April 28, 2026 10:42 pm

1 ਫਰਵਰੀ ਦਾ ਡੈਲੀਗੇਟ ਇਜਲਾਸ ਪਾਰਟੀ ਨੂੰ ਜਥੇਬੰਧਕ ਤੌਰ ਉ¤ਤੇ ਕੌਮਾਂਤਰੀ ਅਤੇ ਕੌਮੀ ਪੱਧਰ ’ਤੇ ਮਜ਼ਬੂਤੀ ਬਖਸ਼ੇਗਾ : ਮਾਨ

ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ 12 ਫ਼ਰਵਰੀ ਨੂੰ ਮਨਾਏ ਜਾਣ ਵਾਲੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨੇ ਤਖ਼ਤਾਂ ਤੋਂ ਫ਼ਤਹਿ ਮਾਰਚ ਚੱਲਣਗੇ
image ਫਤਹਿਗੜ੍ਹ ਸਾਹਿਬ, 24 ਜਨਵਰੀ (ਪੀ.ਟੀ.)- ‘‘ਪਹਿਲੀ ਫ਼ਰਵਰੀ ਨੂੰ ਜੋ ਗੁਰੂ ਨਾਨਕ ਐਡੋਟੋਰੀਅਮ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਡੈਲੀਗੇਟ ਇਜ਼ਲਾਸ ਹੋ ਰਿਹਾ ਹੈ, ਉਸ ਵਿਚ ਪਾਰਟੀ ਦੇ ਬਾਹਰਲੇ ਮੁਲਕਾਂ, ਹਿੰਦ ਦੇ ਸਮੁੱਚੇ ਸੂਬਿਆਂ ਅਤੇ ਪੰਜਾਬ ਦੇ ਡੈਲੀਗੇਟਸ ਦੀ ਹੋਈ ਤਾਜ਼ਾ ਭਰਤੀ ਦੇ ਬਿਨ੍ਹਾਂ ਤੇ ਇਸ ਇਜ਼ਲਾਸ ਵਿਚ 1100 ਡੈਲੀਗੇਟਸ ਪਹੁੰਚਣਗੇ । ਇਹ ਇਜ਼ਲਾਸ ਜਿਥੇ ਪਾਰਟੀ ਨੂੰ ਜਥੇਬੰਧਕ ਤੌਰ ਤੇ ਕੌਮਾਂਤਰੀ ਅਤੇ ਕੌਮੀ ਪੱਧਰ ਉਤੇ ਪੰਥਕ ਅਤੇ ਮਨੁੱਖਤਾ ਪੱਖੀ ਲੀਹਾਂ ਲਈ ਹੋਰ ਮਜ਼ਬੂਤੀ ਬਖ਼ਸੇਗਾ, ਉਥੇ ਅਗਲੀ ਕੌਮੀ ਰਣਨੀਤੀ ਨੂੰ ਦ੍ਰਿੜਤਾ ਨਾਲ ਤਹਿ ਕਰਨ ਲਈ ਬਹੁਤ ਵੱਡਾ ਮਦਦਗਾਰ ਸਾਬਤ ਹੋਵੇਗਾ । ਇਸ ਲਈ ਸਾਨੂੰ ਪਾਰਟੀ ਦੇ ਅਹੁਦੇਦਾਰਾਂ ਨੂੰ ਇਸ ਇਜ਼ਲਾਸ ਸੰਬੰਧੀ ਮਿਲੀਆ ਜਿੰਮੇਵਾਰੀਆਂ

ਨੂੰ ਸੰਜ਼ੀਦਗੀ ਨਾਲ ਪੂਰਨ ਕਰਕੇ ਡੈਲੀਗੇਟ ਇਜ਼ਲਾਸ ਦੇ ਕਾਨੂੰਨੀ ਅਤੇ ਕੌਮੀ ਮਿਸਨ ਦੀ ਪ੍ਰਾਪਤੀ ਕਰਨ ਵਿਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ । ਜੋ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਨਿਰੰਤਰ ਜਨਮ ਦਿਹਾੜਾ ਮਨਾਉਦੇ ਆ ਰਹੇ ਹਾਂ, ਉਸ ਨੂੰ ਸਮਰਪਿਤ ਸਿੱਖ ਕੌਮ ਦੇ ਪੰਜਾਬ ਵਿਚ ਸਥਿਤ ਤਿੰਨੇ ਤਖ਼ਤਾਂ ਤੋ 11 ਫ਼ਰਵਰੀ ਨੂੰ ‘‘ਫ਼ਤਹਿ ਮਾਰਚੂ ਚੱਲਣਗੇ, ਜੋ 12 ਫ਼ਰਵਰੀ ਨੂੰ ਸਵੇਰੇ 11:00 ਵਜੇ ਤੱਕ ਫ਼ਤਹਿਗੜ੍ਹ ਸਾਹਿਬ ਦੇ ਪੰਡਾਲ ਵਿਚ ਪਹੁੰਚਣਗੇ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਆਸੀ ਮਾਮਲਿਆ ਦੀ ਕਮੇਟੀ, ਜ਼ਿਲ੍ਹੇ ਜਥੇਦਾਰਾਂ ਅਤੇ ਕੌਮੀ ਅਗਜੈਕਟਿਵ ਮੈਂਬਰਾਂ ਦੀ ਇਕ ਬਹੁਤ ਭਰਵੀ ਮੀਟਿੰਗ ਨੂੰ ਆਪਣੀ ਪ੍ਰਧਾਨਗੀ ਤਕਰੀਰ ਰਾਹੀ ਸੁਬੋਧਿਤ ਹੁੰਦੇ ਹੋਏ ਪ੍ਰਗਟ ਕੀਤੇ । ਉਹਨਾਂ ਜਿਥੇ ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਡੈਲੀਗੇਟ ਇਜ਼ਲਾਸ ਦੀ ਸੰਪੂਰਨ ਕਾਮਯਾਬੀ ਲਈ ਬਣਾਈ ਗਈ ਰਣਨੀਤੀ ਲਈ ਧੰਨਵਾਦ ਕੀਤਾ, ਉਥੇ ਉਹਨਾਂ ਵੱਲੋਂ ਪਾਰਲੀਮੈਂਟ ਦੀਆਂ ਆ ਰਹੀਆਂ ਚੋਣਾਂ ਲਈ ਮੇਰੇ ਨਾਲ, ਪਾਰਟੀ ਦੀ ਸੀਨੀਅਰ ਲੀਡਰਸਿਪ ਨਾਲ ਸਹਿਯੋਗ ਕਰਕੇ ਆਪਣੇ ਤੁਜ਼ਰਬੇ ਭਰੇ ਜਿੰਦਗੀ ਦੇ ਅਮਲਾਂ ਰਾਹੀ ਪਾਰਲੀਮੈਂਟ ਦੀਆਂ ਪੰਜਾਬ ਦੀਆਂ 13 ਸੀਟਾਂ ਹੀ ਨਹੀ, ਬਲਕਿ ਹਰਿਆਣਾ, ਰਾਜਸਥਾਨ, ਯੂ.ਪੀ, ਚੰਡੀਗੜ੍ਹ ਆਦਿ ਸਿੱਖ ਵਸੋਂ ਵਾਲੇ ਹਲਕਿਆ ਲਈ ‘‘ਆਹਲਾ ਸਖਸ਼ੀਅਤਾਂੂ ਜੋ ਸਿੱਖ ਕੌਮ ਨੂੰ ਪ੍ਰਵਾਨ ਹੋਣਗੀਆਂ, ਉਹਨਾਂ ਦੀ ਚੋਣ ਕਰਨ ਲਈ ਕੀਤੇ ਜਾ ਰਹੇ ਕੌਮ ਪੱਖੀ ਉਦਮਾਂ ਦੀ ਵੀ ਖੂਬ ਸਰਹਾਣਾ ਕੀਤੀ । ਉਹਨਾਂ ਕਿਹਾ ਕਿ ਇਹ ਹੋ ਰਹੇ ਉਦਮ ਪਾਰਟੀ ਨੂੰ ਆਪਣੇ ਕੌਮੀ ਨਿਸ਼ਾਨੇ ਵੱਲ ਵੱਧਣ ਲਈ ਅਤੇ ਸਿੱਖ ਕੌਮ ਵਿਚ ਅਕਾਲੀ ਦਲ ਦੇ ਨਾਮ ’ਤੇ ਬਣੇ ਕੌਮ ਨੂੰ ਗੁੰਮਰਾਹ ਕਰਨ ਵਾਲੇ ਕਈ ਦਲ-ਦਲ ਦੇ ਮੰਦਭਾਗੇ ਰੁਝਾਨ ਨੂੰ ਖ਼ਤਮ ਕਰਕੇ ਇਕੋ ਇਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪ੍ਰਵਾਨਿਤ ਅਤੇ ਸਥਾਈ ਤੌਰ ਤੇ ਸਥਾਪਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣਗੇ । ਉਹਨਾਂ ਕਿਹਾ ਕਿ ਜਿਥੇ ਬਰਤਾਨੀਆ ਦੀ ਹਕੂਮਤ ਨੇ ਸਿੱਖ ਕੌਮ ਨਾਲ ਧੋਖਾ ਕਰਕੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਵਿਚ ਹਿੰਦੂਤਵ ਮਰਹੂਮ ਇੰਦਰਾ ਗਾਂਧੀ ਦੀ ਹਕੂਮਤ ਨੂੰ ਮਨੁੱਖਤਾ ਵਿਰੋਧੀ ਸਹਿਯੋਗ ਕਰਕੇ ਕੌਮਾਂਤਰੀ ਪੱਧਰ ਤੇ ਆਪਣੇ ਚਹਿਰੇ ਨੂੰ ਦਾਗੀ ਕਰ ਲਿਆ ਹੈ, ਉਥੇ ਇਸ ਹੋਏ ਦੁੱਖਦਾਇਕ ਵਰਤਾਰੇ ਵਿਚੋ ਸਿੱਖ ਕੌਮ ਲਈ ਇਕ ਵੱਡੇ ਫਖ਼ਰ ਵਾਲੀ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਖ ਕੌਮ ਦਾ ਮੁਕਾਬਲਾ ਕਰਨ ਲਈ ਹਿੰਦੂਤਵ ਹਕੂਮਤ ਨੂੰ ਸੋਵੀਅਤ ਯੂਨੀਅਨ, ਬਰਤਾਨੀਆ, ਵੀਅਤਨਾਮ, ਪੀ.ਐਲ.ਓ. ਦੇ ਮੁੱਖੀ ਯਾਸਿਫ ਅਰਫਾਤ ਦੀ ਮਦਦ ਲੈਣੀ ਪਈ ਅਤੇ ਇਹਨਾਂ ਚਾਰ ਮੁਲਕਾਂ ਦੀਆਂ ਫੌਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੰਘ ਅਤੇ ਕੋਈ 500 ਦੇ ਕਰੀਬ ਉਹ ਜਵਾਨ, ਜਿਨ੍ਹਾਂ ਨੇ ਕਿਸੇ ਵੀ ਮਿਲਟਰੀ ਅਕੈਡਮੀ ਤੋ ਕੋਈ ਸਿੱਖਿਆ ਨਹੀ ਲਈ ਸੀ ਅਤੇ ਨਾ ਹੀ ਉਹਨਾਂ ਕੋਲ ਇਹਨਾਂ ਚਾਰ ਮੁਲਕਾਂ ਦੀਆਂ ਫ਼ੌਜਾਂ ਦੇ ਬਰਾਬਰ ਆਧੁਨਿਕ ਹਥਿਆਰ ਅਤੇ ਸਾਧਨ ਸਨ, ਉਸਦੇ ਬਾਵਜੂਦ ਵੀ 72 ਘੰਟੇ ਤੱਕ ਸਿੱਖ ਜਰਨੈਲਾਂ ਨੇ ਦਰਬਾਰ ਸਾਹਿਬ ਵਿਚ ਇਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ । ਜਦੋ ਇਹ ਸਾਡੇ ਤੇ ਇਲਜਾਮ ਲਗਾਉਦੇ ਹਨ ਕਿ ਸੰਤ ਭਿੰਡਰਾਂਵਾਲੇ ਅਤੇ ਸਿੱਖ ਕੌਮ ਪਾਕਿਸਤਾਨ ਨਾਲ ਮਿਲੀ ਹੋਈ ਹੈ, ਉਹਨਾਂ ਨੂੰ ਸਪੱਸਟ ਕਰਦੇ ਹਾਂ ਕਿ ਜਿਸ ਜਰਨਲ ਨਿਆਜੀ ਨੇ ਜਰਨਲ ਜਗਜੀਤ ਸਿੰਘ ਅਰੋੜਾ ਅੱਗੇ 90 ਹਜ਼ਾਰ ਦੇ ਕਰੀਬ ਨਫ਼ਰੀ ਵਾਲੀ ਫ਼ੌਜ ਨੇ ਬਾਹਵਾਂ ਖੜ੍ਹੀਆਂ ਕਰਕੇ ਆਤਮ ਸਮਰਪਨ ਕਰ ਦਿੱਤਾ ਸੀ, ਉਹਨਾਂ ਸਿੱਖ ਜਰਨੈਲਾਂ ਜਾਂ ਸਿੱਖ ਨੌਜ਼ਵਾਨਾਂ ਨੂੰ ਪਾਕਿਸਤਾਨ ਦੀ ਮਦਦ ਲੈਣ ਦੀ ਕੋਈ ਜ਼ਰੂਰਤ ਨਹੀਂ ਸੀ । ਜੇਕਰ ਜਰਨਲ ਨਿਆਜੀ ਦੀ ਜਗ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਗਵਾਈ ਕਰਦੇ ਹੁੰਦੇ ਤਾਂ ਹਿੰਦੂਤਵ ਹਕੂਮਤ ਕਦੀ ਵੀ ਬੰਗਲਾਦੇਸ਼ ਨੂੰ ਹੋਂਦ ਵਿਚ ਨਾ ਲਿਆ ਸਕਦੀ।
ਪਾਰਟੀ ਦੀ ਇਸ ਮੀਟਿੰਗ ਵਿਚ ਹੋਏ ਸਰਬਸੰਮਤੀ ਦੇ ਫੈਸਲਿਆ ਤੋ ਜਾਣੂ ਕਰਵਾਉਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ, ਪਾਰਟੀਆਂ ਨਾਲ ਕਿਵੇ ਜਮਹੂਰੀਅਤ ਤਰੀਕੇ ਸਿੱਝਣਾ ਹੈ ਅਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਕੀਤੇ ਜਾ ਰਹੇ ਸਿੱਖ ਵਿਰੋਧੀ ਅਮਲਾਂ ਦਾ ਜੁਆਬ ਦੇਣਾ ਹੈ, ਇਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹੀ ਹਿੱਸੇ ਆਇਆ ਹੈ । ਇਸ ਲਈ 23 ਦਸੰਬਰ ਨੂੰ ਮੋਦੀ ਪੰਜਾਬ ਵਿਚ ਪੈਰ ਧਰਨ ਦਾ ਹੌਸਲਾ ਨਹੀ ਕਰ ਸਕਿਆ । ਹੁਣ ਜੇਕਰ ਬਾਦਲ ਦਲ ਅਤੇ ਬੀਜੇਪੀ ਨੇ ਫਿਰ 23 ਫਰਵਰੀ ਨੂੰ ਮੁਸਲਿਮ ਕੌਮ ਦੇ ਕਾਤਲ ਅਤੇ 60 ਹਜ਼ਾਰ ਸਿੱਖਾਂ ਦਾ ਉਜਾੜਾ ਕਰਨ ਵਾਲੇ ਮੋਦੀ ਨੂੰ ਇਸ ਪਵਿੱਤਰ ਧਰਤੀ ਵਿਚ ਬੁਲਾਉਣ ਦੀ ਗੁਸਤਾਖੀ ਕਰ ਰਹੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਫਿਰਕੂਆਂ ਅਤੇ ਉਹਨਾਂ ਨਾਲ ਮਿਲੀਭੁਗਤ ਕਰਕੇ ਸਿੱਖੀ ਅਸੂਲਾਂ ਤੇ ਮਰਿਯਾਦਾਵਾਂ ਦਾ ਘਾਣ ਕਰਨ ਵਾਲੇ ਬਾਦਲ ਦਲੀਆ ਨੂੰ ਚੁਣੋਤੀ ਦਿੰਦਾ ਹੈ ਕਿ ਮੋਦੀ ਨੂੰ ਅਸੀ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤ ਹੋ ਕੇ ਟੱਕਰਾਂਗੇ । ਜਿਸ ਨੇ ਮਨੁੱਖਤਾ ਦੇ ਖ਼ੂਨ ਨਾਲ ਹੱਥ ਰੰਗੇ ਹੋਏ ਹਨ ਅਤੇ ਜੋ 60 ਹਜ਼ਾਰ ਸਿੱਖਾਂ ਦਾ ਜ਼ਬਰੀ ਉਜਾੜਾ ਕਰ ਰਿਹਾ ਹੈ, ਉਸ ਨੂੰ ਇਥੇ ਵੜਨ ਨਹੀਂ ਦੇਵਾਂਗੇ।
