕ ਮੱਤਦਾਤਾ ਹੈ। ਸਾਡੇ ਸਾਰਿਆਂ ਉ¤ਪਰ ਇੱਕ ਭਾਰੀ ਜ਼ਿੰਮੇਵਾਰੀ ਹੈ ਅਸੀਂ ਭਾਰਤ ਨੂੰ ਨਿਰਾਸ਼ ਨਹੀਂ ਕਰ ਸਕਦੇ ਹੁਣ ਸਮਾਂ  ਹੈ  ਆਤਮਮੰਥਨ ਅਤੇ ਕੁਝ ਕਰ ਗੁਜ਼ਰਨ ਦਾ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀਆਂ ਔਕੜਾਂ ਦੇ ਹੱਲ ਖੁੱਦ ਲਭਣੇ ਚਾਹੀਦੇ ਹਨ। ਸਾਨੂੰ ਹਰ ਤਰ੍ਹਾਂ ਦੇ ਗਿਆਨ ਦਾ ਸੁਆਗਤ ਕਰਨਾ ਚਾਹੀਦਾ ਹੈ, ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਆਪਣੇ ਦੇਸ਼ ਨੂੰ ਗਹਿਰੀ ਦਲਦਲ ਵਿੱਚ ਭੱਟਕਣ ਲਈ ਛੱਡਣ ਦੇ ਬਰਾਬਰ ਹੋਵੇਗਾ, ਪਰ ਸਾਨੂੰ ਸੋਚਰਹਿਤ ਨਕਲ ਦਾ ਅਸਾਨ ਬਦਲ ਨਹੀਂ ਅਪਨਾਉਣਾ ਚਾਹੀਦਾ, ਕਿਉਂਕਿ ਇਸ ਨਾਲ ਅਸੀਂ ਭਟਕ ਜਾਵਾਂਗੇ।
ਉਨ੍ਹਾਂ ਕਿਹਾ ਕਿ ਸਿੱਖਿਆ ਭਾਰਤੀ ਤਜ਼ਰਬੇ ਦਾ ਇੱਕ ਅਨਿਖੱੜਵਾਂ ਹਿੱਸਾ ਰਹੀ ਹੈ ਮੈਂ ਸਿਰਫ਼ ਤਕਸ਼ਸ਼ਿਲਾ ਜਾਂ ਨਾ¦ਦਾ ਵਰਗੀਆਂ ਪੁਰਾਤਨ ਮੁਹਾਰਤ ਵਾਲੀਆਂ ਸੰਸਥਾਵਾਂ ਦੇ ਬਾਰੇ ਵਿੱਚ ਹੀ ਨਹੀਂ ਸਗੋਂ 17ਵੀਂ ਅਤੇ 18ਵੀਂ ਸਦੀ ਦੀ ਗੱਲ ਕਰ ਰਿਹਾ ਹਾਂ ਅੱਜ ਸਾਡੇ ਉਚ ਸਿੱਖਿਆ ਦੇ ਢਾਂਚੇ ਵਿੱਚ 650 ਤੋਂ ਵਧੇਰੇ ਯੂਨੀਵਰਸਿਟੀਆਂ ਅਤੇ 33 ਹਜ਼ਾਰ ਤੋਂ ਵੱਧ ਕਾਲਜ ਹਨ। ਹੁਣ ਸਾਡਾ ਧਿਆਨ ਸਿੱਖਿਆ ਦੇ ਮਿਆਰ ਵੱਲ ਹੋਣਾ ਚਾਹੀਦਾ ਹੈ ਅਸੀਂ ਸਿੱਖਿਆ ਵਿੱਚ ਵਿਸ਼ਵ ਦੀ ਅਗਵਾਈ ਕਰ ਸਕਦੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਜਦ ਇਹ ਦਾਅਵਾ ਕਰਦਾ ਹਾਂ ਕਿ ਭਾਰਤ ਵਿਸ਼ਵ ਲਈ ਇੱਕ ਮਿਸਾਲ ਬਣ ਸਕਦਾ ਹੈ ਕਿ ਮੈਂ ਕੋਈ ਡਫਲੀ ਨਹੀਂ ਵਜਾ ਰਿਹਾ ਅਤੇ ਨਾ ਹੀ ਝੂਠੀ ਪ੍ਰਸ਼ੰਸਾ ਕਰ ਰਿਹਾ ਹਾਂ, ਕਿਉਂਕਿ ਜਿਵੇਂ ਕਿ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਅਸਲ ਵਿੱਚ ਮਨੁੱਖੀ ਮਨ ਉਦੋਂ ਹੀ ਬੇਹਤਰ ਢੰਗ ਨਾਲ ਵਿਕਸਿਤ ਹੁੰਦਾ ਹੈ, ਜਦ ਉਹ ਡਰ ਤੋਂ ਮੁਕਤ ਹੋਵੇ,  ਗਿਆਨ ਦੀ ਖੋਜ ਵਿੱਚ ਅਗਿਆਤ ਰਾਹਾਂ ਉ¤ਤੇ ਵਿਚਰਨ ਲਈ ਆਜ਼ਾਦ ਹੋਵੇ ਅਤੇ ਜਦ ਲੋਕਾਂ ਕੋਲ ਹਾਮੀ ਭਰਨ ਅਤੇ ਵਿਰੋਧ ਕਰਨ ਦਾ ਮੁੱਢਲਾ ਅਧਿਕਾਰ ਹੋਵੇ।  
ਇਸ ਤੋਂ ਪਹਿਲਾਂ ਕਿ ਮੈਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਤੁਹਾਨੂੰ ਫਿਰ ਤੋਂ ਸੰਬੋਧਿਤ ਕਰਾਂ, ਨਵੀਂ ਸਰਕਾਰ ਬਣ ਚੁੱਕੀ ਹੋਵੇਗੀ। ਆਉਣ ਵਾਲੀਆਂ ਚੋਣਾਂ ਕੌਣ ਜਿੰਨਾ ਹੈ ਇਹ ਏਨਾ ਮੱਤਵਪੂਰਨ ਨਹੀਂ ਜਿੰਨਾ ਇਹ ਹੈ ਕਿ ਜਿਹੜਾ ਵੀ ਜਿੱਤੇ ਉਸ ਵਿੱਚ ਸਥਿਰਤਾ, ਇਮਾਨਦਾਰੀ ਤੇ ਭਾਰਤ ਦੇ ਵਿਕਾਸ ਪ੍ਰਤੀ ਪੱਕੀ ਵਚਨਬੱਧਤਾ ਹੋਵੇ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਅਸਲ ਤਾਕਤ ਉਸ ਦੇ ਗਣਤੰਤਰ ਵਿੱਚ ਉਸ ਦੀ ਵਚਨਬੱਧਤਾ ਦੇ ਹੌਂਸਲੇ ਵਿੱਚ ਉਸ ਦੇ ਸੰਵਿਧਾਨ ਵਿੱਚ ਦੂਰਅੰਦੇਸ਼ੀ ਤੇ ਉਸ ਦੀ ਜਨਤਾ ਦੀ ਦੇਸ਼ ਭਗਤੀ ਵਿੱਚ ਵਸਦੀ ਹੈ। 1950 ਵਿੱਚ ਸਾਡਾ ਗਣਤੰਤਰ ਹੋਂਦ ਵਿੱਚ ਆਇਆ ਸੀ।  ਮੈਨੂੰ ਯਕੀਨ ਹੈ ਕਿ ਸਾਲ 2014 ਮੁੜ ਸੁਰਜੀਤੀ ਦਾ ਵਰ੍ਹਾ ਹੋਵੇਗਾ।

Send this to a friend