ਰੁੜਕਾ ਕਲਾ, 28 ਜਨਵਰੀ (ਪੰਜਾਬ ਟਾਇਮਜ਼ਬਿਊਰੋ)-ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਨੂੰ ਦੇਸ਼ ਦੇ 69ਵੇਂ ਗਣਤੰਤਰ ਦਿਵਸ ਤੇ ਪੰਜਾਬ ਰਾਜ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਰਾਣਾ ਕੇ.ਪੀ ਸਿੰਘ ਜੀ ਤੇ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ,ਵਰਿੰਦਰ ਕੁਮਾਰ ਸ਼ਰਮਾਂ ਜੀ ਨੇ ਜਲੰਧਰ ਵਿਖੇ ਹੋਏ ਗੁਰੁ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਏ ਸਮਾਗਮਾਂ ਦੌਰਾਨ ਵਿੱਦਿਆ, ਖੇਡਾਂ, ਸੱਭਿਆਚਰਕ ਗਤੀਵਿਧੀਆਂ ਤੇ ਬੱਚੀਆਂ ਦੇ ਸਰਵਪੱਖੀ ਵਿਕਾਸ ਵਿੱਚ ਮੱਲਾਂ ਮਾਰਨ ਕਰਕੇ ਸੁਨਹਿਰੀ ਮੈਡਲ ਤੇ ਪ੍ਰਸੰਸਾ ਪੱਤਰ ਦੇ ਕੇ ਮਾਣ ਵਧਾਇਆ ਹੈ । ਸਕੂਲ ਮੁੱਖੀ ਸ਼੍ਰੀ ਬੂਟਾ ਰਾਮ ਜੀ ਨੇ ਦੱਸਦੇ ਹੋਏ ਕਿਹਾ ਕਿ ਪਿਛਲੇ 15 ਅਗਸਤ ਤੇ ਤਹਿਸੀਲ ਪੱਧਰ ਤੋਂ ਵੀ ਸਕੂਲ ਨੂੰ ਸਨਮਾਨਿਤ ਕੀਤਾ ਗਿਆ ਸੀ । ਇਸ ਵਾਰ ਪੂਰੇ ਜ਼ਿਲ੍ਹੇ ਵਿੱਚੋਂ ਦੋ ਸਕੂਲਾਂ ਨੂੰ ਹੀ ਇਹ ਸਨਮਾਨ ਪ੍ਰਾਪਤ ਕਰਨ ਦਾ ਮੌਕਾ ਮਿਲ ਸਕਿਆ ਹੈ । ਉਹਨਾਂ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਸ਼੍ਰੀ.ਰਾਮਪਾਲ ਸਿੰਘ ਤੇ ਬਲਾਕ ਅਧਿਕਾਰੀ ਸ.ਕਮਲਜੀਤ ਸਿੰਘ ਦਾ ਵੀ ਉਚੇਚਾ ਧੰਨਵਾਦ ਕੀਤਾ ਜਿਹਨਾਂ ਦੀ ਯੋਗ ਅਗਵਾਈ ਤੇ ਸਿੱਖਿਆ ਪ੍ਰਤੀ ਦ੍ਰਿੜ ਸੋਚ ਦਾ ਹੀ ਸਿੱਟਾ ਹੈ ਜੋ ਕਿ ਸਕੂਲ ਦੀਆਂ ਗਤੀਵਿਧੀਆਂ ਨੂੰ ਜ਼ਿਲ੍ਹਾ ਪੱਧਰ ਤੇ ਵੀ ਸਰਾਹਿਆ ਗਿਆ ਹੈ।ਇਸ ਮੌਕੇ ਤੇ ਸਕੂਲ ਮੁੱਖੀ ਸ਼੍ਰੀ.ਬੂਟਾ ਰਾਮ ਜੀ ਨੇ ਸਕੂਲ ਦੇ ਪੂਰੇ ਸਟਾਫ਼ ਤੇ ਪਿੰਡ ਵਾਸੀਆਂ,ਵਿਦੇਸ਼ਾਂ ਵਿੱਚ ਰਹਿੰਦੇ ਵੀਰਾਂ ਤੇ ਸਕੂਲ ਪੜ੍ਹਦੀਆਂ ਬੱਚੀਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਹੀ ਸਕੂਲ ਇੱਥੇ ਤੱਕ ਪਹੁੱੰਚ ਸਕਿਆ ਹੈ ।ਹੁਣ ਰੁੜਕਾ ਕਲਾਂ ਕੁੜੀਆਂ ਸਕੂਲ ਇਲਾਕੇ ਵਿੱਚ ਇੱਕ ਵਿਲੱਖਣ ਦਿੱਖ ਤੇ ਕੰਮਕਾਜ ਵਜੋਂ ਜਾਣਿਆ ਜਾਂਦਾ ਹੈ ।ਇਸ ਸਮੇਂ ਸਕੂਲ ਦੀਆਂ ਬੱਚੀਆਂ ਤੋਂ ਇਲਾਵਾ ਸਕੂਲ ਸਟਾਫ਼ ਵਿੱਚ ਸਰਬਜੀਤ ਸਿੰਘ, ਮੋਨਿਕਾ, ਰਣਜੀਤ ਕੌਰ, ਮਨਜੀਤ ਕੌਰ, ਗੀਤਾ, ਸੋਨੀਆਂ ਦੇ ਨਾਲ ਨਾਲ ਕੁੱਕ ਕੁਲਵਿੰਦਰ ਕੌਰ,ਮਨਪ੍ਰੀਤ ਕੌਰ ਤੇ ਪ੍ਰਵੀਨ ਕੁਮਾਰੀ ਵੀਂ ਹਾਜ਼ਰ ਸਨ ।
ਰੁੜਕਾ ਕਲਾਂ ਪ੍ਰਾਇਮਰੀ ਸਕੂਲ ਕੁੜੀਆਂ ਦੀ ਜ਼ਿਲ੍ਹੇ ਤੱਕ ਧੁੰਮ



