Skip to content
Independent perspectives. Global stories.
BREAKING

ਗੁਲਜਾਰ ਸਿੰਘ ਨਗਰ ਪੰਚਾਇਤ ਬਾਲਿਆਂਵਾਲੀ ਦੇ ਮੀਤ ਪ੍ਰਧਾਨ ਬਣੇ

Share this story

ਰਾਮਪੁਰਾ ਫੂਲ, 29 ਜਨਵਰੀ (ਗਿੱਲ)-ਅੱਜ ਨਗਰ ਪੰਚਾਇਤ ਬਾਲਿਆਂਵਾਲੀ ਦੇ ਮੀਤ ਪ੍ਰਧਾਨ ਦੀ ਚੋਣ ਆਰ.ਓ. ਤਹਿਸੀਲਦਾਰ ਸਰੋਜ ਰਾਣੀ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿਚ ਪ੍ਰਧਾਨ ਸੁਖਪਾਲ ਸਿੰਘ ਹੈਪੀ ਅਤੇ ਵਿਰੋਧੀ ਗੁੱਟ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ। ਜਿਕਰਯੋਗ ਹੈ ਕਿ ਕੁੱਲ 11 ਕੌਂਸਲਰਾਂ ਵਿਚੋਂ ਮੀਤ ਪ੍ਰਧਾਨ ਬਣਨ ਲਈ 6 ਵੋਟਾਂ ਦੀ ਜਰੂਰਤ ਸੀ ਜਦ ਕਿ ਹਲਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਵੋਟਿੰਗ ਪ੍ਰਕਿਰਿਆ ‘ਚ ਹਿੱਸਾ ਨਹੀਂ ਲਿਆ। ਪ੍ਰਧਾਨ ਸੁਖਪਾਲ ਹੈਪੀ ਦੇ ਧੜੇ ਨੂੰ 6 ਕੌਂਸਲਰਾਂ ਦਾ ਸਮਰਥਣ ਹਾਸਿਲ ਸੀ ਪਰ ਇਕ ਕੌਂਸਲਰ ਵਲੋਂ ਐਨ ਮੌਕੇ ‘ਤੇ ਪਲਟੀ ਮਾਰ ਜਾਣ ਕਾਰਨ ਰਜਿੰਦਰ ਸਿੰਘ ਕੌਂਸਲਰ ਦੇ ਵਿਰੋਧੀ ਧੜੇ ਦਾ ਗੁਲਜਾਰ ਸਿੰਘ ਮੀਤ ਪ੍ਰਧਾਨ ਬਣਨ ‘ਚ ਕਾਮਯਾਬ ਰਿਹਾ। ਸਭ ਤੋਂ ਪਹਿਲਾਂ ਪਵਨ ਕੁਮਾਰ ਕੌਂਸਲਰ ਨੇ ਗੁਲਜਾਰ ਸਿੰਘ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਰਜਿੰਦਰ ਸਿੰਘ ਨੇ ਕੀਤੀ ਜਦ ਕਿ ਸ਼ੇਰ ਸਿੰਘ ਕੌਂਸਲਰ ਨੇ ਰਿੰਪੀ ਸਿੰਘ ਦਾ ਨਾਮ ਪੇਸ਼ ਕੀਤਾ ਜਿਸ ਦੀ ਤਾਇਦ ਪ੍ਰਧਾਨ ਸੁਖਪਾਲ ਹੈਪੀ ਵਲੋਂ ਕੀਤੀ ਗਈ। ਪਰ ਵੋਟਿੰਗ ਦੌਰਾਨ ਕੌਂਸਲਰ ਪਰਮਜੀਤ ਕੌਰ ਜੋ ਕਿ ਪਹਿਲਾਂ ਪ੍ਰਧਾਨ ਹੈਪੀ ਦੇ ਧੜੇ ਵੱਲ ਸੀ ਨੇ ਐਨ ਮੌਕੇ ‘ਤੇ ਪਲਟੀ ਮਾਰਦਿਆਂ ਆਪਣੀ ਵੋਟ ਰਜਿੰਦਰ ਸਿੰਘ ਦੇ ਧੜੇ ਦੇ ਗੁਲਜਾਰ ਸਿੰਘ ਨੂੰ ਪਾ ਦਿੱਤੀ। ਇਸ ਮੌਕੇ ਚੋਣ ਦੌਰਾਨ ਈ.ਓ. ਗੁਰਦਾਸ ਸਿੰਘ, ਇੰਸਪੈਕਟਰ ਜੈ ਗੋਪਾਲ ਸ਼ਰਮਾ, ਜਸਵੀਰ ਸਿੰਘ ਕਲਰਕ, ਮਹਿੰਦਰ ਕੌਰ ਕੌਸਲਰ, ਈਸ਼ਰੋ ਕੌਂਸਲਰ, ਨੰਬਰਦਾਰ ਅਮਰਾ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਤਾਰਾ ਸਿੰਘ, ਜਸਵੰਤ ਕਾਕਾ ਆਦਿ ਹਾਜਰ ਸਨ।

WRITTEN BY