ਭਗਤਾ ਭਾਈ ਕਾ, 28 ਜਨਵਰੀ (ਸਵਰਨ ਸਿੰਘ ਭਗਤਾ)-ਪਿੰਡ ਕੋਇਰ ਸਿੰਘ ਵਾਲਾ ਦੀ 103 ਸਾਲਾ ਮਾਤਾ ਪ੍ਰੀਤਮ ਕੌਰ ਦਾ ਅੰਤਿਮ ਕ੍ਰਿਆ ਕਰਮ ਰਿਵਾਇਤੀ ਤਰੀਕੇ ਨਾਲ ਕਰਨ ਬਜਾਏ ਨਿਵੇਕਲੇ ਤਰੀਕੇ ਨਾਲ ਕੀਤੇ ਜਾਣ ਕਾਰਨ ਜਿੱਥੇ ਇਸ ਨੇ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਥੇ ਇਹ ਸਮਾਜ ਵਿਚ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਹਰਨੇਕ ਸਿੰਘ ਅਤੇ ਦਰਸ਼ਨ ਸਿੰਘ ਦੱਸਿਆ ਕਿ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਚੁਗ ਕੇ ਪਾਣੀ ਵਿਚ ਤਾਰਨ ਦੀ ਬਜਾਏ ਆਪਣੇ ਘਰ ਦੇ ਵਿਹੜੇ ਵਿਚ ਦਬਾ ਦਿੱਤੇ। ਉਨ੍ਹਾਂ ਦੱਸਿਆ ਕਿ ਅਸਥੀਆਂ ਪਾਣੀ ਵਿਚ ਵਹਾਉਣ ਨਾਲ ਪਾਣੀ ਦੂਸ਼ਿਤ ਹੁੰਦਾ ਹੈ ਅਤੇ ਫੁੱਲਾਂ ਨੂੰ ਧਰਤੀ ਵਿਚ ਦਬਾ ਕੇ ਉਸ ਉਪਰ ਫੁੱਲਦਾਰ ਪੌਦਾ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੋਣ ਦੀ ਬਜਾਏ ਇਹ ਕਾਰਜ ਵਾਤਾਵਰਨ ਦੀ ਸ਼ੁੱਧਤਾ ਵਿਚ ਆਪਣਾ ਹਿੱਸਾ ਪਾਵੇਗਾ। ਇਸ ਸਮੇ ਜਗਜੀਤ ਸਿੰਘ ਪ੍ਰਧਾਨ ਕਾਂਗਰਸ ਰਾਮਪੁਰਾ, ਸਰਪੰਚ ਮੰਦਰ ਸਿੰਘ, ਦਰਸਨ ਸਿੰਘ ਕਲਬ ਪ੍ਰਧਾਨ, ਜਤਿੰਦਰ ਸਿੰਘ ਭਲਾ ਕੋਠਾ ਗੁਰੁ ਕਾ, ਜਰਨੈਲ ਸਿੰਘ ਪੰਚ, ਮਖਣ ਸਿੰਘ ਪ੍ਰਧਾਨ ਸੁਸਾਇਟੀ, ਬਲਕੋਰ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ ਪੰਚ, ਬਲਦੇਵ ਸਿੰਘ, ਜਗਵਿੰਦਰ ਸਿੰਘ ਜੈਲਦਾਰ, ਮਨਦੀਪ ਸਿੰਘ, ਮਕੰਦ ਸਿੰਘ ਫੋਜੀ, ਮੋਹਤਮ ਸਿੰਘ ਆਦਿ ਹਾਜਰ ਸਨ।
ਮਾਤਾ ਦੇ ਫੁੱਲ ਧਰਤੀ ’ਚ ਦਬਾ ਕੇ ਲੋਕਾਂ ਨੂੰ ਕੀਤਾ ਵਹਿਮਾਂ ਭਰਮਾਂ ਤੋਂ ਦੂਰ



