Skip to content
Independent perspectives. Global stories.
BREAKING

ਗੁਰੂ ਰਵੀਦਾਸ ਮਹਾਰਾਜ ਦਾ 641ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

Share this story

ਸ਼੍ਰੀ ਚਮਕੌਰ ਸਾਹਿਬ, 31 ਜਨਵਰੀ (ਅਮਰਜੀਤ ਸਿੰਘ ਕਲਸੀ) -ਨਗਰ ਪੰਚਾਇਤ ਪਿੰਡ ਭੂਰੜੇ ਅਤੇ ਸ਼੍ਰੀ ਚਮਕੌਰ ਸਾਹਿਬ ਵੱਲੋਂ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਹੀ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ਦੇ ਸੰਬੰਧ ਵਿੱਚ ਸ਼੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਲਾਕੇ ਦੀਆ ਸੰਗਤਾ ਦੇ ਸਹਿਯੋਗ ਨਾਲ ਗੁਰੂ ਜੀ ਦੇ ¦ਗਰ ਅਤੁੱਟ ਵਰਤੇ। ਭੋਗ ਉਪਰੰਤ ਬਾਬਾ ਜੋਗਿੰਦਰ ਸਿੰਘ ਜੀ ਸ਼੍ਰੀ ਚਮਕੌਰ ਸਾਹਿਬ ਵਾਲਿਆ ਵੱਲੋਂ ਦੀਵਾਨ ਸਜਾਏ ਗਏ। ਇਸ ਮੌਕੇ ਪਹੁੰਚੀਆ ਇਲਾਕੇ ਦੀਆ ਸੰਗਤਾ ਨੂੰ ਸੰਬੋਧਨ ਕਰਦਿਆ ਬਾਬਾ ਜੋਗਿੰਦਰ ਸਿੰਘ ਜੀ ਨੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸੰਮਤ 1433 ਬ੍ਰਿਕਮੀ ਮਾਘ ਦੀ ਪੁੰਨਿਆ ਨੂੰ ਸੀਰ ਗੋਵਰਧਨਪੁਰ, ਬਨਾਰਸ ਉੱਤਰ ਪ੍ਰਦੇਸ਼ ਵਿਖੇ ਮਾਤਾ ਕਲਸਾ ਦੇਵੀ ਜੀ ਅਤੇ ਪਿਤਾ ਸੰਤੋਖ ਦਾਸ ਜੀ ਦੇ ਘਰ ਹੋਇਆ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਸਾਂਝੀਵਾਲਤਾ ਦਾ ਸੁਨੇਹਾ ਵੀ ਦਿੰਦੀ ਹੈ। ਸਾਨੂੰ ਸਭ ਨੂੰ ਜਾਤ-ਪਾਤ,ਵਹਿਮਾਂ-ਭਰਮਾ ਆਦਿ ਸਮਾਜਿਕ ਬੁਰਾਈਆ ਤੋ ਉਪਰ ੳੁੱਠਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਨੰਦਮਈ ਜੀਵਨ ਵਤੀਤ ਕਰਨਾ ਚਾਹੀਦਾ ਹੈ। ਇਸ ਮੋਕੇ ਪ੍ਰਧਾਨ ਪਿਆਰਾ ਸਿੰਘ ਭੂਰੜੇ,ਅਜਮੇਰ ਸਿੰਘ, ਨੌਰੀਆ ਸਿੰਘ, ਮਲਾਗ ਸਿੰਘ, ਨਾਰੰਗ ਸਿੰਘ, ਦਰਸ਼ਨ ਸਿੰਘ, ਨਿੱਕੂ ਸਿੰਘ ,ਬਾਬਾ ਦਰਸ਼ਨ ਸਿੰਘ ਜੀ ਆਦਿ ਕਮੇਟੀ ਮੈਬਰ ਹਾਜ਼ਰ ਸਨ।

WRITTEN BY