April 28, 2026 10:43 pm

ਭੱਟੀ ਦੀ ਭੁੱਖ ਹੜਤਾਲ ਪੰਜਾਹ ਦੇ ਆਂਕੜੇ ਤੋਂ ਪਾਰ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਅਜੇ ਵੀ ਖਾਮੋਸ਼

ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਹਮਾਇਤ
image ਨਵੀਂ ਦਿੱਲੀ 24 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਸਿੱਖ ਕੌਮ ਦੀਆਂ ਕੌਮੀ ਮੰਗਾਂ ਦੇ ਸਬੰਧ ਵਿੱਚ ਭਾਰਤ ਦੀ ਕੇਂਦਰ ਸਰਕਾਰ ਨਾਲ ਜੂਝ ਰਹੇ ਇਕਬਾਲ ਸਿੰਘ ਭੱਟੀ ਨਾਲ ਬੀਤੇ ਦਿਨ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਮੋਰਚੇ ’ਤੇ ਆ ਕੇ ਸਮਰਥਨ ਦੇਣ ਨਾਲ ਮੋਰਚੇ ਦੇ ਪ੍ਰਬੰਧਕਾਂ ਦਾ ਹੌਂਸਲਾ ਬਹੁਤ ਹੀ ਵੱਧ ਗਿਆ ਹੈ। ਉ¤ਥੇ ਭੁੱਖ ਹੜਤਾਲ ਦੇ ਪੰਜਾਹ ਦਿਨ ਬੀਤ ਜਾਣ ਤੋਂ ਬਾਅਦ ਵੀ ਸਿੱਖਾਂ ਦੀ ਸਿਰਮੋਰ ਜੱਥੇਬੰਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਜਾਂ ਦਿੱਲੀ ਕਮੇਟੀ ਵੱਲੋਂ ਅਣਦੇਖੀ ਕਰਨਾ ਇਹ ਜ਼ਾਹਿਰ ਕਰਦਾ ਹੈ ਕਿ ਇਹ ਦੋਵੇਂ ਕਮੇਟੀਆਂ ਆਪਣੇ ਬਲਬੂਤੇ ’ਤੇ ਕੁਝ ਵੀ ਕਰਨ ਤੋਂ ਬੇਬਸ ਹਨ, ਨਹੀਂ ਤਾਂ ਜਿੱਥੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਗੈਰ ਸਿੱਖ ਜੱਥੇਬੰਦੀਆਂ ਬਿਨਾਂ ਦੇਰੀ ਸਹਿਯੋਗ

ਦੇ ਕੇ 1984 ਵਿਚ ਸਿਖਾਂ ਦੀ ਹੋਈ ਨਸਲਕੁਸ਼ੀ ਦੇ ਜਿੰਮੇਵਾਰਾਂ ਨੂੰ ਸਜ਼ਾਵਾਂ ਦੁਆਉਣ ਲਈ ਚੱਲ ਰਹੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇ ਰਹੀਆਂ ਹਨ ਉ¤ਥੇ ਪੰਥ ਦੀਆਂ ਇਹ ਦੋਨੋ ਸਿਰਮੌਰ ਸੰਸਥਾਵਾਂ ਖਾਮੋਸ਼ ਕਿਉਂ ਹਨ? ਚਾਹੀਦਾ ਤਾਂ ਇਹ ਸੀ ਬੀਤੇ ਤੀਹ ਸਾਲਾਂ ਵਿੱਚ ਗਾਹੇ ਬਗਾਹੇ ਗਰਮਾ-ਗਰਮ ਬਿਆਨ ਦੇਣ ਅਤੇ ਕਦੇ ਕਦਾਈਂ ਮੌਕੇ ਦੀਆਂ ਸਰਕਾਰਾਂ ਨੂੰ ਮੈਮੋਰੰਡਮ ਦੇਣ ਵਾਲੇ ਡਰਾਮੇ ਕਰਨ ਵਾਲੀਆਂ ਇਹ ਸੰਸਥਾਵਾਂ ਸਿੱਖਾਂ ਨੂੰ ਸੱਚੇ ਦਿਲੋਂ ਨਿਆਂ ਦੁਆਉਣ ਲਈ ਮੋਹਰੀ ਹੋ ਕੇ ਫੈਸਲਾਕੁੰਨ ਲੜਾਈ ਲੜਦੀਆਂ, ਪਰ ਇਸ ਦਾ ਨਿਰਣਾ ਲੈਣਾ ਇਨ੍ਹਾਂ ਦੇ ਵੱਸ ਨਹੀਂ ਲੱਗਦਾ। ਹੁਣ ਵੀ ਵੇਲਾ ਹੈ ਕਿ ਇਹੋ ਜਿਹੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਮੋਰਚੇ ਦੀ ਅਗਵਾਈ ਕਰਦੇ ਸਿੰਘਾਂ ਦੀ ਹੌਂਸਲਾ ਅਫਜਾਈ ਕਰਨ ਅਤੇ ਵਿੱਛੜ ਚੁੱਕੀਆਂ ਹਜ਼ਾਰਾਂ ਰੂਹਾਂ ਦੀ ਸ਼ਾਂਤੀ ਵਾਸਤੇ ਸੱਚੇ ਪੰਥ ਹਿਤੈਸ਼ੀ ਹੋਣ ਦਾ ਸਬੂਤ ਦੇਣ ਦੇ ਨਾਲ ਨਾਲ ਸਿੱਖ ਕੌਮ ਨੂੰ ਇਨਸਾਫ ਦੁਆਉਣ ਵਾਸਤੇ ਆਪੋ-ਆਪਣਾ ਯੋਗਦਾਨ ਪਾ ਕੇ ਸੱਚੇ ਸਿੱਖ ਹੋਣ ਦਾ ਸਬੂਤ ਦੇਣ।

Send this to a friend