ਦਿੜ੍ਹਬਾ ਮੰਡੀ, 31 ਜਨਵਰੀ (ਸਤਪਾਲ ਖਡਿਆਲ)- ਨੇੜਲੇ ਪਿੰਡ ਖਨਾਲ ਕਲਾ ਵਿਖੇ ਭਾਈ ਘਨੱਈਆ ਜੀ ਸਮਾਜ ਸੇਵੀ ਸੰਸਥਾ ਵਲੋਂ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਹਿਲਾਂ ਨੈਸ਼ਨਲ ਸਟਾਈਲ ਕਬੱਡੀ ਦਾ ਟੂਰਨਾਮੈਂਟ ਕਰਵਾਇਆ ।ਜਿਸ ਵਿੱਚ 35 ਟੀਮਾ ਨੇ ਭਾਗ ਲਿਆ । ਇਹ ਟੂਰਨਾਮੈਂਟ ਗੁਰਦੁਆਰਾ ਦੁੱਖ ਭੰਜਨ ਸਾਹਿਬ ਦੀਆਂ ਗਰਾਂਉਂਡਾ ਚ ਕਰਵਾਇਆ ਗਿਆ ।ਇਸ ਮੌਕੇ ਖਿਡਾਰੀਆਂ ਦੀ ਹੌਸ਼ਲਾ ਅਫਜਾਈ ਕਰਨ ਲਈ ਮਨਜੀਤ ਸਿੰਘ ਬਰਾੜ ਐਸਪੀ ਸੰਗਰੂਰ ਤੇ ਜੈਪਾਲ ਸਿੰਘ ਐਡਵੋਕੇਟ ਵੀ ਪਹੁੰਚੇ ।ਇਹ ਜਾਣਕਾਰੀ ਕੁਲਦੀਪ ਸਿੰਘ ਮਹੰਤ ਤੇ ਰਾਜਿੰਦਰ ਸਿੰਘ ਬੱਬਲੀ ਨੇ ਪ੍ਰੈਸ ਨਾਲ ਸਾਂਝੀ ਕਰਦਿਆ ਦੱਸਿਆ ਕਿ ਇਸ ਮੌਕੇ ਕਰਮਵਾਰ ਦਿੜ੍ਹਬਾ, ਛਾਹੜ, ਖਨਾਲ, ਦਿਆਲਗੜ੍ਹ ਜੇਜੀਆ ਦੀਆਂ ਟੀਮਾਂ ਨੇ ਜਿੱਤ ਦਰਜ ਕੀਤੀਆ । ਇਹਨਾਂ ਮੈਚਾ ਦੀ ਕੁਮੈਂਟਰੀ ਕੁਲਵਿੰਦਰ ਸਿੰਘ ਨਾੜੂ ਨੇ ਕੀਤੀ । ਇਸ ਮੌਕੇ ਪੰਚ ਕਰਨੈਲ ਸਿੰਘ ਨੇ ਖਿਡਾਰੀਆ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿੱਤ ਕੀਤਾ ।ਇਸ ਟੂਰਨਾਮੈਂਟ ਵਿੱਚ ਫੌਜੀ ਭਰਾਵਾਂ ਦਾ ਵੱਡਾ ਸਹਿਯੋਗ ਰਿਹਾ । ਇਸ ਮੌਕੇ ਸੋਨੀ ਬਾਬਾ, ਲਖਬੀਰ ਸਿੰਘ ਲੱਖਾ,ਨਿਰਭੈ ਸਿੰਘ, ਗੋਲੂ ਬਿੰਦਰ ਸਿੰਘ,ਦੀਪੀ ਫੌਜੀ ਆਦਿ ਹਾਜਰ ਸਨ ।
ਕਬੱਡੀ ਨੈਸ਼ਨਲ ਸਟਾਈਲ ਦਾ ਵਜਨੀ ਟੂਰਨਾਮੈਂਟ ਕਰਵਾਇਆ



