ਜਲੰਧਰ, 30 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਦੇ ਫਿਜਿਓਥਰੈਪੀ ਵਿਭਾਗ ਵਲੋਂ, ਹੱਡਿਆਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਅਲਟਰਾ-ਸੋਨੋਮਿਟਰੀ ਤਕਨੀਕ ਰਾਹੀਂ ਮਰੀਜਾਂ ਦੀ ਬੋਨ ਮਿਨਰਲ ਡੈਨਸਟੀ ਜਾਂਚ ਕੀਤੀ ਗਈ।
ਇਸ ਕੈਂਪ ਦਾ ਮੁੱਖ ਉਦੇਸ਼ 40 ਅਤੇ ਇਸ ਤੋਂ ਜਿਆਦਾ ਉਮਰ ਵਾਲੀਆਂ ਔਰਤਾਂ ਵਿਚ ਹੱਡੀਆਂ ਦੀ ਕਮਜ਼ੋਰੀ ਸਟੲੋਪੲਨੳਿ ਅਤੇ ੌਸਟੲੋਪੋਰੋਸਸਿ ਦੀ ਸਕਰੀਨਿੰਗ ਕਰਨਾ ਸੀ। ਜਿਹੜੇ ਮਰੀਜ਼ਾਂ ਦਾ 2.5 ਅਤੇ ਇਸ ਤੋਂ ਜਿਆਦਾ ਪਾਇਆ ਗਿਆ ਉਨ੍ਹਾਂ ਨੂੰ ਕੈਲਸ਼ੀਅਮ ਥਰੈਪੀ ਬਾਰੇ ਦਸਿਆ ਗਿਆ। ਇਸ ਦੇ ਨਾਲ-ਨਾਲ ਖਾਣ ਪੀਣ ਦੇ ਬਾਰੇ ਵੀ ਸਲਾਹ ਦਿੱਤੀ ਗਈ। ਇਸ ਕੈਂਪ ਵਿਚ ਖ਼ਾਲਸਾ ਕਾਲਜ ਦੇ ਆਲੇ ਦੁਆਲੇ ਦੇ ਇਲਾਕੇ ਅਤੇ ਕਾਲਜ ਦੇ ਸਟਾਫ ਮੈਂਬਰਾਂ ਨੇ ਆਪਣੇ ਹੱਡੀਆਂ ਦੀ ਜਾਂਚ ਕਰਾਈ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾਂ ਨੂੰ ਕੈਂਪ ਲਗਾਉਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਔਰਤਾਂ ਵਿਚ ਹੱਡੀਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜ਼ਰੂਰੀ ਹੈ। ਇਸ ਕੈਂਪ ਦੇ ਵਿਚ 100 ਤੋਂ ਵੱਧ ਮਰੀਜਾਂ ਦੀ ਬੋਨ ਡੈਨਸਟੀ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿਚ ਪ੍ਰੋ. ਜਸਰੀਨ ਕੌਰ, ਡੀਨ ਅਕੈਡਮਿਕ ਅਫੈਅਰਜ਼, ਪ੍ਰੋ. ਮਨੋਹਰ ਸਿੰਘ, ਡੀਨ ਐਡਮਨਿਸਟਰੇਸ਼ਨ ਤੋਂ ਇਲਾਵਾ ਫਿਜਿਓਥਰੈਪੀ ਦੇ ਡਾ. ਜਸਵੰਤ ਕੌਰ, ਡਾ. ਪ੍ਰਿੰਆਂਕ ਸ਼ਾਰਦਾ, ਡਾ. ਰੀਚਾ ਸ਼ਰਮਾਂ, ਡਾ. ਕੋਮਲਦੀਪ ਕੌਰ, ਡਾ. ਸੁਖਵਿੰਦਰ, ਡਾ. ਸੋਨੀਆਂ ਅਤੇ ਡਾ. ਰਾਜਬੀਰ ਕੌਰ ਨੇ ਮਿਲ ਕੇ ਇਸ ਕੈਂਪ ਵਿਚ ਆਪਣਾ ਯੋਗਦਾਨ ਦਿੱਤਾ ਅਤੇ ਇਸ ਨੂੰ ਕਾਮਯਾਬ ਬਣਾਇਆ।
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਫਿਜਿਓਥਰੈਪੀ ਵਿਭਾਗ ਵੱਲੋਂ ਹੱਡੀਆਂ ਦੀ ਜਾਂਚ ਦਾ ਕੈਂਪ