ਪਾਰਟੀ ਨੇ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਚੰਡੀਗੜ੍ਹ ਆਦਿ ਸੂਬਿਆਂ ਦੇ ਪਾਰਲੀਮੈਂਟ ਸਿੱਖ ਬਹੁ ਵਸੋ ਵਾਲੇ ਪਾਰਲੀਮੈਂਟ ਚੋਣ ਹਲਕਿਆ ਵਿਚ ਵੱਸਣ ਵਾਲੀ ਸਿੱਖ ਕੌਮ ਨੂੰ, ਫਿਰਕੂ ਜਮਾਤਾਂ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਆਂ ਨੂੰ ਹਰਾਉਣ ਲਈ ਹੁਣੇ ਤੋ ਹੀ ਯੋਜਨਾਬੰਦ ਢੰਗਾ ਨਾਲ ਕਮਰਕੱਸਾ ਕਰ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬ ਸੂਬੇ ਦੇ 117 ਅਸੈਬਲੀ ਚੋਣ ਹਲਕਿਆ ਵਿਚ ਹਰ ਪਿੰਡ, ਹਰ ਸ਼ਹਿਰ, ਗਲੀ, ਮੁਹੱਲੇ ਪੱਧਰ ਉਤੇ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਰਿਸ਼ਵਤਖੋਰੀ, ਨਸ਼ੀਲੀਆਂ ਵਸਤਾਂ ਦੇ ਕਾਰੋਬਾਰ, 45 ਹਜ਼ਾਰ ਦੇ ਕਰੀਬ ਬੇਰੁਜ਼ਗਾਰੀ ਅਤੇ ਗ਼ਰੀਬੀ ਵਰਗੀਆਂ ਸਮਾਜਿਕ ਲਾਹਨਤਾ ਨੂੰ ਖ਼ਤਮ ਕਰਨ ਲਈ ਲੰਮੇਂ ਸਮੇਂ ਤੋ ਪਾਰਟੀ ਵੱਲੋਂ ਕੀਤੇ ਜਾ ਰਹੇ ਉਦਮਾਂ ਦੀ ਜਾਣਕਾਰੀ ਦਿੰਦੇ ਹੋਏ ਵੱਧ ਤੋ ਵੱਧ ਮੈਂਬਰ ਬਣਾਉਣ ਅਤੇ ਪਾਰਟੀ ਸਮਰਥਕਾਂ ਨੂੰ ਜੋੜਨ ਦੀ ਜਿੰਮੇਵਾਰੀ ਨਿਭਾਉਣ ਤਾਂ ਕਿ ਅਸੀ ਹਕੂਮਤ ਉਤੇ ਕਾਬਿਜ ਹੋਣ ਦੇ ਨਾਲ-ਨਾਲ ਆਪਣੇ ਸਮਾਜਿਕ, ਇਖ਼ਲਾਕੀ ਫ਼ਰਜਾਂ ਨੂੰ ਵੀ ਪੂਰਨ ਕਰ ਸਕੀਏ ਅਤੇ ਇਥੇ ਵੱਸਣ ਵਾਲੇ ਆਮ ਆਦਮੀ ਨੂੰ ਰੋਜ਼ਾਨਾ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਹੀ ਦਿਸ਼ਾ ਵੱਲ, ਸਹੀ ਹੱਲ ਕਰਨ ਵਿਚ ਵੀ ਯੋਗਦਾਨ ਪਾ ਸਕੀਏ । ਅੱਜ ਦੀ ਮੀਟਿੰਗ ਵਿਚ ਸ. ਮਾਨ ਤੋ ਇਲਾਵਾ ਭਾਈ ਧਿਆਨ ਸਿੰਘ ਮੰਡ, ਸ. ਜਸਵੰਤ ਸਿੰਘ ਮਾਨ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ, ਜਥੇਦਾਰ ਭਾਗ ਸਿੰਘ, ਇਕਬਾਲ ਸਿੰਘ ਟਿਵਾਣਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੌ. ਮਹਿੰਦਰਪਾਲ ਸਿੰਘ, ਰਜਿੰਦਰ ਸਿੰਘ ਚਿੱਟੀ ਯੂਕੇ, ਹਰਬੀਰ ਸਿੰਘ ਸੰਧੂ, ਰਣਜੀਤ ਸਿੰਘ ਚੀਮਾਂ, ਜਰਨੈਲ ਸਿੰਘ ਸਖੀਰਾ, ਰਮਿੰਦਰ ਸਿੰਘ ਮੰਟੂ ਯੂ.