Skip to content
Independent perspectives. Global stories.
BREAKING

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਵਿਖੇ ਪੁਸਤਕ ਮੇਲਾ

Share this story

ਭਵਾਨੀਗੜ੍ਹ, 30 ਜਨਵਰੀ (ਕ੍ਰਿਸ਼ਨ ਗਰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਵਿਖੇ ਅਜ ਪ੍ਰਿੰਸੀਪਲ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਸਤਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੇਵਾ ਮੁਕਤ ਅਧਿਆਪਕ ਸ੍ਰੀ ਅਤਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ, ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਵਿਦਿਆਰਥੀਆਂ ਨੂੰ ਸਾਹਿਤ ਦੀਆਂ ਪੁਸਤਕਾਂ ਪੜ੍ਹਨ, ਆਪਣੀ ਜਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ। ਮੋਬਾਈਲ ਫੋਨਾਂ ਦੀ ਵਧ ਰਹੀ ਵਰਤੋਂ ਤੋਂ ਸੁਚੇਤ ਕਰਦਿਆਂ ਉਨ੍ਹਾਂ ਪਛਮੀ ਸਭਿਆਚਾਰਕ ਵਾਤਾਵਰਨ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਸਕੂਲ ਵਿਚ ਲਗਾਏ ਪੁਸਤਕ ਮੇਲੇ ਵਿਚ ਰੁਚੀ ਦਿਖਾਉਂਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਾਫੀ ਪੁਸਤਕਾਂ ਖਰੀਦੀਆਂ ਅਤੇ ਮੇਲੇ ਦਾ ਲਾਭ ਉਠਾਇਆ।
ਸਕੂਲ ਦੇ ਪ੍ਰਿੰਸੀਪਲ ਜਰਨੈਲ ਸਿੰਘ ਨੇ ਸਾਹਿਤ ਸਬੰਧੀ ਆਪਣੇ ਵਿਚਾਰ ਰਖਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਬਹੁਪਖੀ ਸਖਸੀਅਤ ਦੀ ਉਸਾਰੀ ਲਈ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਹੋਰ ਸਾਹਿਤਿਕ ਪੁਸਤਕਾਂ ਵੀ ਪੜਨੀਆਂ ਜਰੂਰੀ ਹਨ।

WRITTEN BY