April 28, 2026 11:58 pm

‘ਆਪ’ ਖਿਲਾਫ਼ ਲਿਖਣ ਲਈ ਮੀਡੀਆ ਨੂੰ ਮਿਲਦੇ ਹਨ ਪੈਸੇ : ਕੇਜਰੀਵਾਲ

KEJRIWAL ਨਵੀਂ ਦਿੱਲੀ, 25 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਪੁਲਿਸ ਦੇ ਖਿਲਾਫ਼ ਕਾਰਵਾਈ ਨੂੰ ਲੈ ਕੇ ਦੋ ਦਿਨ ਤੱਕ ਧਰਨੇ ਉ¤ਤੇ ਬੈਠੇ ਦਿੱਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਆਸਾਨੀ ਨਾਲ ਸ਼ਾਂਤ ਬੈਠਣ ਵਾਲੇ ਨਹੀਂ ਹਨ। ਭਾਵੇਂ ਧਰਨੇ ਕਾਰਨ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੀ ਆਲੋਚਨਾ ਹੋ ਰਹੀ ਹੋ, ਪ੍ਰੰਤੂ ਇਸ ਦਾ ਸਮਰਥਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ ਉਹ ਸੰਵਿਧਾਨ ਦੇ ਖਿਲਾਫ਼ ਨਹੀਂ ਹੈ।
ਕੇਜਰੀਵਾਲ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸ਼ਨੀਵਾਰ ਨੂੰ ਆਜੋਜਿਤ ਇੱਕ ਪਰੋਗਰਾਮ ਵਿ¤ਚ ਕਿਹਾ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੈਂ ਜੋ ਕੀਤਾ ਉਹ ਸੰਵਿਧਾਨ  ਦੇ ਖਿਲਾਫ਼ ਸੀ। ਮੈਂ ਸੰਵਿਧਾਨ ਨੂੰ ਦੁਬਾਰਾ ਪੜ੍ਹਿਆ, ਪਰ ਉਸ ਵਿ¤ਚ ਕਿਤੇ ਨਹੀਂ ਲਿਖਿਆ ਸੀ ਕਿ ਕੋਈ ਮੁ¤ਖ ਮੰਤਰੀ ਧਰਨਾ ਨਹੀਂ ਦੇ ਸਕਦਾ। ਉਲਟਾ ਉਨ੍ਹਾਂ ਕਿਹਾ ਕਿ   ਧਰਨੇ ਵਾਲੀ ਥਾਂ ਲਗਾਈ ਧਾਰਾ 144 ਸੰਵਿਧਾਨ ਦੇ ਵਿਰੁੱਧ ਸੀ। ਜੇਕਰ ਜ਼ਰੂਰਤ ਪਈ ਤਾਂ ਦੁਬਾਰਾ ਧਰਨੇ ਉ¤ਤੇ ਬੈਠ ਸਕਦਾ ਹਾਂ।
ਹਾਲਾਂਕਿ, ਮੁ¤ਖ ਮੰਤਰੀ ਨੇ ਸਭ ਤੋਂ ਪਹਿਲਾ ਹਮਲਾ ਮੀਡੀਆ ਉ¤ਤੇ ਬੋਲਿਆ।  ਕੇਜਰੀਵਾਲ ਨੇ ਕਿਹਾ ਕਿ ਮੀਡੀਆ ਨੂੰ ‘ਆਪ’ ਦੇ ਖਿਲਾਫ਼ ਨਕਾਰਾਤਮਕ ਰਿਪੋਰਟਿਗ ਕਰਨ ਲਈ ਪੈਸੇ ਦਿ¤ਤੇ ਜਾਂਦੇ ਹਨ। ਆਪਣੀ ਇਸ ਗ¤ਲ ਨੂੰ ਸਾਬਤ ਕਰਨ ਲਈ ਕੇਜਰੀਵਾਲ ਨੇ ਕਿਹਾ ਕਿ ਇ¤ਕ ਪੱਤਰਕਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਨ੍ਹਾਂ ਦਾ ਬਾਸ ਉਸ ਨੂੰ ਤੁਹਾਡੇ ਖਿਲਾਫ਼ ਖਬਰ ਬਣਾਉਣ ਲਈ ਕਹਿ ਰਿਹਾ ਹੈ । ਸੰਪਾਦਕ ਨੇ ਖ਼ਬਰ ਲਈ ਲੋਕਾਂ ਵਲੋਂ ਗ¤ਲ ਕੀਤੀ, ਪ੍ਰੰਤੂ ਉਸ ਨੂੰ ਇ¤ਕ ਵੀ ਵਿਅਕਤੀ ਨਹੀਂ ਮਿਲਿਆ, ਜੋ ‘ਆਪ’ ਲਈ ਕੁ¤ਝ ਨਕਾਰਾਤਮਕ ਬੋਲਿਆ ਹੋਵੇ।

Send this to a friend