Skip to content
Independent perspectives. Global stories.
BREAKING

ਭਾਈ ਘਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਲੋੜਵੰਦ ਮਰੀਜ਼ਾਂ ਦੀ ਆਰਥਿਕ ਮਦਦ

Share this story

ਫਰੀਦਕੋਟ, 31 ਜਨਵਰੀ (ਗੁਰਜੀਤ ਰੋਮਾਣਾ)-ਭਾਈ ਘਨ੍ਹਈਆ ਕੈਸਰ ਰੋਕੋ ਸੇਵਾ ਸੁਸਾਇਟੀ ਵਲੋ ਅਗ ਨਾਲ ਮਚੇ ਦੋ ਲੋੜਵੰਦ ਮਰੀਜਾਂ ਪੀਰੂ ਰਾਮ ਵਾਸੀ ਭਗਤਾ ਭਾਈ (ਬਠਿੰਡਾ) ਜੋ ਸਟੋਪ ਫਟਣ ਕਾਰਨ ਅਤੇ ਸੁਖਪਰੀਤ ਕੌਰ ਵਾਸੀ ਪਿੰਡ ਸਿਧਾਣਾ ਨੇੜੇ ਰਾਮਪੁਰਾ ਫੂਲ ਜੋ ਹੀਟਰ ਤੋਂ ਅਗ ਲਗਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਹਨ,ਦੇ ਇਲਾਜ ਲਈ ਦਸ ਹਜਾਰ ਰੁਪੈ ਦੀ ਰਾਸ਼ੀ ਮਰੀਜਾਂ ਨੂੰ ਪ?ਧਾਨ ਗਰਪਰੀਤ ਸਿੰਘ ਚੰਦਬਾਜਾ ਵਲੋਂ ਸੌਪੀਂ ਗਈ। ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਦੇ ਪ੍ਰੋਜੈਕਟ ਇੰਚਾਰਜ ਸ਼ਿਵਜੀਤ ਸਿੰਘ ਅਤੇ ਮਨਪਰੀਤ ਸਿੰਘ ਧਾਲੀਵਾਲ ਨੇ ਦਸਿਆ ਕਿ ਉਪਰੋਕਤ ਮਰੀਜਾਂ ਦੀ ਮਦਦ ਲਈ ਰਾਸ਼ੀ ਦੀ ਸੇਵਾਪੰਥ ਖਾਲਸਾ ਸੇਵਾ ਸੁਸਾਇਟੀ ਆਸਟਰੇਲੀਆ ਦੇ ਝਿਰਮਲ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਕਿਸ਼ੋਰੀ ਲਾਲ ਪਪੂ ਅਤੇ ਰਾਜਪਾਲ ਸਿੰਘ ਵੀ ਹਾਜਰ ਸਨ।

WRITTEN BY