ਅੰਮ੍ਰਿਤਸਰ, 31 ਜਨਵਰੀ (ਦਲਬੀਰ ਸਿੰਘ ਗੁਮਾਨਪੁਰਾ)-ਮਹਾਪੁਰਸ ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਸਮਾਚਾਰ ਅਨੁਸਾਰ ਅਮਰ ਸਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਲਾਨਾ ਜ਼ੋੜ ਮੇਲਾ ਪਿੰਡ ਮੋਦੇ ਧੋਨਏ ਨਜ਼ਦੀਕ ਅਟਾਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਸੀ।ਕਾਰ-ਸੇਵਾ ਦੇ ਮਹਾਪੁਰਸ਼ ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਪ੍ਰਬੰਧਕ ਕਾਰ-ਸੇਵਾ ਕਿਲ੍ਹਾ ਅੰਨਦਗੜ੍ਹ ਸਾਹਿਬ ਵਾਲਿਆ ਦੇ ਉਚੇ-ਸੁੱਚੇ ਪ੍ਰਬੰਧ ਦੀ ਦੇਖਰੇਖ ਹੇਠ ਨਗਰ ਨਿਵਾਸੀ ਤੇ ਸਮੂਹ ਇਲਾਕਾ ਨਿਵਾਸੀਆ ਦੇ ਸੰਜੋਗ ਨਾਲ ਮਨਾਇਆ ਜਾਦਾ ਹੈ।ਇਸ ਤੋ ਇਲਾਵਾ ਬਾਬਾ ਜੀ ਨੇ ਕਿਹਾ ਕਿ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਜ਼ੋ ਹਰ ਸਾਲ ਸਲਾਨਾ ਜ਼ੋੜ ਮੇਲਾ ਮਨਾਇਆ ਜਾਦਾ ਹੈ।ਉੁਸ ਤੋ ਪਹਿਲਾ ਧੰਨ ਧੰਨ ਸ੍ਰੀ ਗੁਰੂ ਗ੍ਹੰਥ ਸਾਹਿਬ ਜੀ ਦੇ ਲੜੀ ਵਾਰ 14 ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਦੇ ਹਨ।ਜੋ ਅਖੰਡ ਪਾਠਾ ਲੜੀ ਵਾਰ 28 ਜਨਵਰੀ ਆਰੰਭ ਕੀਤੇ ਜਾਦੇ ਹਨ 30 ਜਨਵਰੀ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਦੇ ਹਨ।ਇਸ ਉਪਰੰਤ ਸਮੂਹ ਸੰਗਤਾ ਲਈ ਖੁੱਲ੍ਹੇ ਪੰਡਾਲ ਵੀ ਸਜਾਏ ਜਾਦੇ ਹਨ।ਖੁੱਲ੍ਹੇ ਪਡਾਲਾ ਵਿੱਚ ਆਈਆ ਸਮੂਹ ਸੰਗਤਾਂ ਨੂੰ ਨਿਹਾਲ ਕਰਨ ਲਈ ਭਾਈ ਜ਼ਸਵੰਤ ਸਿੰਘ ਨੇ ਬਾਬਾ ਜੀ ਦੇ ਜੀਵਨ ਬਾਰੇ ਕਥਾ ਸੁਣਾ ਕੇ ਰੋਸ਼ਨੀ ਪਾ ਕੇ ਉਹਨਾ ਦੇ ਜੀਵਨ ਪ੍ਰਤੀ ਜਾਣੂ ਕਰਵਾਇਆ ਗਿਆ ਸੀ।ਇਸ ਤੋ ਇਲਾਵਾ ਢਾਢੀ ਜਥੇ ਦੇ ਭਾਈ ਕੁਲਵੰਤ ਸਿੰਘ ਪੰਡੌਰੀ ਭਾਈ ਲਖਬੀਰ ਸਿੰਘ ਕੋਮਲ ਭਾਈ ਗੁਰਭੇਲ ਸਿੰਘ ਚੁਵਿੰਡਾ ਤੇ ਕਵੀਸਰ ਬਲਵਿੰਦਰ ਸਿੰਘ ਬਹਿਲਾ ਕਵੀਸਰ ਨਿਸਾਨ ਸਿੰਘ ਝਾਬਲ ਵੱਲੋ ਗੁਰੂ ਸਾਹਿਬ ਦੇ ਇਤਿਹਾਸ ਤੇ ਗੁਰੂ ਸਾਹਿਬ ਜੀ ਦਾ ਕੀਰਤਨ ਸੁਣਾ ਕੇ ਸਮੂਹ ਸੰਗਤਾ ਨੂੰ ਨਿਹਾਲ ਕੀਤਾ ਗਿਆ ਸੀ।ਇਸ ਤੋ ਇਲਾਵਾ ਗੁਰੂ ਸਾਹਿਬ ਜੀ ਦਾ ਗੁਰੂ ਘਰ ਵਿਖੇ ਆਈਆ ਸਮੂਹ ਸੰਗਤਾ ਨੂੰ ਅਟੁੱਟ ਲੰਗਰ ਪ੍ਰਸਾਦਿ ਵਰਤਾਇਆ ਤੇ ਛਕਾਇਆ ਗਿਆ ਸੀ।ਇਸ ਮੌਕੇ ਤੇ ਕਾਰ-ਸੇਵਾ ਦੇ ਜਥੇਦਾਰ ਸੁੱਚਾ ਸਿੰਘ, ਜਥੇਦਾਰ ਬਾਬਾ ਸੁਬੇਗ ਸਿੰਘ, ਜਥੇਦਾਰ ਬਾਬਾ ਬਲਦੇਵ ਸਿੰਘ, ਜਥੇਦਾਰ ਬਾਬਾ ਅਮਰੀਕ ਸਿੰਘ, ਜਥੇਦਾਰ ਬਾਬਾ ਦਾਰਾ ਸਿੰਘ, ਜਥੇਦਾਰ ਬਾਬਾ ਬਹਾਦਰ ਸਿੰਘ, ਗੁਰੂ ਘਰ ਦੇ ਸੇਵਾਦਾਰ ਸੰਤ ਬਾਬਾ ਸਤਨਾਮ ਸਿੰਘ, ਸੇਵਾਦਾਰ ਮੁਖਤਿਆਰ ਸਿੰਘ ਗਿੱਲ ਤੋ ਇਲਾਵਾ ਕਾਰ ਸੇਵਾ ਦੇ ਸੰਤ ਮਹਾਪੁਰਸ਼ ਸਾਮਿਲ ਸਨ।
ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ



