April 28, 2026 10:43 pm

70 ਕਰੋੜ ਰੁਪਏ ਮੁੱਲ ਦੀ 14 ਕਿੱਲੋ ਹੈਰੋਇਨ ਕਾਬੂ

ਪਾਕਿਸਤਾਨੀ ਮੋਬਾਇਲ ਫੋਨ ਸਮੇਤ ਸਮਗਲਰ ਗ੍ਰਿਫ਼ਤਾਰ, ਦੂਸਰਾ ਫਰਾਰ

image ਫਿਰੋਜ਼ਪੁਰ, 24 ਜਨਵਰੀ (ਮਨੋਹਰ ਲਾਲ)-ਫਿਰੋਜ਼ਪੁਰ ਸੀ.ਆਈ.ਏ. ਦੀ ਪੁਲਿਸ ਨੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਐ¤ਸ.ਐ¤ਸ.ਪੀ. ਫਿਰੋਜ਼ਪੁਰ ਸ. ਮਨਮਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਇਲਾਕੇ ਨੂੰ ਸੀਲ ਕਰਦਿਆਂ ਵਿਸ਼ੇਸ਼ ਨਾਕਾਬੰਦੀ ਦੇ ਦੌਰਾਨ ਇੰਚਾਰਜ਼ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਇੱਕ ਸਮਗਲਰ ਨੂੰ 14 ਕਿੱਲੋ ਹੈਰੋਇਨ ਅਤੇ ਇੱਕ ਪਾਕਿਸਤਾਨੀ ਮੋਬਾਇਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਦ ਕਿ ਉਸ ਦਾ ਦੂਜਾ ਸਮਗਲਰ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਆਈ.ਜੀ. ਬਠਿੰਡ ਜੋਨ ਸ. ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ. ਯੁਰਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਅੱਜ ਸਵੇਰੇ ਸ. ਕਿੱਕਰ ਸਿੰਘ ਇੰਸਪੈਕਟਰ

ਸੀ.ਆਈ.ਏ. ਫਿਰੋਜ਼ਪੁਰ ਨੇ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਲਈ ਫਿਰੋਜ਼ਪੁਰ ਮੱਲਾਂਵਾਲਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਿਸ ਨੂੰ ਕਰੀਬ ਇੱਕ ਵਜੇ ਇੱਕ ਮੋਟਰ ਸਾਈਕਲ ਤੇ 2 ਵਿਅਕਤੀ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੋਕਣ ਦਾ ਪੁਲਿਸ ਵੱਲੋਂ ਇਸ਼ਾਰਾ ਕੀਤਾ ਗਿਆ। ਪੁਲਿਸ ਨੂੰ ਦੇਖਦਿਆਂ ਹੀ ਇੱਕ ਵਿਅਕਤੀ ਭੱਜ ਗਿਆ ਅਤੇ ਦੂਸਰੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕੋਲ ਜੋ ਸਮਾਨ ਸੀ। ਉਸ ਦੀ ਡੀ.ਐ¤ਸ.ਪੀ. ਦੀ ਮੌਜੂਦਗੀ ਵਿੱਚ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 14 ਕਿਲੋ ਹੈਰੋਇਨ ਅਤੇ ਇੱਕ ਪਾਕਿਸਤਾਨੀ ਮੋਬਾਇਲ ਫੋਨ ਮਿਲਿਆ। ਉਮਰਾਨੰਗਲ ਸ. ਹੇਅਰ ਅਤੇ ਐ¤ਸ.ਐ¤ਸ.ਪੀ. ਮਨਮਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਫੜ੍ਹੇ ਗਏ ਸਮਗਲਰ ਨੇ ਪੁਲਿਸ ਨੂੰ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਪਿੱਪਲ ਸਿੰਘ ਵਾਸੀ ਪਿੰਡ ਪੱਲਾ ਮੇਘਾ ਦੱਸਿਆ ਹੈ ਜਦ ਕਿ ਦੂਸਰੇ ਫਰਾਰ ਹੋਏ ਸਮਗਲਰ ਦਾ ਪਤਾ ਲਗਾਉਣ ਦੇ ਲਈ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਆਈ.ਜੀ. ਉਮਰਾਨੰਗਲ, ਡੀ.ਆਈ.ਜੀ. ਹੇਅਰ ਅਤੇ ਐ¤ਸ.ਐ¤ਸ.ਪੀ. ਮਨਮਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਾਰੰਭਿਕ ਪੁੱਛਗਿੱਛ ਦੇ ਦੌਰਾਨ ਫੜ੍ਹੇ ਗਏ ਸਮੱਗਲਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਹੈਰੋਇਨ ਦੀ ਡਿਲਵਰੀ ਪਾਕਿਸਤਾਨੀ ਸਮਗਲਰਾਂ ਵੱਲੋਂ ਭੇਜੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 70 ਕਰੋੜ ਰੁਪਏ ਹੈ।

Send this to a friend