ਐਸ.ਏ, ਜਸਪਾਲ ਸਿੰਘ ਮਾਨ ਹਰਿਆਣਾ, ਮਨਜੀਤ ਸਿੰਘ ਮੱਲ੍ਹਾ ਯੂਥ ਪ੍ਰਧਾਨ, ਬਹਾਦਰ ਸਿੰਘ ਭਸੌੜ, ਸੁਰਜੀਤ ਸਿੰਘ ਕਾਲਾਬੂਲਾ ਮੈਬਰ ਐਸਜੀਪੀਸੀ, ਸੁਖਜੀਤ ਸਿੰਘ ਕਾਲਾ ਅਫਗਾਨਾ ਬਟਾਲਾ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਸਿੰਗਾਰਾ ਸਿੰਘ ਬਡਲਾ, ਹਰਭਜਨ ਸਿੰਘ ਕਸਮੀਰੀ ਅਤੇ ਸਰੂਪ ਸਿੰਘ ਸੰਧਾ ਪਟਿਆਲਾ, ਇਕਬਾਲ ਸਿੰਘ ਬਰੀਵਾਲ ਮੁਕਤਸਰ, ਜਸਵੀਰ ਸਿੰਘ ਭੁੱਲਰ ਫਿਰੋਜਪੁਰ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਹਰਜੀਤ ਸਿੰਘ ਸੰਜੂਮਾ ਸੰਗਰੂਰ, ਹਰਪਾਲ ਸਿੰਘ ਕੁੱਸਾ ਮੋਗਾ, ਕੁਲਦੀਪ ਸਿੰਘ ਭਾਗੋਵਾਲ ਮੋਹਾਲੀ, ਸੂਬੇਦਾਰ ਮੇਜਰ ਸਿੰਘ ਅਤੇ ਮਨਜੀਤ ਸਿੰਘ ਰੇਰੂ ਜਲੰਧਰ, ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, ਕਸਮੀਰ ਸਿੰਘ ਲਖਣਕਲਾ ਕਪੂਰਥਲਾ, ਰਣਜੀਤ ਸਿੰਘ ਸੰਤੋਖਗੜ੍ਹ, ਸਾਹਬਾਜ ਸਿੰਘ ਡਸਕਾ, ਰਜਿੰਦਰ ਸਿੰਘ ਛੰਨਾ, ਗੁਰਦੀਪ ਸਿੰਘ ਖੁਨਖੁਨ, ਬਲਕਾਰ ਸਿੰਘ ਭੁੱਲਰ, ਸੁਖਜੀਤ ਸਿੰਘ ਡਰੋਲੀ, ਨਿਸ਼ਾਨ ਸਿੰਘ ਮੂਸੇਵਾਲ, ਮਹੇਸ਼ਇੰਦਰ ਸਿੰਘ ਸੰਗਰੂਰ, ਬਲਦੇਵ ਸਿੰਘ ਗਗੜਾ, ਬੀਬੀ ਤੇਜ ਕੌਰ, ਰਜਿੰਦਰ ਸਿੰਘ ਫੌਜੀ, ਬਲਦੇਵ ਸਿੰਘ ਬੜਿੰਗ, ਬਲਵਿੰਦਰ ਸਿੰਘ ਮੰਡੇਰ, ਰਜਿੰਦਰ ਸਿੰਘ ਜਵਾਹਰਕੇ, ਸਤਨਾਮ ਸਿੰਘ ਮਨਾਵਾ, ਬਲਵੰਤ ਸਿੰਘ ਗੋਪਾਲਾ, ਫੌਜ਼ਾ ਸਿੰਘ ਧਨੌਰੀ, ਗੁਰਨਾਮ ਸਿੰਘ ਸਿੰਗੜੀਵਾਲਾ ਯੂਥ ਪ੍ਰਧਾਨ ਹੁਸਿਆਰਪੁਰ, ਰਣਦੇਵ ਸਿੰਘ ਦੇਬੀ, ਧਰਮ ਸਿੰਘ ਕਲੌੜ, ਸਵਰਨ ਸਿੰਘ ਫਾਟਕ ਮਾਜਰੀ ਆਦਿ ਹਾਜ਼ਰ ਸਨ।

Send this to a friend