ਕਾਦੀਆਂ, 30 ਜਨਵਰੀ (ਅਬਦੁਲ ਸਲਾਮ ਤਾਰੀ)-ਜੋਗਿੰਦਰ ਸਿੰਘ ਮਾਨ ਫੁਟਬਾਲ ਕਲੱਬ ਵੱਲੋ ਆਲ ਓਪਨ ਫੁੱਟਬਾਲ ਟੂਰਨਾਮੈਂਟ ਖਾਲਸਾ ਕਾਲਜ ਅਮ੍ਰਿਤਸਰ ਦੀ ਗ੍ਰਾਉਂਡ ਵਿਚ ਕਰਵਾਈਆ ਗਿਆ। ਜਿਸ ਵਿਚ 16 ਟੀਮਾਂ ਨੇ ਭਾਗ ਲਿਆ। ਫਾਈਨਲ ਮੁਕਾਬਲਾ ਮਾਨ ਫੁੱਟਬਾਲ ਕਲੱਬ ਮਾਨ ਅਤੇ ਕੁਲਜੀਤ ਅਕੈਡਮੀ ਵਿਚਕਾਰ ਹੋਈਆਂ ਅਤੇ ਫਾਇਨਲ ਮਾਨ ਫੁੱਟਬਾਲ ਅਕੈਡਮੀ ਨੇ ਜਿੱਤ ਕੇ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਇਸ ਮੌਕੇ ਅਦਨਾਨ ਅਹਿਮਦ ਕਾਦੀਆਂ ਅਤੇ ਪ੍ਰਭ ਜੇਤੂਸਰਜਾ ਨੂੰ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਬੈਸਟ ਖਿਡਾਰੀ ਵਜੋ ਸਨਮਾਨਿਤ ਕੀਤਾ ਗਿਆ।
ਅਦਨਾਨ ਅਹਿਮਦ ਕਾਦੀਆਂ ਅਤੇ ਪ੍ਰਭ ਜੇਤੂਸਰਜਾ ਫੁੱਟਬਾਲ ਟੂਰਨਾਮੈਂਟ ਦੇ ਬੈਸਟ ਖਿਡਾਰੀ ਚੁਣੇ



