ਸਰਦੂਲਗੜ੍ਹ, 31 ਜਨਵਰੀ (ਬਲਜੀਤ ਪਾਲ, ਵਿਪਨ ਗੋਇਲ)-ਪੰਜਾਬ ਦੇ ਸਾਬਕਾ ਮੰਤਰੀ ਕ੍ਰਿਪਾਲ ਸਿੰਘ ਮਾਖਾ ਦੇ ਦੋਹਤੇ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਗੁਰਸ਼ਰਨ ਸਿੰਘ ਮਾਖਾ ਨੇ ਅੱਜ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਚੌਧਰੀ ਦੀ ਦੁਕਾਨ ਇੱਕ ਮੀਟਿੰਗ ਬੁਲਾਈ ਗਈ।ਜਿਸ ਵਿੱਚ ਸਮੂਹ ਆੜ੍ਹਤੀਆ ਨੇ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆ ਮਾਖਾ ਨੇ ਕਿਹਾ ਕਿ ਆੜ੍ਹਤੀਏ ਅਤੇ ਕਿਸਾਨ ਦਾ ਨੋਹ-ਮਾਂਸ ਦਾ ਰਿਸ਼ਤਾ ਹੈ।ਉਨ੍ਹਾਂ ਨੇ ਕਿਹਾ ਕਿ ਹਰ ਸਮੇਂ ਆੜ੍ਹਤੀਏ ਦੀ ਜਰੂਰਤ ਪੈਂਦੀ ਹੈ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵੱਲੋਂ ਮੇਰੀ ਹਲਕਾ ਸਰਦੂਲਗੜ੍ਹ ਵਿੱਚ ਡਿਊਟੀ ਲਗਾਈ ਗਈ ਹੈ ਕਿ ਲੋਕਾ ਅਤੇ ਸਰਕਾਰ ਵਿੱਚ ਰਾਬਤਾ ਕਾਇਮ ਕੀਤਾ ਜਾਵੇ ਅਤੇ ਲੋਕਾ ਦੀਆ ਜੋ ਮੁਸ਼ਕਿਲਾਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਲੋਕਾ ਨੂੰ ਜਾਣੂ ਕਰਵਾਇਆ ਜਾਵੇ।ਉਨ੍ਹਾਂ ਨੇ ਆੜਤੀਆਂ ਨੂੰ ਵਿਸ਼ਵਾਸ ਦਿਵਾਇਆ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਸ੍ਰ ਮਾਖਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਮਾਫ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ,ਵਪਾਰੀਆਂ ਅਤੇ ਮਜ਼ਦੂਰਾਂ ਦੇ ਦੁੱਖ ਸਮਝ ਸਕਦੇ ਹਨ।ਇਸ ਮੌਕੇ ਤੇ ਚਰਨਜੀਤ ਸਿੰਘ ਸੰਧੂ, ਆੜ੍ਹਤੀਏ ਐਸੋਸੀਏਸ਼ਨ ਦੇ ਜਰਨਲ ਸਕੱਤਰ ਵਿਕਰਮ ਗਰਗ, ਸੰਜੀਵ ਗੋਠੀ ਪ੍ਰਧਾਨ ਜੈਨ ਸਭਾ ਸਰਦੂਲਗੜ੍ਹ, ਕਸਤੂਰੀ ਲਾਲ ਭੱਠੂ, ਚਰਨਜੀਤ ਸਿੰਘ ਚਹਿਲ,ਪੰਕਜ ਕੁਮਾਰ ਟਾਟਾ,ਆਤਮਾ ਰਾਮ ਮਾਸਟਰ, ਅਨਿਲ ਚੌਧਰੀ, ਜੀਵਨ ਗਰਗ, ਵਿਜੈ ਕੁਮਾਰ ਅਰੋੜਾ, ਗੁਰਬਚਨ ਸਿੰਘ ਘਾਬੜ ਸਾਬਕਾ ਸਰਪੰਚ, ਬੱਬੀ ਸਿੰਘ ਮੈਂਬਰ ਟਰੱਕ ਯੂਨੀਅਨ ਅਤੇ ਛੱਜੂ ਰਾਮ ਆਦਿ ਹਾਜਰ ਸਨ।
ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ : ਮਾਖਾ



